ਇੰਨੋਸੈਂਟ ਹਾਰਟਸ ਲੋਹਾਰਾਂ ਦੇ ਸਾਇੰਸ ਕਲੱਬ ਦੇ ਵਿਦਿਆਰਥੀਆਂ ਨੇ ਕੀਤੀ ਸਾਇੰਸ ਸਿਟੀ ਦੀ ਵਿੱਦਿਅਕ ਸੈਰ

 ਇੰਨੋਸੈਂਟ ਹਾਰਟਸ ਲੋਹਾਰਾਂ ਦੇ ਸਾਇੰਸ ਕਲੱਬ ਦੇ ਵਿਦਿਆਰਥੀਆਂ ਨੇ ਕੀਤੀ ਸਾਇੰਸ ਸਿਟੀ ਦੀ ਵਿੱਦਿਅਕ ਸੈਰ  

ਇੰਨੋਸੈਂਟ ਹਾਰਟਸ ਲੋਹਾਰਾਂ ਦੇ ਜਮਾਤ ਸੱਤਵੀਂ ਦੇ ਸਾਇੰਸ ਕਲੱਬ ਦੇ ਵਿਦਿਆਰਥੀਆਂ ਨੂੰ ਵਿੱਦਿਅਕ ਸੈਰ ਲਈ ਸਾਇੰਸ ਸਿਟੀ ਲਿਜਾਇਆ ਗਿਆ। ਉੱਥੇ ਵਿਦਿਆਰਥੀਆਂ ਨੇ ਸਾਇੰਸ ਗੈਲਰੀ, ਮੈਥਸ ਗੈਲਰੀ, ਇਲਿਊਜ਼ਨ ਗੈਲਰੀ, ਸਪੋਰਟਸ ਗੈਲਰੀ,ਬਰਡਜ਼ ਸੈਂਚੁਰੀ, ਡੋਮ ਥੀਏਟਰ ਵਰਚੂਅਲ ਰਿਐਲਿਟੀ ਗੈਲਰੀ,ਕਲਾਈਮੇਟ ਚੇਂਜ ਥੀਏਟਰ ਦੀ ਸੈਰ ਕੀਤੀ। ਵਿਦਿਆਰਥੀ ਵਿਗਿਆਨ ਦੇ ਵਾਸਤਵਿਕ ਜੀਵਨ ਦੇ ਅਨੁਭਵਾਂ ਨੂੰ ਦੇਖ ਕੇ ਹੈਰਾਨ ਹੋ ਗਏ। ਉਨ੍ਹਾਂ ਨੇ ਹੈਰਾਨ ਕਰ ਦੇਣ ਵਾਲੇ ਥ੍ਰੀ ਡੀ ਸ਼ੋਅ ਅਤੇ ਲੇਜ਼ਰ ਸ਼ੋਅ ਦਾ ਵੀ ਆਨੰਦ ਉਠਾਇਆ। ਉਸ ਤੋਂ ਉਪਰੰਤ ਬੱਚੇ ਕਲਾਈਮੇਟ ਚੇਂਜ ਰੂਮ ਵਿੱਚ ਗਏ।ਜਿੱਥੇ ਉਹਨਾਂ ਨੇ ਮੌਸਮ ਪਰਿਵਰਤਨ ਦੇ ਕਾਰਨਾਂ ਬਾਰੇ ਜਾਣਿਆ। ਮੌਸਮ ਦੇ ਅਚਾਨਕ ਬਦਲਾਅ ਦੇ ਲਈ ਕਿਹਡ਼ੀਆਂ ਸਾਵਧਾਨੀਆਂ ਦੀ ਜ਼ਰੂਰਤ ਹੈ,ਇਸ ਦੇ ਬਾਰੇ ਵਿੱਚ ਜਾਣਿਆ। ਬੱਚਿਆਂ ਨੇ ਸੁਆਦੀ ਭੋਜਨ ਦਾ ਆਨੰਦ ਲਿਆ।ਇਸ ਪ੍ਰਕਾਰ ਉਨ੍ਹਾਂ ਦੀ ਇਹ ਵਿੱਦਿਅਕ ਸੈਰ ਗਿਆਨ ਭਰਪੂਰ ਅਤੇ ਆਨੰਦ ਭਰਪੂਰ ਰਹੀ। ਪ੍ਰਿੰਸੀਪਲ ਕੁਮਾਰੀ ਸ਼ਾਲੂ ਸਹਿਗਲ ਨੇ ਦੱਸਿਆ ਕਿ ਸਕੂਲ ਸਮੇਂ-ਸਮੇਂ ਉੱਤੇ ਵਿਦਿਆਰਥੀਆਂ ਦੇ ਲਈ ਇਸ ਪ੍ਰਕਾਰ ਦੀ ਵਿੱਦਿਅਕ ਸੈਰ ਦਾ ਆਯੋਜਨ ਕਰਦਾ ਰਹਿੰਦਾ ਹੈ।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक