ਨਕਲੀ ਦਵਾਈਆਂ 'ਤੇ ਲੱਗੇਗੀ ਲਗਾਮ, ਪੈਕੇਟ 'ਤੇ ਬਾਰ ਕੋਡ ਲਾਉਣਾ ਹੋਵੇਗਾ ਜ਼ਰੂਰੀ, ਪ੍ਰਕਿਰਿਆ ਨੂੰ ਆਖ਼ਰੀ ਰੂਪ ਦੇ ਰਹੀ ਸਰਕਾਰ

ਨਕਲੀ ਦਵਾਈਆਂ 'ਤੇ ਲੱਗੇਗੀ ਲਗਾਮ, ਪੈਕੇਟ 'ਤੇ ਬਾਰ ਕੋਡ ਲਾਉਣਾ ਹੋਵੇਗਾ ਜ਼ਰੂਰੀ, ਪ੍ਰਕਿਰਿਆ ਨੂੰ ਆਖ਼ਰੀ ਰੂਪ ਦੇ ਰਹੀ ਸਰਕਾਰ

ਜੀ.ਏ.ਨਿਊਜ਼, ਕੋਰੋਟਾਣੇ, ਜਲੰਧਰ/ਨਵੀਂ ਦਿੱਲੀ (ਪੀਟੀਆਈ) : ਸਰਕਾਰ ਨਕਲੀ ਦਵਾਈਆਂ 'ਤੇ ਲਗਾਮ ਲਾਉਣ ਦੀ ਤਿਆਰੀ ਕਰ ਰਹੀ ਹੈ। 300 ਦਵਾਈਆਂ ਦੇ ਪੈਕੇਟ 'ਤੇ ਬਾਰ ਕੋਡ ਪ੍ਰਿੰਟ ਕਰਨਾ ਦਵਾ ਕੰਪਨੀਆਂ ਲਈ ਜ਼ਰੂਰੀ ਹੋਵੇਗਾ। ਸਰਕਾਰ ਇਸ ਪ੍ਰਕਿਰਿਆ ਨੂੰ ਆਖ਼ਰੀ ਰੂੁਪ ਦੇ ਰਹੀ ਹੈ ਤਾਂਕਿ ਬਾਰ ਕੋਡ ਸਕੈਨ ਕਰਨ 'ਤੇ ਮੈਨੁਫੈਕਚਰਿੰਗ ਲਾਇਸੈਂਸ ਤੇ ਬੈਚ ਨੰਬਰ ਜਿਹੀ ਜਾਣਕਾਰੀ ਹਾਸਲ ਕੀਤੀ ਜਾ ਸਕੇ।

ਇਸ ਬਾਰੇ ਨਿਯਮ ’ਚ ਸੋਧ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਨਵੇਂ ਨਿਯਮ ਅਗਲੇ ਸਾਲ ਮਈ ਤੋਂ ਲਾਗੂ ਹੋਣਗੇ। ਇਸ ਦਾ ਉਦੇਸ਼ ਨਕਲੀ ਦਵਾਈਆਂ ਦੀ ਸਪਲਾਈ ਨੂੰ ਰੋਕਣਾ ਤੇ ਪਬਲਿਕ ਸਿਹਤ ਸੇਵਾ ’ਚ ਸੁਧਾਰ ਯਕੀਨੀ ਕਰਨਾ ਹੈ। ਇਕ ਅਧਿਕਾਰੀ ਨੇ ਕਿਹਾ, ‘ਬਾਰ ਕੋਡ ਜਾਂ ਕਿਊਆਰ ਕੋਡ ਤਸਦੀਕ ਕਰੇਗਾ ਕਿ ਕੋਈ ਦਵਾ ਅਸਲੀ ਹੈ ਜਾਂ ਨਹੀਂ।’

