ਮਾਨ ਸਰਕਾਰ ਦਾ ਫੈਸਲਾ, ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ 'ਤੇ ਮਸ਼ੀਨਾਂ ਖਰੀਦਣ ਲਈ ਮਿਆਦ 'ਚ ਵਾਧਾ
ਮਾਨ ਸਰਕਾਰ ਦਾ ਫੈਸਲਾ, ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ 'ਤੇ ਮਸ਼ੀਨਾਂ ਖਰੀਦਣ ਲਈ ਮਿਆਦ 'ਚ ਵਾਧਾ
ਜੀ.ਏ.ਨਿਊਜ਼, ਕੋਰੋਟਾਣੇ, ਜਲੰਧਰ/ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਲੋਕ ਹਿੱਤ ਫੈਸਲੇ ਲਏ ਜਾ ਰਹੇ ਹਨ। ਮਾਨ ਸਰਕਾਰ ਵੱਲੋਂ ਜਨ ਹਿੱਤ ਐਲਾਨ ਕੀਤੇ ਜਾ ਰਹੇ ਹਨ। ਅਜਿਹਾ ਹੀ ਇਕ ਐਲਾਨ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਹੈ।
ਮੰਤਰੀ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਸਿੱਧੀ ਬਿਜਾਈ ਲਈ ਸਬਸਿਡੀ ਤੇ ਮਸ਼ੀਨਾਂ ਖਰੀਦਣ ਲਈ ਕਿਸਾਨਾ ਨੂੰ ਜਾਰੀ ਕੀਤੀਆਂ ਪ੍ਰਵਾਨਗੀਆਂ ਦੀ ਮਿਆਦ ਵਿੱਚ 20 ਨਵੰਬਰ ਤੱਕ ਵਾਧਾ ਕੀਤਾ ਗਿਆ ਹੈ।
ਪਹਿਲਾਂ ਇਹ ਤਰੀਕ 7 ਨਵੰਬਰ ਸੀ ਜਿਸ ਨੂੰ ਵਧਾ ਕੇ ਹੁਣ 20 ਨਵੰਬਰ ਤੱਕ ਕਰ ਦਿੱਤਾ ਗਿਆ ਹੈ।
ਕੈਬਨਿਟ ਮੰਤਰੀ ਧਾਲੀਵਾਲ ਨੇ ਨਾਲ ਹੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੀਆਂ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਚੁੱਕਣ ਤੇ ਵਾਤਾਰਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿਚ ਆਪਣਾ ਸਹਿਯੋਗ ਪਾਉਣ। ਇਸ ਦੇ ਨਾਲ ਹੀ ਉੁਨ੍ਹਾਂ ਕਿਹਾ ਕਿ ਇਹ ਫੈਸਲਾ ਸਰਕਾਰ ਵੱਲੋਂ ਕਿਸਾਨਾਂ ਦੀ ਪਰਾਲੀ ਦੀ ਸਾਂਭ ਸੰਭਾਲ ਅਤੇ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਵੱਧ ਤੋਂ ਵੱਧ ਮਦਦ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।
माननीय सरकार का फैसला, गेहूं की सीधी बुवाई के लिए सब्सिडी पर मशीन खरीदने की अवधि बढ़ाई
जीए न्यूज, कोरोटाने, जालंधर / मुख्यमंत्री भगवंत मान के नेतृत्व में आम आदमी पार्टी लगातार जनहित में फैसले ले रही है. माननीय सरकार द्वारा जनहित में घोषणाएं की जा रही हैं। ऐसा ही एक ऐलान कृषि मंत्री कुलदीप सिंह धालीवाल ने किया है.
मंत्री धालीवाल ने कहा कि पंजाब सरकार ने फैसला लिया है कि पराली संरक्षण और गेहूं की सीधी बुवाई के लिए किसानों को मशीनरी खरीदने और सब्सिडी के लिए जारी की गई मंजूरी की अवधि 20 नवंबर तक बढ़ा दी गई है।
पहले यह तारीख 7 नवंबर थी जिसे अब बढ़ाकर 20 नवंबर कर दिया गया है.
कैबिनेट मंत्री धालीवाल ने भी किसानों से सरकार की इन योजनाओं का अधिक से अधिक लाभ उठाने और वायु को प्रदूषण से बचाने में अपना सहयोग देने की अपील की है. इसके साथ ही उन्होंने कहा कि सरकार द्वारा यह निर्णय किसानों को पराली के संरक्षण और गेहूं की सीधी बुवाई के लिए अधिकतम सहायता प्रदान करने के उद्देश्य से लिया गया है.
Comments
Post a Comment