ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

 


ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ

ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,23 ਫਰਵਰੀ 2022,ਚੰਡੀਗੜ੍ਹ : ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ 42 ਘੰਟੇ ਤਕ ਬਿਜਲੀ ਗੁੱਲ ਰਹੀ, ਜਿਸ ਤੋਂ ਬਾਅਦ ਆਰਮੀ ਵੱਲੋਂ ਮੋਰਚਾ ਸੰਭਾਲਣ ਤੋਂ ਬਾਅਦ ਬਿਜਲੀ ਬਹਾਲ ਕੀਤੀ ਗਈ। ਇਸ ਦੌਰਾਨ ਲੋਕ ਵੱਖ-ਵੱਖ ਤਰੀਕਿਆਂ ਨਾਲ ਮਦਦ ਦੀ ਅਪੀਲ ਕਰਦੇ ਰਹੇ ਪਰ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਲਾਚਾਰ ਰਿਹਾ।

ਬਿਜਲੀ-ਪਾਣੀ ਨਾ ਹੋਣ ਕਾਰਨ ਲੋਕ ਮੰਗਲਵਾਰ ਪੂਰਾ ਦਿਨ ਅਤੇ ਬੁੱਧਵਾਰ ਅੱਧਾ ਦਿਨ ਪਰੇਸ਼ਾਨ ਰਹੇ।

ਲੋਕਾਂ ਨੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੀ ਦਖ਼ਲ ਦੇਣ ਦੀ ਅਪੀਲ ਕੀਤੀ ਪਰ 2 ਦਿਨ ਮਚੇ ਇਸ ਹਾਹਾਕਾਰ 'ਤੇ ਉਨ੍ਹਾਂ ਕੁੱਝ ਨਹੀਂ ਬੋਲਿਆ। ਉਥੇ ਹੀ ਯੂ. ਟੀ. ਪ੍ਰਸ਼ਾਸਨ ਨਾਲ ਸਮਝੌਤੇ ਤੋਂ ਬਾਅਦ ਸ਼ਹਿਰ ਦੇ ਬਿਜਲੀ ਮੁਲਾਜ਼ਮਾਂ ਨੇ ਬੁੱਧਵਾਰ ਹੜਤਾਲ ਵਾਪਸ ਲੈ ਲਈ। ਹੜਤਾਲ ਖ਼ਤਮ ਹੋਣ ਤੋਂ ਬਾਅਦ ਅਜੇ ਬਿਜਲੀ ਮੁਲਾਜ਼ਮ ਹੀ ਸਾਰਾ ਕੰਮ ਦੇਖਣਗੇ ਪਰ ਇਕ ਹਫ਼ਤੇ ਤੱਕ ਆਰਮੀ ਵੀ ਮੋਰਚਾ ਸੰਭਾਲੀ ਰੱਖੇਗੀ, ਤਾਂ ਜੋ ਜੇਕਰ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਤੁਰੰਤ ਉਸ ਨੂੰ ਠੀਕ ਕੀਤਾ ਜਾ ਸਕੇ। 

ਮਨੀਸ਼ ਤਿਵਾੜੀ ਨੇ ਕੇਂਦਰੀ ਗ੍ਰਹਿ ਮੰਤਰੀ ਅੱਗੇ ਕੀਤੀ ਮਦਦ ਦੀ ਅਪੀਲ

ਉਧਰ ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਮਨੀਸ਼ ਤਿਵਾੜੀ ਤੋਂ ਇਲਾਵਾ ਐਕਟਰ ਵਿੰਦੂ ਦਾਰਾ ਸਿੰਘ ਅਤੇ ਹੋਰ ਕਈ ਲੋਕਾਂ ਨੇ ਵੀ ਚੰਡੀਗੜ੍ਹ ਵਿਚ ਪੈਦਾ ਹੋਏ ਬਿਜਲੀ ਸੰਕਟ ਨੂੰ ਲੈ ਕੇ ਟਵੀਟ ਕੀਤਾ ਹੈ। ਤਿਵਾੜੀ ਨੇ ਟਵਿੱਟਰ 'ਤੇ ਅਮਿਤ ਸ਼ਾਹ ਨੂੰ ਟੈਗ ਕਰਦੇ ਹੋਏ ਲਿਖਿਆ ਹੈ ਕਿ ਚੰਡੀਗੜ੍ਹ ਵਿਚ ਅਰਾਜਕਤਾ ਫੈਲੀ ਹੋਈ ਹੈ। ਸਾਰੀਆਂ ਜ਼ਰੂਰੀ ਸੇਵਾਵਾਂ ਠੱਪ ਹਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


'Power Crisis' Ends In Chandigarh, Army Will Take Front For One Week


 GA News, Chief Editor, Madan Singh Korotane, Jalandhar, February 23, 2022, Chandigarh: Power outage lasted for 42 hours in many parts of the city due to strike of power workers, after which power was restored after Army took over the front.  Gone.  During this time people kept appealing for help in various ways but the administration remained completely helpless.


 Due to lack of electricity and water, people were disturbed all day on Tuesday and half day on Wednesday.


 People also appealed to city MP Kiran Kher to intervene but she did not respond to the cries for two days.  There the U.S.  T.  The city's power workers called off the strike on Wednesday after reaching an agreement with the administration.  After the end of the strike, only the electricians will look after the work but the army will also maintain the front for a week, so that if any disturbance or work is affected, it can be rectified immediately.


 Manish Tewari appeals to Union Home Minister for help


 Apart from Manish Tewari MP from Sri Anandpur Sahib, actor Vindu Dara Singh and many others have also tweeted about the power crisis in Chandigarh.  Tewari tagged Amit Shah on Twitter and wrote that chaos was rampant in Chandigarh.  All essential services are down.

 Note: Give your opinion by commenting on this news



चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

 जीए न्यूज, मुख्य संपादक, मदन सिंह कोरोटाने, जालंधर, 23 फरवरी, 2022, चंडीगढ़: बिजली कर्मचारियों की हड़ताल के कारण शहर के कई हिस्सों में 42 घंटे तक बिजली गुल रही, जिसके बाद सेना के मोर्चा संभालने के बाद बिजली बहाल कर दी गई. गया।  इस दौरान लोग तरह-तरह से मदद की गुहार लगाते रहे लेकिन प्रशासन पूरी तरह बेबस रहा.

 मंगलवार को दिन भर और बुधवार को आधा दिन बिजली-पानी नहीं होने से लोग परेशान रहे.

 लोगों ने शहर की सांसद किरण खेर से भी हस्तक्षेप करने की अपील की, लेकिन उन्होंने दो दिनों तक रोने का कोई जवाब नहीं दिया।  वहां यू.एस.  टी।  बुधवार को प्रशासन से समझौता होने के बाद शहर के बिजली कर्मचारियों ने हड़ताल वापस ले ली।  हड़ताल खत्म होने के बाद सिर्फ इलेक्ट्रीशियन ही काम देखेंगे लेकिन सेना भी एक हफ्ते तक मोर्चा संभालेगी, ताकि अगर कोई गड़बड़ी या काम प्रभावित होता है तो उसे तुरंत ठीक किया जा सके.

 मनीष तिवारी ने की केंद्रीय गृह मंत्री से मदद की अपील

 श्री आनंदपुर साहिब से सांसद मनीष तिवारी के अलावा अभिनेता विंदू दारा सिंह और कई अन्य लोगों ने भी चंडीगढ़ में बिजली संकट के बारे में ट्वीट किया है।  तिवारी ने ट्विटर पर अमित शाह को टैग करते हुए लिखा कि चंडीगढ़ में अराजकता फैली हुई है।  सभी जरूरी सेवाएं ठप हैं।


 नोट: इस खबर पर कमेंट करके अपनी राय दें


Comments

Popular posts from this blog

ਪੂਰੇ ਪਿੰਡ ਨੇ ਵੋਟਾਂ ਦਾ ਕੀਤਾ ਬਾਈਕਾਟ ਇੱਕ ਵੀ ਬੰਦੇ ਨੇ ਵੋਟ ਨਹੀਂ ਪਾਈ / पूरे गांव ने किया मतदान का बहिष्कार, एक भी व्यक्ति ने मतदान नहीं किया

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