ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ਤੇ ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਹੋਏ ਪ੍ਰਤਿਭਾ-ਖੋਜ ਮੁਕਾਬਲਿਆਂ ਵਿੱਚ 300 ਵਿਦਿਆਰਥੀਆਂ ਨੇ ਮਨਵਾਇਆ ਆਪਣੀ ਪ੍ਰਤਿਭਾ ਦਾ ਲੋਹਾ

 ਰਾਸ਼ਟਰੀ ਅਧਿਆਪਕ ਦਿਵਸ ਦੇ ਮੌਕੇ ਤੇ ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ ਹੋਏ  ਪ੍ਰਤਿਭਾ-ਖੋਜ ਮੁਕਾਬਲਿਆਂ ਵਿੱਚ 300 ਵਿਦਿਆਰਥੀਆਂ ਨੇ ਮਨਵਾਇਆ ਆਪਣੀ ਪ੍ਰਤਿਭਾ ਦਾ ਲੋਹਾ

 ਅੱਜ ਰਾਸ਼ਟਰੀ ਅਧਿਆਪਕ ਦਿਵਸ ਦੇ ਸ਼ੁਭ ਮੌਕੇ ਤੇ 

( KOROTANY ) JALANDHR PUNJAB INDIA.
ਏਪੀਜੇ ਕਾਲਜ ਆਫ਼ ਫਾਈਨ ਆਰਟਸ, ਜਲੰਧਰ ਵਿਖੇ  ਦੋ ਦਿਨਾ ਪ੍ਰਤਿਭਾ-ਖੋਜ ਮੁਕਾਬਲੇ  ਕਰਵਾਏ ਗਏ। ਪ੍ਰੋਗਰਾਮ ਦੀ ਸ਼ੁਰੂਆਤ ਪਵਿੱਤਰ ਜੋਤ ਰੋਸ਼ਨ ਕਰ ਕੇ ਕੀਤੀ ਗਈ। 
ਇਸ ਪ੍ਰੋਗਰਾਮ ਵਿੱਚ ਕਾਲਜ  ਦੇ ਪ੍ਰਿੰਸੀਪਲ ਡਾ: ਨੀਰਜਾ ਢੀਂਗਰਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ 'ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਡਾ: ਢੀਂਗਰਾ ਨੇ ਕਿਹਾ ਕਿ ਵਿਦਿਆਰਥੀ ਜੀਵਨ 'ਚ ਜਿਹੜੇ ਵਿਦਿਆਰਥੀ ਸਟੇਜ 'ਤੇ ਆ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੇ ਹਨ, ਉਹ ਭਵਿੱਖ 'ਚ ਬਿਹਤਰੀਨ ਕਲਾਕਾਰ ਬਣ ਸਕਦੇ ਹਨ ਕਿਉਂਕਿ ਇਹ ਅਜਿਹਾ ਮੰਚ ਹੈ ਜੋ ਨਾ ਸਿਰਫ਼ ਉਨ੍ਹਾਂ ਦਾ ਆਤਮਵਿਸ਼ਵਾਸ ਵਧਾਉਣ ਵਿਚ ਸਹਾਈ ਹੁੰਦਾ ਹੈ, ਸਗੋਂ ਉਹ ਇਹ ਵੀ ਜਾਣ ਲੈਂਦੇ ਹਨ ਕਿ ਉਨ੍ਹਾਂ ਨੂੰ ਕਿਹੜੇ ਖੇਤਰਾਂ ਵਿੱਚ ਆਪਣੇ ਹੁਨਰ ਨੂੰ ਹੋਰ ਨਿਖਾਰਨ ਦੀ ਲੋੜ ਹੈ। ਉਨ੍ਹਾ ਨੇ ਅੱਜ ਅਧਿਆਪਕ ਦਿਵਸ ਦੇ ਮੌਕੇ ਤੇ  ਏਪੀਜੇ ਐਜੂਕੇਸ਼ਨ ਦੀ ਮੁਖੀ, ਏਪੀਜੇ ਸਤਿਯਾ ਯੂਨੀਵਰਸਿਟੀ ਦੀ ਚਾਂਸਲਰ  ਅਤੇ ਏਪੀਜੇ ਸੱਤਿਆ  ਅਤੇ ਸਵਰਨ ਗਰੁੱਪ ਦੀ ਮੁਖੀ ਸ਼੍ਰੀਮਤੀ ਸੁਸ਼ਮਾ ਪਾਲ ਬਰਲੀਆ  ਦੇ ਪ੍ਰੇਰਨਾ ਦਾਇਕ ਭਾਸ਼ਨ ਨੂੰ ਪੜ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ  ਸਾਂਝਾ ਕੀਤਾ, ਅਤੇ ਕਿਹਾ ਕਿ ਜੇਕਰ ਅੱਜ ਭਾਰਤ ਵਿਸ਼ਵ ਗੁਰੂ ਬਣਨ ਲਈ ਅਗਾਂਹ ਵਧੂ ਹੈ ਤਾਂ ਇਸਦੇ ਪਿੱਛੇ ਸਭ ਤੋਂ ਵੱਡਾ ਯੋਗਦਾਨ ਸਿੱਖਿਅਕਾਂ ਦਾ ਹੈ। 
ਚਾਹੇ ਉਹ ਆਰਥਿਕ ਖੇਤਰ ਹੋਵੇ, ਵਿਗਿਆਨ ਦਾ ਖੇਤਰ ਹੋਵੇ, ਭਾਰਤ ਦੀਆਂ ਅੰਤਰਰਾਸ਼ਟਰੀ ਮੰਚ ਉੱਤੇ ਪ੍ਰਾਪਤੀਆਂ  ਹੋਣ ਜਾਂ ਫੌਜੀ ਖੇਤਰ ਵਿੱਚ ਆਤਮ-ਨਿਰਭਰਤਾ, ਇਹ ਸਭ ਸਿੱਖਿਆ ਨਾਲ ਹੀ ਸੰਭਵ ਹੋ ਪਾਇਆ ਹੈ, ਕਿਉਂਕਿ ਅਧਿਆਪਕ ਹੀ ਇਸ ਸਿਖਿਆ ਦੇ ਨਿਰਮਾਤਾ ਹਨ।ਇਹਨਾਂ ਦੀ ਅਗਵਾਈ ਵਿੱਚ ਹੀ ਅੱਜ ਦੀ ਪੀੜੀ ਲਗਾਤਾਰ ਨਵੀਆਂ ਉਚਾਈਆਂ ਹਾਸਲ ਕਰ ਰਹੀ ਹੈ ਅਤੇ ਭਾਰਤ ਦੇ ਭਵਿੱਖ ਲਈ ਯਤਨਸ਼ੀਲ ਹੈ। ਇਸ ਪ੍ਰਤਿਭਾ-ਖੋਜ ਮੁਕਾਬਲੇ ਵਿੱਚ 19 ਮੁਕਾਬਲੇ ਕਰਵਾਏ ਗਏ ਜਿਸ ਵਿੱਚ ਕਾਲਜ ਦੇ 300  ਵਿਦਿਆਰਥੀਆਂ ਨੇ ਭਾਗ ਲਿਆ। ਐਲਾਨੇ ਗਏ ਨਤੀਜੇ ਇਸ ਪ੍ਰਕਾਰ ਰਹੇ:
ਭਾਸ਼ਣ ਮੁਕਾਬਲੇ ਵਿੱਚ ਪੂਰਵਾ ਅਨੇਜਾ ਨੇ ਪਹਿਲਾ ਅਤੇ ਕੰਵਰਪਾਲ ਸਿੰਘ ਨੇ ਦੂਜਾ, ਅਹਾਨਾ ਚੌਧਰੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਕਵਿਤਾ ਉਚਾਰਨ ਮੁਕਾਬਲੇ ਵਿੱਚ ਸ਼ਰੂਤੀ ਸ਼ਰਮਾ , ਪੂਰਵਾ ਅਨੇਜਾ ਨੇ ਪਹਿਲਾ ਇਨਾਮ, ਸੁਖਸਹਿਜਪ੍ਰੀਤ ਸਿੰਘ ਨੇ ਦੂਜਾ ਇਨਾਮ, ਭੂਮਿਕਾ ਨੇ ਤੀਜਾ ਇਨਾਮ ਪ੍ਰਾਪਤ ਕੀਤਾ। ਐਕਸਟੈਂਪਰੀ ਸਪੀਚ ਪੂਰਵਾ ਅਨੇਜਾ ਨੇ ਪਹਿਲਾ,ਸੁਖਸਹਿਜਪ੍ਰੀਤ ਸਿੰਘ  ਨੇ ਦੂਜਾ ਅਤੇ ਕੰਵਰਪਾਲ ਸਿੰਘ ਨੇ ਤੀਜਾ ਇਨਾਮ ਪ੍ਰਾਪਤ ਕੀਤਾ। 
ਬਿਰਤਾਂਤ ਸੁਣਾਉਣ ਮੁਕਾਬਲੇ ਵਿੱਚ ਕੰਵਰਪਾਲ ਸਿੰਘ ਨੇ ਪਹਿਲਾ, ਨੰਦਿਨੀ ਗੋਇਲ ਨੇ ਦੂਜਾ ਅਤੇ  ਅਹਾਨਾ ਚੌਧਰੀ ਨੇ ਤੀਜਾ ਇਨਾਮ ਪ੍ਰਾਪਤ ਕੀਤਾ । 
ਮਹਿੰਦੀ ਵਿੱਚ ਅਰਸ਼ਪ੍ਰੀਤ ਕੌਰ ਤੇ ਮੋਕਸ਼ੀ ਖੰਨਾ ਨੇ ਪਹਿਲਾ ਅਤੇ ਮੁਸਕਾਨ ਚੌਹਾਨ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ,  ਸੁਖਮਨੀ ਘੁਮਣ ਨੇ ਤੀਜਾ, ਜੈਸਮੀਨ ਕੌਰ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਕਲੇਅ ਮਾਡਲਿੰਗ ਵਿੱਚ ੳਨਮਪ੍ਰੀਤ ਸਿੰਘ ਨੇ ਪਹਿਲਾ,  ਨਿਹਾਰਿਕਾ ਸ਼ਰਮਾ ਨੇ ਦੂਜਾ, ਦੀਪਕ ਬਲਜੋਤ ਨੇ ਤੀਜਾ ਅਤੇ ਹਿਮਾਨੀ,ਖੁਸ਼ਪ੍ਰੀਤ ਕੌਰ,  ਨਮਨ  ਨੇ ਸਤਵੰਨਾ ਇਨਾਮ ਪ੍ਰਾਪਤ ਕੀਤਾ।  
ਇੰਸਟਾਲੇਸ਼ਨ ਵਿੱਚ ਪਰੀ ਕੱਕੜ,ਪ੍ਰਿਆ ਕੁਮਾਰੀ, ਸਾਂਚੀ ਮਿੱਤਲ ਅਤੇ ਅਨਮੋਲਪ੍ਰੀਤ ਕੌਰ ਦੀ ਟੀਮ ਨੇ ਪਹਿਲਾ ਅਤੇ , ਇਸ਼ਿਤਾ ਸੇਠ, ਰਿਭਵ ਬਤਰਾ , ਭੂਪਤ ਧੂਪਰ ਅਤੇ  ਦੀ ਟੀਮ ਦੂਜੇ ਸਥਾਨ 'ਤੇ ਰਹੀ, ਫੁਲਕਾਰੀ ਵਿੱਚ ਸੁਖਮਨ ਕੌਰ, ਕਿਰਨਪ੍ਰੀਤ ਕੌਰ ਨੇ ਪਹਿਲਾ, ਅਨੰਨਿਆ ਨੇ ਦੂਸਰਾ  ਸਥਾਨ ਪ੍ਰਾਪਤ ਕੀਤਾ, ਰੰਗੋਲੀ ਵਿੱਚ ਲਕਸ਼ਿਤਾ ਨੇ ਪਹਿਲਾ, ਸਿਧੀ ਗੁਪਤਾ  ਨੇ ਦੂਜਾ,  ਅਤੇ ਸੁਖਮਨਪ੍ਰੀਤ ਨੇ ਤੀਜਾ ਅਤੇ ਪਾਵਨੀ ਨੇ ਸਤਵੰਨਾ ਇਨਾਮ ਪ੍ਰਾਪਤ ਕੀਤਾ। ਕੋਲਾਜ ਵਿੱਚ ਦਿਸ਼ਾ ਸ਼ਰਮਾ ਨੇ ਪਹਿਲਾ ਸਥਾਨ, ਮੰਗਜੀਤ ਕੌਰ ਦੇ ਦੂਜਾ,ਰੀਆ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਅਹਾਨਾ ਚੌਧਰੀ ਨੇ ਸਤਵੰਨਾ  ਇਨਾਮ ਪ੍ਰਾਪਤ ਕੀਤਾ।
ਆਨ ਦ ਸਪਾਟ ਪੇਂਟਿੰਗ ਵਿੱਚ ਯਸ਼ ਨੇ ਪਹਿਲਾ, ਰਿਧੀ ਗੁਪਤਾ ਨੇ ਦੂਜਾ, ਜਸਕੀਰਤ ਕੌਰ ਨੇ ਤੀਜਾ ਅਤੇ ਨਵਕੀਰਤ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ, ਫੋਟੋਗ੍ਰਾਫੀ ਵਿੱਚ ਦੀਆ ਤਲਵਾੜ ਨੇ ਪਹਿਲਾ ਸੁਖਨਜੋਤ ਕੌਰ ਨੇ ਦੂਜਾ, ਧੀਰਜ ਚੱਡਾ ਨੇ ਤੀਸਰਾ ਇਨਾਮ ਪ੍ਰਾਪਤ ਕੀਤਾ, ਕਾਰਟੂਨਿੰਗ ਵਿੱਚ ਕੰਚਨ ਨੇ ਪਹਿਲਾ, ਕਾਵਿਆ ਸ਼ਰਮਾ ਨੇ ਦੂਜਾ, ਖੁਸ਼ਪ੍ਰੀਤ ਕੌਰ ਨੇ ਤੀਜਾ ਇਨਾਮ ਪ੍ਰਾਪਤ ਕੀਤਾ, ਪੋਸਟਰ ਮੇਕਿੰਗ ਮੁਕਾਬਲੇ ਵਿੱਚ ਵੈਸ਼ਾਲੀ ਗੁਪਤਾ ਨੇ ਪਹਿਲਾ, ਵੰਸ਼ਿਕਾ ਠਾਕੁਰ ਨੇ ਦੂਜਾ ਸਥਾਨ, ਜਪਨੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੁਇਜ ਮੁਕਾਬਲੇ ਵਿੱਚ ਕਬੀਰ, ਮਨਿਤ, ਗਰਵ,  ਵੰਸ਼ਿਕਾ ਕਾਲੀਆ ਦੀ  ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ।
ਥੀਏਟਰ ( ਪਲੇਅ) "ਭੈਅ ਤੋਂ ਭਗਤੀ ਤਕ" ਵਿੱਚ ਜੀਆ ਅਰੋੜਾ, ਜਾਨਵੀ,ਚੇਤਨਿਆ,ਸ੍ਰੇਸ਼ਟ ਸੂਰੀ,ਦਕਸ਼ ਜੈਨ, ਧਰੂਵਿਸ਼, ਸਮ੍ਰਿਧੀ, ਦਿਵਿਆਂਸ਼ੂ, ਨਿਤੇਸ਼ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮਿਮਿਕਰੀ ਵਿੱਚ ਜੋਰਾਵਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।
