ਨਗਰ ਨਿਗਮ ਦਫ਼ਤਰ ਸਰਾਭਾ ਨਗਰ ਵਿਖੇ ਆਯੋਜਿਤ ਮੀਟਿੰਗ ਦੌਰਾਨ, ਹਲਕਾ ਆਤਮ ਨਗਰ ਦੇ ਚੱਲ ਰਚੇ ਵਿਕਾਸ ਕਾਰਜ਼ਾਂ 'ਤੇ ਕੀਤੇ ਵਿਚਾਰ ਵਟਾਂਦਰੇ- ਚੱਲ ਰਹੇ ਪ੍ਰੋਜੈਕਟਾਂ 'ਚ ਲਿਆਂਦੀ ਜਾਵੇਗੀ ਤੇਜ਼ੀ - ਵਿਧਾਇਕ ਕੁਲਵੰਤ ਸਿੰਘ ਸਿੱਧੂ

 ਵਿਧਾਇਕ ਸਿੱਧੂ ਦੀ ਪ੍ਰਧਾਨਗੀ ਹੇਠ, ਗਲਾਡਾ ਅਤੇ ਨਗਰ ਨਿਗਮ ਅਧਿਕਾਰੀਆਂ ਨਾਲ ਸੰਯੁਕਤ ਮੀਟਿੰਗ ਆਯੋਜਿਤ

ਨਗਰ ਨਿਗਮ ਦਫ਼ਤਰ ਸਰਾਭਾ ਨਗਰ ਵਿਖੇ ਆਯੋਜਿਤ ਮੀਟਿੰਗ ਦੌਰਾਨ, ਹਲਕਾ ਆਤਮ ਨਗਰ ਦੇ ਚੱਲ ਰਚੇ ਵਿਕਾਸ ਕਾਰਜ਼ਾਂ 'ਤੇ ਕੀਤੇ ਵਿਚਾਰ ਵਟਾਂਦਰੇ
- ਚੱਲ ਰਹੇ ਪ੍ਰੋਜੈਕਟਾਂ 'ਚ ਲਿਆਂਦੀ ਜਾਵੇਗੀ ਤੇਜ਼ੀ - ਵਿਧਾਇਕ ਕੁਲਵੰਤ ਸਿੰਘ ਸਿੱਧੂ


G.A.NEWS, KOROTANY, 
ਜਲੰਧਰ / ਲੁਧਿਆਣਾ, 29 ਅਕਤੂਬਰ 2022 : ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਵੱਲੋਂ, ਗਲਾਡਾ ਦੇ ਮੁੱਖ ਪ੍ਰਸਾਸ਼ਕ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ ਅਤੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਨਾਲ ਸਥਾਨਕ ਸਰਾਭਾ ਨਗਰ, ਨਿਗਮ ਦੇ ਜੋਨ-ਡੀ ਦਫ਼ਤਰ ਵਿਖੇ ਸੰਯੁਕਤ ਮੀਟਿੰਗ ਦੀ ਪ੍ਰਧਾਨਗੀ ਕੀਤੀ। ਮੀਟਿੰਗ ਦੌਰਾਨ ਉਨ੍ਹਾਂ ਹਲਕਾ ਆਤਮ ਨਗਰ ਵਿੱਚ ਚੱਲ ਰਹੇ ਪ੍ਰੋਜੈਕਟਾਂ 'ਤੇ ਵਿਚਾਰ ਵਟਾਂਦਰੇ ਕੀਤੇ ਅਤੇ ਵਿਕਾਸ ਕਾਰਜ਼ਾਂ ਵਿੱਚ ਤੇਜ਼ੀ ਲਿਆਉਣ ਲਈ ਨਿਰਦੇਸ਼ ਵੀ ਜਾਰੀ ਕੀਤੇ।
ਇਸ ਮੌਕੇ ਉਨ੍ਹਾਂ ਦੇ ਨਾਲ ਗਲਾਡਾ ਅਤੇ ਨਗਰ ਨਿਗਮ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਵਿਧਾਇਕ ਸ. ਕੁਲਵੰਤ ਸਿੰਘ ਸਿੱਧੂ ਨੇ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਕਿਹਾ ਕਿ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜ਼ਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਆਮ ਲੋਕਾਂ ਨੂੰ ਇਸ ਦਾ ਲਾਭ ਮਿਲ ਸਕੇ।

ਵਿਧਾਇਕ ਸਿੱਧੂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਕਿ ਹਲਕਾ ਵਾਸੀ ਥਾਂ-ਥਾਂ ਲੱਗੇ ਕੂੜੇ ਦੇ ਢੇਰ, ਟੁੱਟੀਆਂ ਸੜ੍ਹਕਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦਿਆਂ ਕਿਹਾ ਇਲਾਕਾ ਨਿਵਾਸੀਆਂ ਨੂੰ ਪੇਸ਼ ਆ ਰਹੀਆਂ ਔਕੜਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।

ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਥਾਂ-ਥਾਂ ਸੜ੍ਹਕਾਂ 'ਤੇ ਪਏ ਟੋਏ ਅਕਸਰ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਉਨ੍ਹਾਂ ਕਿਹਾ ਉਹ ਹਲਕਾ ਨਿਵਾਸੀਆਂ ਦੀ ਸੁਰੱਖਿਅਤ ਅਤੇ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹਨ। 

ਉਨ੍ਹਾਂ ਅੱਗੇ ਕਿਹਾ ਕਿ ਹਲਕੇ ਦੇ ਵਸਨੀਕਾਂ ਵੱਲੋਂ ਉਨ੍ਹਾਂ 'ਤੇ ਭਰੋਸਾ ਕਰਦਿਆਂ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਅਤੇ ਹੁਣ ਉਹ ਇਲਾਕਾ ਵਾਸੀਆਂ ਦੇ ਵਿਸ਼ਵਾਸ਼ ਨੂੰ ਕਾਇਮ ਰੱਖਦਿਆਂ ਅਣਥੱਕ ਮਿਹਨਤ ਰਾਹੀਂ ਜਲਦ ਹੀ ਹਲਕੇ ਦੀ ਨੁਹਾਰ ਬਦਲਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਣਗੇ।

ਉਨ੍ਹਾ ਕਿਹਾ ਕਿ ਸੂਬੇ ਵਿੱਚ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਲੋਕਾਂ ਦੀ ਸਰਕਾਰ ਹੈ ਜਿਸਨੇ ਪ੍ਰਣ ਕੀਤਾ ਹੈ ਕਿ ਹੁਣ ਹਲਕੇ ਦੇ ਲੋਕਾਂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਹਲਕੇ ਦੇ ਵਸਨੀਕਾਂ ਨੂੰ ਹਰ ਸੰਭਵ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
Under the chairmanship of MLA Sidhu, held a joint meeting with Galada and Municipal Corporation officials

 During the meeting held at Municipal Corporation Office Sarabha Nagar, discussions were held on the ongoing development works of Halka Atam Nagar.
 - Speed ​​will be brought in ongoing projects - MLA Kulwant Singh Sidhu


 G.A.NEWS KOROTANY, Ludhiana, 29 October 2022: MLA from Vidhan Sabha constituency Atma Nagar.  From Kulwant Singh Sidhu, Chief Administrator of Galada Mrs. Amarpreet Kaur Sandhu and Municipal Corporation Commissioner Dr.  chaired a joint meeting with Shena Aggarwal at the Zone-D office of the local Sarabha Nagar, Corporation.  During the meeting, they discussed the ongoing projects in Atam Nagar constituency and also issued instructions to speed up the development works.
 Senior officials of Galada and Municipal Corporation were also present with him on this occasion.
 MLA S.  During the meeting, Kulwant Singh Sidhu asked the officials to speed up the ongoing development works in the constituency so that the common people can benefit from it.