ਕੇਂਦਰੀ ਸਿਹਤ ਮੰਤਰਾਲੇ ਨੇ ਜੂਨ ’ਚ ਇਸ ਸਬੰਧੀ ਖਰਡ਼ਾ ਗਜਟ ਨੋਟੀਫਿਕੇਸ਼ਨ ਜਾਰੀ ਕਰ ਕੇ ਜਨਤਾ ਤੋਂ ਟਿੱਪਣੀ ਤੇ ਪ੍ਰਤੀਕਿਰਿਆ ਮੰਗੀ ਸੀ। ਇਸ ਦੇ ਆਧਾਰ ’ਤੇ ਮੰਤਰਾਲੀ ਇਸ ਨੂੰ ਆਖ਼ਰੀ ਰੂੁਪ ਦੇਣ ਦੀ ਪ੍ਰਕਿਰਿਆ ’ਚ ਹੈ। ਦਵਾ ਨਿਰਮਾਤਾਵਾਂ ਨੂੰ ਆਪਣੇ ਪੈਕੇਟ ’ਤੇ ਬਾਰ ਕੋਡ ਲਗਾਉਣਾ ਪਵੇਗਾ। ਬਾਰ ਕੋਡ ਸਕੈਨ ਕਰਨ ਨਾਲ ਵਿਸ਼ੇਸ਼ ਉਤਪਾਦ ਪਛਾਣ ਕੋਡ, ਦਵਾ ਦਾ ਉਚਿਤ ਤੇ ਸਾਧਾਰਨ ਨਾਂ, ਬ੍ਰਾਂਡ ਨਾਂ, ਨਿਰਮਾਤਾ ਦਾ ਨਾਂ ਤੇ ਪਤਾ, ਬੈਚ ਨੰਬਰ, ਨਿਰਮਾਣ ਦੀ ਤਰੀਕ ਤੇ ਸਮਾਪਤੀ ਤੇ ਮੈਨੂਫੈਕਚਰਰ ਲਾਇਸੈਂਸ ਨੰਬਰ ਦੀ ਜਾਣਕਾਰੀ ਮਿਲੇਗੀ। ਪਹਿਲੇ ਪਡ਼ਾਅ ’ਚ 300 ਦਵਾਈਆਂ ਨੂੰ ਇਸ ਘੇਰੇ ’ਚ ਲਿਆਂਦਾ ਜਾਵੇਗਾ। ਇਨ੍ਹਾਂ ਦਵਾਈਆਂ ’ਚ ਐਲੇਗ੍ਰਾ, ਐਮਲੋਕਿੰਡ, ਬੀਟਾਡਿਨ, ਕੈਲਪੋਲ, ਸੇਫਟਮ, ਕਾਂਬੀਫਲੇਮ, ਡੋਲੋ, ਡਲਕੋਫਲੈਕਸ, ਇਕੋਸਪ੍ਰਿਨ, ਲੈਂਟਸ, ਮੈਨਫੋਰਸ, ਸ਼ੈੱਲਕੈਲ, ਹਿਊਮਨ ਮਿਕਸਟਾਰਡ, ਪੈਨ 40, ਓਟ੍ਰੀਵਿਨ, ਪੈਂਟੋਸਿਡ, ਰੈਂਟੈਕ, ਸਟੈਮਲੋ ਸ਼ਾਮਲ ਹਨ। ਅਗਲੇ ਸਾਲ ਦਸੰਬਰ ਤਕ ਸਾਰੀਆਂ ਦਵਾਈਆਂ ਨੂੰ ਕਵਰ ਕੀਤਾ ਜਾ ਸਕਦਾ ਹੈ।
नकली दवाओं पर लगेगा लगाम, पैकेट पर बार कोड लगाना होगा जरूरी, प्रक्रिया को अंतिम रूप दे रही सरकार

 जी.ए. न्यूज, कोरोटाने, जालंधर/नई दिल्ली (पीटीआई): सरकार नकली दवाओं पर अंकुश लगाने की तैयारी कर रही है।  दवा कंपनियों के लिए 300 दवा के पैकेट पर बार कोड प्रिंट करना अनिवार्य होगा।  सरकार इस प्रक्रिया को अंतिम रूप दे रही है ताकि बार कोड को स्कैन कर मैन्युफैक्चरिंग लाइसेंस और बैच नंबर जैसी जानकारी हासिल की जा सके.

 इस संबंध में संशोधन को मंजूरी मिलने के बाद अगले साल मई से नए नियम लागू हो जाएंगे।  इसका उद्देश्य नकली दवाओं की आपूर्ति को रोकना और सार्वजनिक स्वास्थ्य सेवा में सुधार सुनिश्चित करना है।  एक अधिकारी ने कहा, "बार कोड या क्यूआर कोड यह सत्यापित करेगा कि कोई दवा असली है या नहीं।"

 केंद्रीय स्वास्थ्य मंत्रालय ने जून में इस संबंध में एक मसौदा गजट अधिसूचना जारी की थी और जनता से टिप्पणी और प्रतिक्रिया मांगी थी।  इसके आधार पर मंत्रालय इसे अंतिम रूप देने की प्रक्रिया में है।  दवा निर्माताओं को अपने पैकेट पर बार कोड लगाना होगा।  बार कोड को स्कैन करने से विशिष्ट उत्पाद पहचान कोड, दवा का उचित और सामान्य नाम, ब्रांड नाम, निर्माता का नाम और पता, बैच नंबर, निर्माण और समाप्ति की तारीख और निर्माता का लाइसेंस नंबर की जानकारी मिलेगी।  पहले चरण में 300 दवाओं को इस दायरे में लाया जाएगा।  इन दवाओं में एलेग्रा, एमलोकाइंड, बेताडाइन, कैलपोल, सेफ्टम, कॉम्बिफ्लेम, डोलो, डल्कोफ्लेक्स, इकोस्प्रिन, लैंटस, मैनफोर्स, शेलकल, ह्यूमन मिक्सटार्ड, पैन 40, ओट्रिविन, पेंटोसिड, रैनटेक, स्टेमलो शामिल हैं।  अगले साल दिसंबर तक सभी दवाओं को कवर किया जा सकता ह

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਸਿੱਧੂ ਨੂੰ ਸਿਆਸਤ 'ਚ ਨੁਕਸਾਨ ਹੋਇਆ, ਮੌਕਾ ਨਾ ਮਿਲਿਆ ਤਾਂ ਉਹ ਆਪਣੇ ਕਿੱਤੇ 'ਚ ਪਰਤਣਗੇ।/ट्रोल हुईं तो नवजोत बोलीं- बयान का गलत मतलब निकाला ने एक

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक