ਡੀਬੀਈਈ ਰੋਜ਼ਗਾਰ ਮੇਲੇ ਦੌਰਾਨ 623 ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ,42 ਕੰਪਨੀਆਂ ਵਲੋਂ ਨਿੱਜੀ ਅਤੇ ਆਨ ਲਾਈਨ ਜ਼ਰੀਏ ਰੋਜ਼ਗਾਰ ਮੇਲੇ 'ਚ ਸ਼ਿਰਕਤ

ਡੀਬੀਈਈ ਰੋਜ਼ਗਾਰ ਮੇਲੇ ਦੌਰਾਨ 623 ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ

42 ਕੰਪਨੀਆਂ ਵਲੋਂ ਨਿੱਜੀ ਅਤੇ ਆਨ ਲਾਈਨ ਜ਼ਰੀਏ ਰੋਜ਼ਗਾਰ ਮੇਲੇ 'ਚ ਸ਼ਿਰਕਤ

ਰੋਜ਼ਗਾਰ ਮੇਲੇ ਦੌਰਾਨ 878 ਨੌਜਵਾਨਾਂ ਲਿਆ ਭਾਗ

ਚੀਫ ਬਿਉਰੋ ਜੀ.ਏ.ਨਿਊਜ਼, ਮਦਨ ਸਿੰਘ ਕੋਰੋਟਾਨੇ, ਜਲੰਧਰ, 11 ਸਤੰਬਰ :ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਵਿਭਾਗਜਲੰਧਰ ਦੇ ਦਫ਼ਤਰ ਵਿਖੇ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ 623 ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤ ਹੋਇਆ।

  ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਲਗਾਏ ਗਏ ਰੋਜ਼ਗਾਰ ਮੇਲੇ ਦੌਰਾਨ ਜਿਥੇ 878 ਬੇਰੋਜ਼ਗਾਰ ਨੌਜਵਾਨਾਂ ਨੇ ਭਾਗ ਲਿਆ ਉਥੇ 42 ਕੰਪਨੀਆਂ ਜਿਨ੍ਹਾਂ ਵਿੱਚ ਸ਼੍ਰੀ ਰਾਮ ਇੰਸ਼ੋਰੈਂਸ ਕੰਪਨੀਸਿੰਡੀਕੇਟ ਜਿੰਮ ਕੰਪਨੀਐਲ.ਆਈ.ਸੀ. ਇੰਸ਼ੋਰੈਂਸਏ 1 ਇੰਟਰਨੈਸ਼ਨਲਪੁਖਰਾਜਕ੍ਰਿਸ਼ਨਾ ਸਪੋਰਟਸਸੰਤ ਰਬੜਸਿਵਲ ਸਪਲਾਈਸੀਐਸਸੀਐਡਵਾਂਸ ਸਕੈਨਿੰਗ ਸੈਂਟਰ ਅਤੇ ਹੋਰ ਸ਼ਾਲਮ ਹਨਨੇ ਨਿੱਜੀ ਅਤੇ ਆਨ ਲਾਈਨ ਜ਼ਰੀਏ ਰੋਜ਼ਗਾਰ ਮੇਲੇ ਵਿੱਚ ਸ਼ਮੂਲੀਅਤ ਕੀਤੀ। ਇਸ ਰੋਜ਼ਗਾਰ ਮੇਲੇ ਵਿੱਚ 623 ਨੌਜਵਾਨ ਰੋਜ਼ਗਾਰ ਹਾਸਲ ਕਰਨ ਵਿੱਚ ਸਫ਼ਲ ਰਹੇ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਮੁਲਾਜ਼ਮਾਂ ਅਤੇ ਮਾਲਕਾਂ ਦੋਵਾਂ ਲਈ ਜੇਤੂ ਸਥਿਤੀ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਇਸ ਵਿਲੱਖਣ ਪਹਿਲਕਦਮੀ ਅਧੀਨ ਨੌਕਰੀ ਲੱਭਣ ਵਾਲਿਆਂ ਅਤੇ ਨੌਕਰੀ ਦੇਣ ਵਾਲਿਆਂ ਨੂੰ ਸਾਂਝਾ ਪਲੇਟਫਾਰਮ ਪ੍ਰਦਾਨ ਕੀਤਾ ਗਿਆ ਹੈਜਿਥੇ ਨੌਕਰੀ ਲੱਭਣ ਵਾਲੇ ਆਪਣੀ ਪਸੰਦ ਦੀ ਨੌਕਰੀ ਪ੍ਰਾਪਤ ਕਰ ਸਕਦੇ ਹਨ ਅਤੇ ਨੌਕਰੀ ਦੇਣ ਵਾਲੇ ਉਮੀਦਵਾਰਾਂ ਨੂੰ ਆਪਣੀਆਂ ਜ਼ਰੂਰਤਾਂ ਅਤੇ ਯੋਗਤਾਵਾਂ ਦੇ ਅਨੁਸਾਰ ਚੁਣ ਸਕਦੇ ਹਨ।

ਸ਼੍ਰੀ ਥੋਰੀ ਨੇ ਕਿਹਾ ਕਿ ਇਹ ਨੌਜਵਾਨਾਂ ਲਈ ਇਹ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਉਹ ਆਪਣੀ ਜ਼ਿੰਦਗੀ ਦੀ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਹ ਸਫਲਤਾ ਦੀ ਕਹਾਣੀ ਦੀ ਸ਼ਾਨਦਾਰ ਸ਼ੁਰੂਆਤ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਕਰੀ ਮੇਲੇ ਦੌਰਾਨ ਸਮਾਜਿਕ ਦੂਰੀ ਅਤੇ ਮਾਸਕ ਸਮੇਤ ਸਾਰੇ ਕੋਵਿਡ ਪ੍ਰੋਟੋਕਾਲਜ਼ ਦੀ ਸਖਤੀ ਨਾਲ ਪਾਲਣਾ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਨੌਕਰੀਆਂ ਲਈ ਨੌਜਵਾਨਾਂ ਦੀ ਚੋਣ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਸ਼ਨੀਵਾਰ (12 ਸਤੰਬਰ) ਨੂੰ ਇੱਕ ਹੋਰ ਨੌਕਰੀ ਮੇਲਾ ਬੀਡੀਪੀਓ ਨਕੋਦਰ ਦੇ ਦਫਤਰ ਵਿੱਚ ਲਗਾਇਆ ਜਾਵੇਗਾ। ਉਨ੍ਹਾਂ ਨੌਜਵਾਨਾਂ ਨੂੰ ਵਧੇਰੇ ਨੌਕਰੀਆਂ ਲਈ www.pgrkam.com 'ਤੇ ਰਜਿਸਟਰ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨ ਵਧੇਰੇ ਜਾਣਕਾਰੀ ਲਈ 90569-20100 ‘ਤੇ ਵੀ ਸੰਪਰਕ ਕਰ ਸਕਦੇ ਹਨ।


623 youths got employment during DBEE job fair Participation in job fairs by 42 companies both privately and online


 878 youth participated in the job fair


 Chief Bureau GA News, Madan Singh Korotane, Jalandhar, September 11: 623 youth got employment during the job fair organized at the office of District Employment and Business Department, Jalandhar.


 Disclosing this here today Deputy Commissioner Jalandhar Mr. Ghanshyam Thori said that while 878 unemployed youth participated in the job fair organized today, 42 companies including Mr. Ram Insurance Company, Syndicate Gym Company, LIC  Insurance, A1 International, Topaz, Krishna Sports, Sant Rubber, Civil Supplies, CSC, Advanced Scanning Center and Shalam, participated in the job fair through personal and online.  623 youths were able to get employment in this job fair.


