ਨਗਰ ਨਿਗਮ ਜਲੰਧਰ ਦੇ ਕਰਮਚਾਰੀ ਨੇ ਸਵੇਰੇ 8 ਵਜੇ ਤੋਂ ਕਾਰਵਾਈ ਸ਼ੁਰੂ ਕੀਤੀ ਨੋਟਿਸ ਤੋਂ ਬਾਅਦ ਵੀ ਉਸਾਰੀ, ਨਿਗਮ ਨੇ ਦੋ ਘੰਟਿਆਂ ਵਿੱਚ 10 ਦੁਕਾਨਾਂ ਸੀਲ ਕੀਤੀਆਂ

 ਨਗਰ ਨਿਗਮ  ਜਲੰਧਰ ਦੇ ਕਰਮਚਾਰੀ  ਨੇ ਸਵੇਰੇ 8 ਵਜੇ ਤੋਂ ਕਾਰਵਾਈ ਸ਼ੁਰੂ ਕੀਤੀ 


 ਨੋਟਿਸ ਤੋਂ ਬਾਅਦ ਵੀ ਉਸਾਰੀ, ਨਿਗਮ ਨੇ ਦੋ ਘੰਟਿਆਂ ਵਿੱਚ 10 ਦੁਕਾਨਾਂ ਸੀਲ ਕੀਤੀਆਂ


  ਗ੍ਰੀਨ ਮਾਡਲ ਟਾਊਨ ਸਮੇਤ ਹੋਰ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ

 G.A.ਨਿਊਜ਼ ਦੇ ਬਿਊਰੋ ਚੀਫ, ਮਦਨ ਸਿੰਘ ਕੋਰੋਟਾਣੇ, ਜਲੰਧਰ, 07 ਅਪ੍ਰੈਲ, 2022 |  ਜਲੰਧਰ ਨਗਰ ਨਿਗਮ ਨੇ ਬੁੱਧਵਾਰ ਨੂੰ 10 ਨਾਜਾਇਜ਼ ਦੁਕਾਨਾਂ ਨੂੰ ਸੀਲ ਕਰ ਦਿੱਤਾ।  ਹਾਲਾਂਕਿ ਉਸਾਰੀ ਦੌਰਾਨ ਨੋਟਿਸ ਜਾਰੀ ਕੀਤੇ ਗਏ ਸਨ।  ਇਸ ਦੇ ਬਾਵਜੂਦ ਲੋਕਾਂ ਨੇ ਕੰਮ ਬੰਦ ਨਹੀਂ ਕੀਤਾ।  ਜੇਕਰ ਸੀਲ ਟੁੱਟੀ ਤਾਂ ਨਿਗਮ ਕਾਨੂੰਨੀ ਕਾਰਵਾਈ ਕਰੇਗਾ।  ਦੱਸ ਦੇਈਏ ਕਿ ਨਵੀਂ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਨਿਗਮ ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ 'ਤੇ ਸ਼ਿਕੰਜਾ ਕੱਸਣ 'ਚ ਲੱਗਾ ਹੋਇਆ ਹੈ।  ਬਿਲਡਿੰਗ ਬਰਾਂਚ ਦੀ ਟੀਮ 15 ਦਿਨਾਂ ਤੋਂ ਡਿਚ ਮਸ਼ੀਨ ਨਾਲ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ।  ਮੰਗਲਵਾਰ ਨੂੰ ਦੁਕਾਨਾਂ ਅਤੇ ਕਲੋਨੀ ਨੂੰ ਢਾਹ ਦਿੱਤਾ ਗਿਆ।  ਟੀਮ ਨੇ ਸਭ ਤੋਂ ਪਹਿਲਾਂ ਸਵੇਰੇ 8 ਵਜੇ ਗ੍ਰੀਨ ਮਾਡਲ ਟਾਊਨ ਅਤੇ ਖੁਰਲਾ ਕਿੰਗਰਾ ਵਿੱਚ ਨਾਜਾਇਜ਼ ਦੁਕਾਨਾਂ ਨੂੰ ਸੀਲ ਕੀਤਾ।  ਇਸ ਤੋਂ ਬਾਅਦ ਪ੍ਰਤਾਪ ਨਗਰ, ਵਡਾਲਾ ਰੋਡ, ਕੁੱਕੀ ਢਾਬ, ਮਿੱਠਾਪੁਰ ਵਿੱਚ ਕਾਰਵਾਈ ਕੀਤੀ ਗਈ।  ਇਸ ਸਬੰਧੀ ਏ.ਟੀ.ਪੀ ਵਿਕਾਸ ਦੂਆ ਨੇ ਦੱਸਿਆ ਕਿ 10 ਦੇ ਕਰੀਬ ਦੁਕਾਨਾਂ ਨੂੰ ਸੀਲ ਕੀਤਾ ਗਿਆ ਹੈ।ਨਜਾਇਜ਼ ਉਸਾਰੀਆਂ 'ਤੇ ਇਸੇ ਤਰ੍ਹਾਂ ਦੀ ਕਾਰਵਾਈ ਜਾਰੀ ਰਹੇਗੀ।

