ਆਈਏਐਸ ਨੀਲਕੰਠ ਅਵਧ ਨੇ 18ਵੇਂ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ
ਆਈਏਐਸ ਨੀਲਕੰਠ ਅਵਧ ਨੇ 18ਵੇਂ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਿਆ
ਜੀ.ਏ ਨਿਊਜ਼, ਕੋਰੋਟਾਣੇ, ਜਲੰਧਰ/1999 ਬੈਚ ਦੇ ਆਈਏਐਸ ਅਧਿਕਾਰੀ ਨੀਲਕੰਠ ਅਵਧ ਨੇ ਅੱਜ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ-ਕਪੂਰਥਲਾ (ਆਈ.ਕੇ.ਜੀ. ਪੀ.ਟੀ.ਯੂ.) ਦੇ 18ਵੇਂ ਵਾਈਸ-ਚਾਂਸਲਰ ਵਜੋਂ ਅਹੁਦਾ ਸੰਭਾਲ ਲਿਆ ਹੈ। ਸ੍ਰੀ ਅਵਧ ਇਸ ਸਮੇਂ ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਿੱਚ ਸਕੱਤਰ ਵਜੋਂ ਕੰਮ ਕਰ ਰਹੇ ਹਨ। ਉਨ੍ਹਾਂ ਨੇ ਰਾਜਪਾਲ ਅਤੇ ਯੂਨੀਵਰਸਿਟੀ ਦੇ ਚਾਂਸਲਰ ਬਨਵਾਰੀਲਾਲ ਪੁਰੋਹਿਤ ਦੇ ਹੁਕਮਾਂ ਅਨੁਸਾਰ ਇਹ ਜ਼ਿੰਮੇਵਾਰੀ ਸੰਭਾਲੀ ਹੈ। ਯੂਨੀਵਰਸਿਟੀ ਦੇ ਮੁਹਾਲੀ ਕੈਂਪਸ ਵਿੱਚ ਪੁੱਜਣ ’ਤੇ ਰਜਿਸਟਰਾਰ ਡਾ. ਐਸ ਕੇ ਮਿਸ਼ਰਾ ਦੇ ਫੈਕਲਟੀ ਮੈਂਬਰਾਂ ਅਤੇ ਸਟਾਫ਼ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਕਤੂਬਰ ਮਹੀਨੇ ਰਾਹੁਲ ਭੰਡਾਰੀ ਆਈਏਐਸ ਦਾ ਤਬਾਦਲਾ ਹੋਣ ਤੋਂ ਬਾਅਦ ਵਾਈਸ ਚਾਂਸਲਰ ਦਾ ਅਹੁਦਾ ਖਾਲੀ ਪਿਆ ਸੀ। ਇਸ ਮੌਕੇ ਯੂਨੀਵਰਸਿਟੀ ਦੇ ਮੁਹਾਲੀ ਕੈਂਪਸ ਦੇ ਡਾਇਰੈਕਟਰ ਡਾ. ਮੋਨਿਕਾ ਮੰਚਦੇਵ, ਡਿਪਟੀ ਰਜਿਸਟਰਾਰ ਡਾ. ਗੀਤ ਹਾਜ਼ਰ ਸਨ।
आईएएस नीलकंठ अवध ने के 18 वें कुलपति का कार्यभार संभाला
जी.ए. न्यूज, कोरोटाणे, जालंधर/1999 बैच के आईएएस अधिकारी नीलकंठ अवध ने आज आईके गुजराल पंजाब टेक्निकल यूनिवर्सिटी जालंधर - कपूरथला ( आईकेजी पीटीयू ) के 18 वें कुलपति के रूप में पदभार ग्रहण किया है । श्री अवध वर्तमान में तकनीकी शिक्षा एवं औद्योगिक प्रशिक्षण विभाग पंजाब में सचिव के पद पर कार्यरत हैं । उन्होंने राज्यपाल एवं यूनिवर्सिटी के कुलाधिपति बनवारी लाल पुरोहित आदेशानुसार यह जिम्मेदारी संभाली है । यूनिवर्सिटी के मोहाली कैंपस पहुंचने पर रजिस्ट्रार डॉ . एसके मिश्रा फैकल्टी मेंबर्स और स्टाफ ने उनका स्वागत किया गया । उल्लेखनीय है कि राहुल भंडारी आईएएस का अक्टूबर माह में तबादला होने के बाद से कुलपति का पद खाली था । इस अवसर पर यूनिवर्सिटी के मोहाली कैंपस की डायरेक्टर डॉ . मोनिका मंचदेव , डिप्टी रजिस्ट्रार डॉ . गीत उपस्थित रहे ।
IAS Neelkanth Awadh takes charge as the 18th Vice Chancellor of
G.A.News, Korotany, Jalandhar/1999 batch IAS officer Neelkanth Awadh has taken over as the 18th Vice-Chancellor of IK Gujral Punjab Technical University Jalandhar-Kapurthala (IKG PTU) today. Mr. Avadh is currently working as Secretary in the Department of Technical Education and Industrial Training, Punjab. He has assumed this responsibility as per the orders of the Governor and Chancellor of the University Banwari Lal Purohit. On reaching the University's Mohali campus, Registrar Dr. He was welcomed by SK Mishra faculty members and staff. It is noteworthy that after the transfer of Rahul Bhandari IAS in October, the post of Vice Chancellor was vacant. On this occasion the Director of Mohali Campus of the University, Dr. Monika Manchdev, Deputy Registrar Dr. The song was there.
Comments
Post a Comment