ਸਿਵਲ ਸਰਜਨ ਡਾ . ਰਮਨ ਸ਼ਰਮਾ ਵੱਲੋਂ ਸਿਵਲ ਹਸਪਤਾਲ ਵਿਖੇ ਡੇਂਗੂ ਦੇ ਇਲਾਜ ਸੰਬੰਧੀ ਇੰਤਜਾਮਾ ਦਾ ਕੀਤਾ ਗਿਆ ਮੁਲੰਕਣ ਸਟਾਫ ਨੂੰ ਪੂਰੀ ਤਨਦੇਹੀ ਨਾਲ ਮਰੀਜਾਂ ਦਾ ਇਲਾਜ ਕਰਨ ਲਈ ਕੀਤਾ ਪ੍ਰੇਰਿਤ ਜਲੰਧਰ
ਸਿਵਲ ਸਰਜਨ ਡਾ . ਰਮਨ ਸ਼ਰਮਾ ਵੱਲੋਂ ਸਿਵਲ ਹਸਪਤਾਲ ਵਿਖੇ ਡੇਂਗੂ ਦੇ ਇਲਾਜ ਸੰਬੰਧੀ ਇੰਤਜਾਮਾ ਦਾ ਕੀਤਾ ਗਿਆ ਮੁਲੰਕਣ ਸਟਾਫ ਨੂੰ ਪੂਰੀ ਤਨਦੇਹੀ ਨਾਲ ਮਰੀਜਾਂ ਦਾ ਇਲਾਜ ਕਰਨ ਲਈ ਕੀਤਾ ਪ੍ਰੇਰਿਤ ਜਲੰਧਰ
ਜੀ.ਏ.ਨਿਊਜ਼, ਕੋਰੋਟਾਣੇ, ਜਲੰਧਰ/ ਸਿਵਲ ਸਰਜਨ ਜਲੰਧਰ ਡਾ . ਰਮਨ ਸ਼ਰਮਾ ਜੀ ਵੱਲੋਂ ਸਿਵਲ ਹਸਪਤਾਲ ਵਿੱਚ ਡੇਂਗੂ ਵਾਰਡ ਦਾ ਦੌਰਾ ਕੀਤਾ ਗਿਆ । ਉਹਨਾਂ ਵੱਲੋਂ ਮਰੀਜ਼ਾਂ ਦਾ ਹਾਲ - ਚਾਲ ਪੁੱਛਿਆ ਗਿਆ ਅਤੇ ਉਹਨਾਂ ਦੇ ਕੀਤੇ ਜਾ ਰਹੇ ਇਲਾਜ ਦਾ ਜਾਇਜਾ ਲਿਆ।ਹੁਣ ਤੱਕ ਜਿਲ੍ਹੇ ਵਿੱਚ ਡੇਂਗੂ ਦੇ ਕੁੱਲ 286 ਮਰੀਜ਼ ਆਏ ਹਨ , ਜਿਹਨਾਂ ਵਿੱਚੋਂ 38 ਮਰੀਜ਼ ਹਸਪਤਾਲ ਵਿੱਚ ਦਾਖਲ ਹੋਏ ਹਨ । ਇਹਨਾਂ ਵਿੱਚੋਂ 24 ਮੇਲ ਅਤੇ 14 ਮਰੀਜ਼ ਫੀਮੇਲ ਸਨ । ਇਹਨਾਂ ਵਿੱਚ 14 ਮਰੀਜ਼ਾਂ ਨੂੰ ਐਸ.ਡੀ.ਪੀ ਦਾ ਟ੍ਰਾਂਸਫਿਊਜਨ ਦਿੱਤਾ ਗਿਆ । ਹੁਣ ਉਕਤ 38 ਮਰੀਜ਼ਾਂ ਵਿੱਚੋਂ 34 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ - ਆਪਣੇ ਘਰਾਂ ਨੂੰ ਵਾਪਸ ਚਲੇ ਗਏ ਹਨ ਅਤੇ 4 ਮਰੀਜ਼ ਹਸਪਤਾਲ ਵਿੱਚ ਜੇਰੇ ਇਲਾਜ ਹਨ । ਸਿਵਲ ਸਰਜਨ ਡਾ . ਰਮਨ ਸ਼ਰਮਾ ਜੀ ਵੱਲੋਂ ਬਲੱਡ ਬੈਂਕ ਦਾ ਦੌਰਾ ਵੀ ਕੀਤਾ ਗਿਆ । ਉਹਨਾਂ ਵੱਲੋਂ ਬਲੈਂਡ ਬੈਂਕ ਵਿੱਚ ਬਲੈਂਡ ਸਟੋਰੇਜ ਦੀ ਜਾਣਕਾਰੀ ਹਾਸਲ ਕੀਤੀ ਗਈ ।