 The Deputy Commissioner said that it was a win-win situation for both the employees and the employers.  He said that under this unique initiative of the state government led by Capt. Amarinder Singh, Chief Minister of Punjab, a common platform has been provided to the job seekers and employers where job seekers can get the job of their choice and get the job.  Candidates can choose according to their needs and qualifications.


 Mr Thorey said it was a historic day for the youth as they were about to start a new innings of their lives.  This is a great start to a success story.


 The Deputy Commissioner said that all the covid protocols including social distance and masks were strictly followed during the job fair.  He further said that the selection of youth for the jobs has been done on the basis of merit through a fair and transparent system.


 He said that another job fair would be held on Saturday (September 12) at the office of BDPO Nakodar.  He appealed to the youth to register for more jobs at www.pgrkam.com.  He said that the youth can also contact on 90569-20100 for more information.


DBEE जॉब फेयर के दौरान 623 युवाओं को रोजगार मिला निजी और ऑनलाइन दोनों 42 कंपनियों द्वारा नौकरी मेलों में भागीदारी


 जॉब फेयर में 878 युवाओं ने भाग लिया


 मुख्य ब्यूरो जीए न्यूज़, मदन सिंह कोरोटेन, जालंधर, 11 सितंबर: जिला रोजगार एवं व्यवसाय विभाग, जालंधर के कार्यालय में आयोजित रोजगार मेले के दौरान 623 युवाओं को रोजगार मिला।


 आज इस बात का खुलासा करते हुए उपायुक्त जालंधर श्री घनश्याम थोरी ने कहा कि आज आयोजित रोजगार मेले में 878 बेरोजगार युवाओं ने भाग लिया, वहीं श्री राम बीमा कंपनी, सिंडिकेट जिम कंपनी, एलआईसी सहित 42 कंपनियां  इंश्योरेंस, ए 1 इंटरनेशनल, पुखराज, कृष्णा स्पोर्ट्स, सेंट रबर, सिविल सप्लाई, सीएससी, एडवांस स्कैनिंग सेंटर और शालम ने व्यक्तिगत और ऑनलाइन माध्यम से जॉब फेयर में भाग लिया।  इस जॉब फेयर में 623 युवाओं को रोजगार मिला।


 उपायुक्त ने कहा कि यह कर्मचारियों और नियोक्ताओं दोनों के लिए एक जीत की स्थिति थी।  उन्होंने कहा कि पंजाब के मुख्यमंत्री कैप्टन अमरिंदर सिंह की अगुवाई वाली राज्य सरकार की इस अनूठी पहल के तहत नौकरी चाहने वालों और नियोक्ताओं को एक सामान्य मंच प्रदान किया गया है, जहां नौकरी चाहने वालों को अपनी पसंद का काम मिल सकता है और नौकरी मिल सकती है।  उम्मीदवार अपनी आवश्यकताओं और योग्यता के अनुसार चयन कर सकते हैं।


 श्री थोरे ने कहा कि यह युवाओं के लिए एक ऐतिहासिक दिन था क्योंकि वे अपने जीवन की एक नई पारी शुरू करने वाले थे।  सफलता की कहानी के लिए यह एक शानदार शुरुआत है।


 उपायुक्त ने कहा कि जॉब फेयर के दौरान सोशल डिस्टेंस और मास्क सहित सभी कोविद प्रोटोकॉल का सख्ती से पालन किया गया।  उन्होंने आगे कहा कि नौकरियों के लिए युवाओं का चयन एक निष्पक्ष और पारदर्शी प्रणाली के माध्यम से योग्यता के आधार पर किया गया है।


 उन्होंने कहा कि बीडीपीओ नकोदर के कार्यालय में शनिवार (12 सितंबर) को एक और जॉब फेयर आयोजित किया जाएगा।  उन्होंने युवाओं से www.pgrkam.com पर अधिक नौकरियों के लिए पंजीकरण करने की अपील की।  उन्होंने कहा कि युवा अधिक जानकारी के लिए 90569-20100 पर भी संपर्क कर सकते हैं।


Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक