ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ
ਜੀ.ਏ.ਨਿਊਜ਼, ਕੋਰੋਟਾਣੇ, ਜਲੰਧਰ / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤੈਅ ਪ੍ਰੋਗਰਾਮ ਤਹਿਤ ਪੰਜਾਬ ਦੌਰੇ ਦੌਰਾਨ ਡੇਰਾ ਬਿਆਸ ਵਿਖੇ ਪਹੁੰਚ ਗਏ ਹਨ। ਜਿੱਥੇ ਉਨ੍ਹਾਂ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਮੁਲਾਕਾਤ ਕੀਤੀ। ਕਾਫੀ ਸਮੇਂ ਤੋਂ ਇਸ ਮੁਲਾਕਾਤ ਨੂੰ ਲੈ ਕੇ ਚਰਚਾ ਚੱਲ ਰਹੀ ਸੀ।ਇਸ ਮੁਲਾਕਾਤ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ।ਪੀਐੱਮ ਮੋਦੀ ਅਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਵਿਚਾਲੇ ਇਹ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਹੋਈ ਹੈ।ਬਾਬਾ ਗੁਰਿੰਦਰ ਸਿੰਘ ਢਿੱਲੋਂ ਪਹਿਲਾਂ ਵੀ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰ ਚੁੱਕੇ ਹਨ।
ਇਸ ਮੁਲਾਕਾਤ ਦੇ ਕਈ ਮਾਇਨੇ ਕੱਢੇ ਜਾ ਰਹੇ ਹਨ ਪਰ ਭਾਜਪਾ ਦਾ ਕਹਿਣਾ ਹੈ ਕਿ ਇਹ ਮੁਲਾਕਾਤ ਸਿਆਸੀ ਨਹੀਂ ਸਗੋਂ ਧਾਰਮਿਕ ਹੈ।
ਤੁਹਾਨੂੰ ਦਸ ਦਈਏ ਕਿ ਹਿਮਾਚਲ ਪ੍ਰਦੇਸ਼ ਵਿੱਚ 12 ਨਵੰਬਰ ਨੂੰ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹਿਮਾਚਲ ਪ੍ਰਦੇਸ਼ ਵਿੱਚ ਦੋ ਥਾਵਾਂ 'ਤੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਦੇ ਪ੍ਰੋਗਰਾਮ ਮੁਤਾਬਕ ਉਹ ਦੁਪਹਿਰ 1 ਵਜੇ ਮੰਡੀ ਜ਼ਿਲ੍ਹੇ ਦੇ ਸੁੰਦਰ ਨਗਰ ਵਿੱਚ ਰੈਲੀ ਕਰਨਗੇ ਅਤੇ ਬਾਅਦ ਦੁਪਹਿਰ 3 ਵਜੇ ਸੋਲਨ ਵਿੱਚ ਇੱਕ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਨਗੇ।
ਇਸ ਤੋਂ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੁੰਦਰਨਗਰ ਦੇ ਜਵਾਹਰ ਪਾਰਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ, ਉਸ ਸਮੇਂ ਜ਼ਿਲ੍ਹੇ ਦੀਆਂ 10 ਵਿੱਚੋਂ 9 ਸੀਟਾਂ ਉੱਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ ।ਇਸ ਵਾਰ ਹੋੋਣ ਵਾਲੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਡੇਢ ਮਹੀਨੇ ਦੇ ਅੰਦਰ ਪੀਐਮ ਮੋਦੀ ਚੌਥੀ ਵਾਰ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਨਗੇ। ਇਸ ਤੋਂ ਪਹਿਲਾਂ 24 ਸਤੰਬਰ ਨੂੰ ਪ੍ਰਧਨ ਮੰਤਰੀ ਨਰਿੰਦਰ ਮੋਦੀ ਨੇ ਵਰਚੁਅਲ ਰੈਲੀ ਰਾਹੀਂ ਮੰਡੀ ਦੇ ਲੋਕਾਂ ਨੂੰ ਸੰਬੋਧਨ ਕੀਤਾ ਸੀ। ਉਨ੍ਹਾਂ ਨੇ ਮੰਡੀ ਜਾਣਾ ਸੀ ਪਰ ਮੀਂਹ ਕਾਰਨ ਪ੍ਰੋਗਰਾਮ ਨੂੰ ਵਰਚੁਅਲ ਮਾਧਿਅਮ ਵਿੱਚ ਬਦਲ ਦਿੱਤਾ ਗਿਆ। ਇਸ ਤੋਂ ਬਾਅਦ 5 ਅਕਤੂਬਰ ਨੂੰ ਪੀਐਮ ਨੇ ਬਿਲਾਸਪੁਰ ਅਤੇ ਕੁੱਲੂ ਵਿੱਚ ਰੈਲੀਆਂ ਕੀਤੀਆਂ ਸਨ।ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਊਨਾ ਅਤੇ ਚੰਬਾ ਜ਼ਿਲ੍ਹੇ ਵਿੱਚ ਵੀ ਉਨ੍ਹਾਂ ਨੇ ਰੈਲੀਆਂ ਨੂੰ ਸੰਬੋਧਨ ਕੀਤਾ ਸੀ।