ਉਹਨਾਂ ਵੱਲੋਂ ਬਲੱਡ ਬੈਂਕ ਵਿੱਚ ਐਸ.ਡੀ.ਪੀ. ਅਤੇ ਪੀ.ਆਰ.ਪੀ. ਤਿਆਰ ਕਰਨ ਵਾਲੀਆਂ ਮਸ਼ੀਨਾਂ ਬਾਰੇ ਜਾਣਕਾਰੀ ਲਈ ਗਈ । ਜਿਸ ਵਿੱਚ ਬਲੈਂਡ ਬੈਂਕ ਦੇ ਇੰਚਾਰਜ ਡਾਕਟਰ ਵੱਲੋਂ ਦੱਸਿਆ ਗਿਆ ਕਿ ਇੱਕ ਦਿਨ ਵਿੱਚ 18 ਤੋਂ 20 ਐਸ.ਡੀ.ਪੀ. ਤਿਆਰ ਕੀਤੇ ਜਾ ਸਕਦੇ ਹਨ । ਸਿਵਲ ਸਰਜਨ ਵੱਲੋਂ ਡਾਕਟਰਾਂ ਨੂੰ ਹਰ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਬਾਰੇ ਕਿਹਾ ਗਿਆ ।
ਇਸ ਸਾਲ ਦੇ ਦੋਰਾਣ ਮਹੀਨਾ ਅਕਤੂਬਰ 2022 ਤੱਕ ਵੱਖ - ਵੱਖ 44 ਮਰੀਜਾਂ ਨੂੰ ਪਲੇਟਲੈਟ ਘਟਣ ਕਾਰਨ ਐਸ.ਡੀ.ਪੀ ਟ੍ਰਾਂਸਫਿਊਜਨ ਕੀਤੇ ਜਾ ਚੁੱਕੇ ਹਨ । ਸਿਵਲ ਸਰਜਨ ਵੱਲੋਂ ਲੈਬਾਰਟਰੀ ਦਾ ਵੀ ਦੌਰਾ ਕੀਤਾ ਗਿਆ । ਉਹਨਾਂ ਵੱਲੋਂ ਕਿਹਾ ਗਿਆ ਕਿ ਲੈਬਾਰਟਰੀ ਵਿੱਚ ਮਰੀਜ਼ਾਂ ਨੂੰ ਟੈਸਟ ਕਰਵਾਉਣ ਵਿੱਚ ਕੋਈ ਮੁਸ਼ਕਿਲ ਪੇਸ਼ ਨਹੀਂ ਹੋਈ ਚਾਹੀਦੀ ਅਤੇ ਡੇਂਗੂ ਕਿੱਟਾਂ ਤੇ ਡੇਂਗੂ ਸਬੰਧੀ ਹੋਣ ਵਾਲੇ ਟੈਸਟਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ਗਈ । ਇਸ ਸਮੇਂ ਉਹਨਾਂ ਨਾਲ ਮੈਡੀਕਲ ਸੁਪਰਡੰਟ ਡਾ . ਰਾਜੀਵ ਸ਼ਰਮਾ ਅਤੇ ਹੋਰ ਪ੍ਰੋਗਰਾਮ ਅਫਸਰ ਹਾਜ਼ਰ ਸਨ ।
Comments
Post a Comment