ਮਿਊਜ਼ਿਕ ਇੰਸਟਰੂਮੈਂਟਲ ਵਿੱਚ ਨਿਸ਼ੈ ਕੁਮਾਰ, ਵਰੁਣਜੀਤ ਸਿੰਘ, ਸੁਖਰਾਜ, ਕੁਸ਼ਲਦੀਪ ਸਿੰਘ,  ਦੀਆ,ਤੇ ਸੁਖਵਿੰਦਰ ਸਿੰਘ ਨੇ ਪਹਿਲਾ, ਮੋਹਿਤ ਭੱਟੀ,  ਰਾਹੁਲ ਕੁਮਾਰ ਤੇ ਦਿਲਪ੍ਰੀਤ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਮਿਊਜ਼ਿਕ ਵੋਕਲ ਵਿੱਚ ਪੰਜਾਬੀ ਸੌਂਗ ਵਿੱਚ  ਸੁਖਰਾਜ, ਰਮਨੀਕ, ਰਾਜਦੀਪ, ਅਨੁਰਾਗ ਪਹਿਲੇ ਸਥਾਨ ਤੇ, ਅਰਮਾਨ, ਦਿਲਪ੍ਰੀਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਬਾਲੀਵੁੱਡ ਸੌਂਗ ਵਿੱਚ  ਕਾਮਿਲ, ਵੈਭਵ, ਅਰਸ਼ਦੀਪ, ਜਿਤੇਂਦਰ, ਕੁਸ਼ਲਦੀਪ ਸਿੰਘ ਨੇ ਪਹਿਲਾ, ਭੂਮਿਕਾ,ਕੋਮਲ, ਗਜ਼ਲ,ਦੀਆ ਕਪੂਰ  ਨੇ ਦੂਜਾ ਸਥਾਨ ਹਾਸਲ ਕੀਤਾ।ਪੰਜਾਬੀ ਸੂਫੀ ਵਿੱਚ ਦੁਰਲਭ ਤੇ ਰਾਘਵ ਨੇ ਪਹਿਲਾ ਸਥਾਨ ਹਾਸਲ ਕੀਤਾ। ਵੈਸਟਰਨ ਵੋਕਲ ਵਿੱਚ ਰਾਹੁਲ ਨੇ ਪਹਿਲਾ,ਏਲੀਨ ਨੇ ਦੂਜਾ ਸਥਾਨ ਹਾਸਲ ਕੀਤਾ।
ਸੋਲੋ ਡਾਂਸ ਵਿੱਚ ਸ਼ੋਭਨਾ ( ਕਲਾਸੀਕਲ) ਨੇ ਪਹਿਲਾ ਸਥਾਨ ਹਾਸਲ ਕੀਤਾ, ਸੈਮੀ ਕਲਾਸੀਕਲ ਵਿੱਚ ਸਮਾਇਰਾ ਨੇ ਪਹਿਲਾ ਸਥਾਨ, ਜੀਆ ਨੇ ਦੂਜਾ ਸਥਾਨ ਹਾਸਲ ਕੀਤਾ, ਪ੍ਰਾਂਜਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵੈਸਟਰਨ ਡਾਂਸ ਵਿੱਚ ਦਕਸ਼ ਨੇ ਪਹਿਲਾ ਸਥਾਨ ਹਾਸਲ ਕੀਤਾ। ਬਾਲੀਵੁੱਡ ਸੌਂਗ ਵਿੱਚ  ਨਿਸ਼ਾ ਨੇ ਪਹਿਲਾ ਸਥਾਨ ਹਾਸਲ ਕੀਤਾ, ਪਾਰਸ ਨੇ ਦੂਜਾ, ਦੀਆ ਨੇ (ਫੋਕ ਸੌਂਗ)  ਵਿੱਚ ਪਹਿਲਾ, ਆਰਤੀ ਨੇ
 ( ਫੋਕ ਸੌਂਗ)  ਵਿੱਚ  ਦੂਜਾ, ਯਸ਼ਿਕਾ ਨੇ ( ਫੋਕ ਸੌਂਗ) ਵਿੱਚ ਤੀਜਾ ਸਥਾਨ ਹਾਸਿਲ ਕੀਤਾ, ਤੁਸ਼ਾਰ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ।
ਗਰੁੱਪ ਫੋਕ ਡਾਂਸ  ਹਰਮਨ ਐਂਡ ਗਰੁੱਪ, ਗੌਮਰੀ ਐਂਡ ਗਰੁੱਪ ਪਹਿਲਾ,  ਰੀਤ  ਐਂਡ ਗਰੁੱਪ , ਗੁਰਕਮਲ ਐਂਡ ਗਰੁੱਪ ਦੂਜਾ,  ਸਿਮਰਨ ਐਂਡ ਗਰੁੱਪ ਤੀਜਾ ਸਥਾਨ ਪ੍ਰਾਪਤ ਕੀਤਾ। ਬਾਲੀਵੁੱਡ ਨੌਸ਼ੀ ਐਂਡ ਗਰੁੱਪ ਪਹਿਲਾ,ਨਿਸ਼ਠਾ ਐਂਡ ਗਰੁੱਪ ਨੇ ਦੂਜਾ ਸਥਾਨ ਹਾਸਲ ਕੀਤਾ ।
ਪ੍ਰਿਸੀਪਲ ਡਾ: ਨੀਰਜਾ ਢੀਂਗਰਾ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹ ਲਗਾਤਾਰ ਮਿਹਨਤ ਕਰਦੇ ਰਹਿਣ ਅਤੇ ਆਪਣੇ ਹੁਨਰ ਦਾ ਵਿਕਾਸ ਕਰਦੇ ਰਹਿਣ। ਉਨ੍ਹਾਂ ਨੇ ਜਿਹੜੇ ਵਿਦਿਆਰਥੀ ਪੁਰਸਕਾਰ ਨਹੀਂ ਹਾਸਲ ਕਰ ਸਕੇ ਉਨ੍ਹਾਂ ਨੂੰ ਵੀ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਭਾਗ ਲੈਣਾ ਆਪਣੇ ਆਪ ਵਿਚ ਵੱਡੀ ਗੱਲ ਹੈ ਜੇਕਰ ਉਹ ਅਗਲੀ ਵਾਰ ਸਟੇਜ 'ਤੇ ਆਉਂਦੇ ਹਨ, ਉਹ ਯਕੀਨੀ ਤੌਰ 'ਤੇ ਪੁਰਸਕਾਰ ਪ੍ਰਾਪਤ ਕਰਨ ਦੇ ਯੋਗ ਹੋਣਗੇ। ਉਨ੍ਹਾਂ ਨੇ ਸ਼ਾਨਦਾਰ ਸਫਲਤਾ ਲਈ ਪ੍ਰੋਗਰਾਮ ਅਬਜ਼ਰਵਰ ਅਤੇ ਸੱਭਿਆਚਾਰਕ ਕੋਆਰਡੀਨੇਟਰ ਡਾ. ਅਰੁਣ ਮਿਸ਼ਰਾ, ਡੀਨ ਯੂਥ ਫੈਸਟੀਵਲ ਡਾ. ਅਮਿਤਾ ਮਿਸ਼ਰਾ ਅਤੇ ਡੀਨ ਫੰਕਸ਼ਨ ਡਾ. ਮੋਨਿਕਾ  ਆਨੰਦ ਤੇ ਡਾ.ਪਾਇਲ ਅਰੋੜਾ ਅਤੇ ਸਟੂਡੈਂਟਸ ਵੈਲਫੇਅਰ ਐਸੋਸੀਏਸ਼ਨ ਦੇ  ਡਾਕਟਰ ਜਗਮੋਹਨ ਮਾਗੋ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।

Comments

Popular posts from this blog

ਪੂਰੇ ਪਿੰਡ ਨੇ ਵੋਟਾਂ ਦਾ ਕੀਤਾ ਬਾਈਕਾਟ ਇੱਕ ਵੀ ਬੰਦੇ ਨੇ ਵੋਟ ਨਹੀਂ ਪਾਈ / पूरे गांव ने किया मतदान का बहिष्कार, एक भी व्यक्ति ने मतदान नहीं किया

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