 ਸ਼ਹਿਰ ਦੇ ਕੁੱਕੀ ਢਾਬੇ ਨੇੜੇ ਦੁਕਾਨ ਨੂੰ ਸੀਲ ਕਰਦੇ ਹੋਏ ਨਿਗਮ ਮੁਲਾਜ਼ਮ।

ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਬਣਦਾ ਇੰਸਪੈਕਟਰ ਪੂਜਾ ਮਾਨ ਅਤੇ  ਏਟੀਪੀ ਵਿਕਾਸ਼ ਦੂਆ ਅਤੇ ਐਮ ਟੀ ਪੀ ਮੇਹਰਬਾਨ  , ਜੁਆਇੰਟ ਕਮਿਸ਼ਨਰ ਮੈਡਮ ਜੋਤੀ ਬਾਲਾ,ਅਤੇ ਜੁਆਇੰਟ ਕਮਿਸ਼ਨਰ ਮੈਡਮ ਗੁਰਵਿੰਦਰ ਕੋਰ ਰੰਧਾਵਾ ਜੀ ਨੂੰ ਕਈ ਵਾਰ ਮਿਲੇ ਹਾ ਵਾਰ ਵਾਰ ਮਿਲਣ ਤੇ ਇਹਨਾਂ ਦੁਕਾਨਾਂ ਤੇ ਕਾਰਵਾਈ ਨਹੀਂ ਹੋਈ ਹੈ  ਸਿਰਫ ਨੋਟਿਸ ਕੱਢਿਆ ਇਸ ਤੋਂ ਇਲਾਵਾ ਕੋਈ ਕਾਰਵਾਈ ਨਹੀਂ  ਇੱਥੇ ਲੱਗਦਾ ਕਿ ਮਿਲੀ ਭੁਗਤ ਆ (ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਈ ਉਮੀਦਾਂ ਸਨ ਪਰ ਕੋਈ ਪ੍ਰਵਾਹ ਨਹੀਂ)  



ਇਹ 3 ਕੋਠੀਆ ਤੇ 4 ਦੁਕਾਨਾਂ ਇਲੈਕਸ਼ਨ ਕੋਡ ਦੇ ਦਰਮਿਆਨ ਸਬਮਰਸੀਬਲ ਪੰਪ ਲਾ ਕੇ ਉਸਾਰੀ ਕੀਤੀ ਗਈ ਹੈ  ਇਹ ਬਿਲਡਿੰਗ ਤਿਲਕ ਨਗਰ ਰੋਡ, ਦਿਊਲ ਨਗਰ ਵਿੱਚ, ਫਲੈਟਾ ਦੇ ਸਾਮਣੇ ਬਣਾਈ ਹਨ । ਇਲੈਕਸ਼ਨ ਕਮਿਸ਼ਨ ਨੂੰ ਵੀ ਇਸ ਦੀ ਸਕਾਇਤ ਦਿੱਤੀ ਸੀ  ਉਸ ਬਾਅਦ ਵੀ ਨਾ ਉਸ ਨੂੰ ਢਾਹਈਆ ਨਾ/ਤੋੜਿਆ ਤੇ ਨਾ ਉਸ ਨੂੰ ਸੀਲ ਦੀ ਕਾਰਵਾਈ ਕੀਤੀ ਹੈ ਕੰਮ ਲਗਾਤਾਰ ਜਾਰੀ ਹੈ 

ਫੋਟੋ ਨਾਲ ਨੱਥੀ ਹੈ ਅਤੇ ਲੱਗੀ ਹੈ  ਤੁਸੀਂ ਦੇਖ ਸਕਦੇ ਹੋ ਕਿੱਦਾਂ ਕਿਸੇ ਨੂੰ ਬਚਾਇਆ ਜਾਂਦਾ ਤੇ ਕਿੱਦਾਂ ਕਿਸੇ ਦੀਆਂ ਦੁਕਾਨਾਂ ਢਾਹੀਆਂ ਜਾਂਦੀਆਂ

ਬਿਲਡਿੰਗਾਂ ਸ਼ਹਿਰ ਵਿੱਚ ਹੋਰ ਵੀ ਬਹੁਤ ਹਨ ਜਿਨ੍ਹਾਂ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਅਗਲੇ ਆਉਣ ਵਾਲੀਆਂ ਖਬਰਾਂ ਵਿੱਚ ਖਲਾਸਾ ਕਰਗੇ 

ਦੁਕਾਨਾਂ ਹੋਰ ਵੀ ਸਹਿਰ ਵਿੱਚ  ਹਨ ਖ਼ਬਰਾਂ ਦਿਖਾਵਾਂਗੇ ਜਿਨ੍ਹਾਂ ਦਿਨਾਂ 

ਤੇ ਇਹਨਾਂ ਨੇ ਕਾਰਵਾਈ ਨਹੀਂ ਕੀਤੀ ਨੋਟਿਸ ਕੱਢੇ ਸਿਰਫ਼  


Comments