डेरा ब्यास प्रमुख बाबा गुरिंदर सिंह ढिल्लों से मिले प्रधानमंत्री नरेंद्र मोदी
जीए न्यूज, कोरोटाने, जालंधर/प्रधानमंत्री नरेंद्र मोदी अपने निर्धारित कार्यक्रम के तहत पंजाब के अपने दौरे के दौरान डेरा ब्यास पहुंचे हैं. जहां उन्होंने डेरा ब्यास के मुखिया बाबा गुरिंदर सिंह ढिल्लों से मुलाकात की। इस मुलाकात को लेकर काफी समय से चर्चा चल रही थी. इस मुलाकात की पहली तस्वीर भी सामने आ गई है. पीएम मोदी और बाबा गुरिंदर सिंह ढिल्लों के बीच यह मुलाकात बेहद सहज माहौल में हुई है. बाबा गुरिंदर सिंह ढिल्लों भी रहे हैं. प्रधानमंत्री इससे पहले दिल्ली में मिल चुके हैं
इस मुलाकात के कई मायने निकाले जा रहे हैं, लेकिन बीजेपी का कहना है कि यह मुलाकात राजनीतिक नहीं बल्कि धार्मिक है.
आपको बता दें कि हिमाचल प्रदेश में 12 नवंबर को होने वाले विधानसभा चुनाव को देखते हुए प्रधानमंत्री नरेंद्र मोदी आज हिमाचल प्रदेश में दो जगहों पर चुनावी रैलियों को संबोधित करेंगे. पीएम मोदी के कार्यक्रम के मुताबिक दोपहर 1 बजे वह मंडी जिले के सुंदर नगर में रैली करेंगे और दोपहर 3 बजे सोलन में जनसभा को संबोधित करेंगे.
पिछले विधानसभा चुनाव में प्रधानमंत्री नरेंद्र मोदी ने सुंदरनगर के जवाहर पार्क में एक चुनावी रैली को संबोधित किया था, उस वक्त बीजेपी ने जिले की 10 में से 9 सीटों पर जीत हासिल की थी. डेढ़ महीने के अंदर पीएम मोदी यहां के लोगों को संबोधित करेंगे. चौथी बार हिमाचल प्रदेश। इससे पहले 24 सितंबर को प्रधानमंत्री नरेंद्र मोदी ने वर्चुअल रैली के जरिए मंडी के लोगों को संबोधित किया था. उन्हें मंडी जाना था लेकिन बारिश के कारण कार्यक्रम को वर्चुअल माध्यम में बदल दिया गया। इसके बाद 5 अक्टूबर को पीएम ने बिलासपुर और कुल्लू में रैलियां की.इसके साथ ही उन्होंने हिमाचल प्रदेश के ऊना और चंबा जिलों में भी रैलियों को संबोधित किया.
Comments
Post a Comment