 MLA Sidhu brought to the attention of the municipal corporation officials that the residents of the constituency are extremely disturbed by the piles of garbage and broken roads.  He directed the officials of the corporation to resolve the difficulties faced by the residents of the area immediately.

 He said that the potholes on the roads in the city often invite accidents.  He said that he is committed to ensure safe and smooth movement of the residents of the constituency.

 He further said that the residents of the constituency have given him an opportunity to serve by trusting him and now he will leave no stone unturned to change the face of the constituency soon through tireless work while maintaining the trust of the residents of the constituency.

 He said that the Hon'ble Chief Minister in the state.  There is a common people's government led by Bhagwant Mann who has vowed that the people of the constituency will not be allowed to suffer anymore and all possible basic facilities will be provided to the residents of the constituency.
विधायक सिद्धू की अध्यक्षता में गलाड़ा व नगर निगम अधिकारियों के साथ संयुक्त बैठक की

 नगर निगम कार्यालय सराभा नगर में हुई बैठक के दौरान हलका आत्म नगर के चल रहे विकास कार्यों पर चर्चा की गयी.
 - चल रहे प्रोजेक्ट्स में लाई जाएगी रफ्तार- विधायक कुलवंत सिंह सिद्धू


 G.A.News, कोरोटनी, लुधियाना, 29 अक्टूबर 2022: विधानसभा क्षेत्र से विधायक आत्मा नगर।  कुलवंत सिंह सिद्धू से, गलाडा की मुख्य प्रशासक श्रीमती अमरप्रीत कौर संधू और नगर निगम आयुक्त डॉ.  स्थानीय सराभा नगर, निगम के जोन-डी कार्यालय में शेना अग्रवाल के साथ एक संयुक्त बैठक की अध्यक्षता की।  बैठक के दौरान उन्होंने आत्मनगर निर्वाचन क्षेत्र में चल रही परियोजनाओं पर चर्चा की और विकास कार्यों में तेजी लाने के निर्देश भी जारी किए.
 इस मौके पर उनके साथ गलाडा और नगर निगम के वरिष्ठ अधिकारी भी मौजूद थे.
 विधायक एस.  बैठक के दौरान कुलवंत सिंह सिद्धू ने अधिकारियों से निर्वाचन क्षेत्र में चल रहे विकास कार्यों में तेजी लाने को कहा ताकि आम लोगों को इसका लाभ मिल सके.

 विधायक सिद्धू ने नगर निगम अधिकारियों के संज्ञान में लाया कि क्षेत्र के निवासी कूड़े के ढेर और टूटी सड़कों से बेहद परेशान हैं.  उन्होंने निगम के अधिकारियों को क्षेत्र के निवासियों की समस्याओं का तत्काल समाधान करने का निर्देश दिया.

 उन्होंने कहा कि शहर में सड़कों पर बने गड्ढे अक्सर हादसों को न्यौता देते हैं।  उन्होंने कहा कि वह निर्वाचन क्षेत्र के निवासियों की सुरक्षित और सुगम आवाजाही सुनिश्चित करने के लिए प्रतिबद्ध हैं।

 उन्होंने आगे कहा कि क्षेत्रवासियों ने उन पर भरोसा कर उन्हें सेवा का मौका दिया है और अब वह क्षेत्रवासियों का भरोसा कायम रखते हुए अथक परिश्रम से जल्द ही निर्वाचन क्षेत्र का चेहरा बदलने में कोई कसर नहीं छोड़ेंगे.

 उन्होंने कहा कि राज्य में माननीय मुख्यमंत्री।  भगवंत मान के नेतृत्व में एक आम जनता की सरकार है, जिसने कसम खाई है कि क्षेत्र के लोगों को अब और पीड़ित नहीं होने दिया जाएगा और क्षेत्र के निवासियों को हर संभव बुनियादी सुविधाएं प्रदान की जाएंगी।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक