ਬਿਜਲਈ ਕਾਰੋਬਾਰੀ ਨੇ ਬੇਟੇ ਕੋਲ ਕੈਨੇਡਾ ਜਾਣ ਲਈ ਬੈਂਕ ਤੋਂ 5 ਲੱਖ ਰੁਪਏ ਕਢਵਾ ਸੀ ਲੁਟੇਰੇ ਖੋਹ ਕੇ ਫਰਾਰ ਹੋ ਗਏ।
ਬਿਜਲਈ ਕਾਰੋਬਾਰੀ ਨੇ ਬੇਟੇ ਕੋਲ ਕੈਨੇਡਾ ਜਾਣ ਲਈ ਬੈਂਕ ਤੋਂ 5 ਲੱਖ ਰੁਪਏ ਕਢਵਾ ਸੀ ਲੁਟੇਰੇ ਖੋਹ ਕੇ ਫਰਾਰ ਹੋ ਗਏ।
ਮਿਹਨਤ ਦੀ ਕਮਾਈ ਬਚਾਉਣ ਦੀ ਕੋਸ਼ਿਸ਼, 300 ਮੀਟਰ ਤੱਕ ਪਿੱਛਾ ਕੀਤਾ, ਲੁਟੇਰਿਆਂ ਦੀ ਬਾਈਕ ਸੁੱਟਣ ਦੀ ਕੋਸ਼ਿਸ਼, ਡਿੱਗ ਕੇ ਖੁਦ ਜ਼ਖਮੀ
ਮਦਨ ਸਿੰਘ ਕੋਰੋਟਾਣੇ ਚੀਫ਼ ਬਿਊਰੋ, ਜੀ.ਏ. ਖ਼ਬਰਾਂ, ਜਲੰਧਰ, ਸ਼ੁੱਕਰਵਾਰ, 08 ਅਪ੍ਰੈਲ, 2022 : ਥਾਣਾ ਸਦਰ-8 ਦੀ ਹਦੂਦ ਅੰਦਰ ਪੈਂਦੇ ਸੋਡਲ ਰੋਡ ਪ੍ਰੀਤ ਨਗਰ ਗੁਰਦੁਆਰੇ ਨੇੜੇ ਦਿਨ ਦਿਹਾੜੇ ਬਾਈਕ ਸਵਾਰ ਲੁਟੇਰਿਆਂ ਨੇ ਐਕਟਿਵਾ ਸਵਾਰ ਜੋੜੇ ਕੋਲੋਂ ਪੰਜ ਲੱਖ ਰੁਪਏ ਵਾਲਾ ਬੈਗ ਲੁੱਟ ਲਿਆ। ਜਲੰਧਰ ਵਿੱਚ ਘਟਨਾ ਸਮੇਂ ਪੂਰੀ ਆਵਾਜਾਈ ਚੱਲ ਰਹੀ ਸੀ ਅਤੇ ਆਸਪਾਸ ਦੀਆਂ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਸਨ। ਘਟਨਾ ਵਾਲੀ ਥਾਂ ਦੇ ਆਸਪਾਸ 100 ਤੋਂ ਵੱਧ ਲੋਕ ਮੌਜੂਦ ਸਨ, ਇਸ ਦੇ ਬਾਵਜੂਦ ਮੁਲਜ਼ਮਾਂ ਨੇ ਭਰੇ ਬਾਜ਼ਾਰ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫ਼ਰਾਰ ਹੋ ਗਏ। ਘਟਨਾ 'ਚ ਪਤੀ-ਪਤਨੀ ਗੰਭੀਰ ਜ਼ਖਮੀ ਹੋ ਗਏ। ਉਸ ਦਾ ਇਲਾਜ ਪਠਾਨਕੋਟ ਚੌਕ ਸਥਿਤ ਜਨਤਾ ਹਸਪਤਾਲ ਵਿੱਚ ਚੱਲ ਰਿਹਾ ਹੈ।
ਥਾਣਾ-8 ਦੀ ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ। ਨਿਊ ਵਿਕਾਸਪੁਰੀ ਦੇ ਵਸਨੀਕ ਸੁਰੇਸ਼ ਭਾਰਦਵਾਜ ਨੇ ਦੱਸਿਆ ਕਿ ਉਸ ਦਾ ਲੜਕਾ ਕੈਨੇਡਾ ਦਾ ਨਾਗਰਿਕ ਹੈ ਅਤੇ ਉਹ ਸੋਢਲ ਰੋਡ ’ਤੇ ਐਸਪੀ ਇਲੈਕਟ੍ਰੋਨਿਕ ਦੇ ਨਾਂ ’ਤੇ ਬਿਜਲੀ ਦੀ ਦੁਕਾਨ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਦੁਪਹਿਰ ਕਰੀਬ 1:45 ਵਜੇ ਉਹ ਆਪਣੀ ਪਤਨੀ ਸ਼ੋਭਾ ਭਾਰਦਵਾਜ ਨਾਲ ਇਮਾਮ ਨਾਸਿਰ ਬਾਜ਼ਾਰ ਸਥਿਤ ਸਟੇਟ ਬੈਂਕ ਆਫ ਇੰਡੀਆ ਤੋਂ ਪੈਸੇ ਕਢਵਾਉਣ ਲਈ ਐਕਟਿਵਾ 'ਤੇ ਗਿਆ ਸੀ। ਉਹ ਪੁੱਤਰ ਕੋਲ ਕੈਨੇਡਾ ਜਾਣਾ ਚਾਹੁੰਦੇ ਸਨ।
ਬੈਂਕ ਤੋਂ ਪੈਸੇ ਕਢਵਾ ਕੇ ਉਹ ਬੈਗ ਵਿਚ ਪਾ ਕੇ ਸੋਢਲ ਮੰਦਿਰ ਤੋਂ ਹੁੰਦੇ ਹੋਏ ਪ੍ਰੀਤ ਨਗਰ ਗੁਰਦੁਆਰਾ ਸਾਹਿਬ ਪਹੁੰਚਿਆ ਤਾਂ ਦੋ ਬਾਈਕ ਸਵਾਰਾਂ ਨੇ ਆ ਕੇ ਸ਼ੋਭਾ ਭਾਰਦਵਾਜ ਦੇ ਹੱਥੋਂ ਬੈਗ ਖੋਹ ਲਿਆ ਸੁਰੇਸ਼ ਭਾਰਦਵਾਜ ਨੇ ਹਿੰਮਤ ਦਿਖਾਉਂਦੇ ਹੋਏ ਦੋਸ਼ੀ ਦਾ ਪਿੱਛਾ ਕੀਤਾ ਅਤੇ ਪਠਾਨਕੋਟ ਚੋਕ ਵੱਲ ਨੂੰ 300 ਮੀਟਰ ਦੀ ਦੂਰੀ 'ਤੋ ਫਰਾਰ ਹੋ ਗਏ। ਪਠਾਨਕੋਟ ਚੌਕ ਨੂੰ ਜਾਂਦੀ ਸੜਕ ’ਤੇ ਪੈਟਰੋਲ ਪੰਪ ਦੇ ਸਾਹਮਣੇ ਮੋਟਰਸਾਈਕਲ ’ਤੇ ਸਵਾਰ ਮੁਲਜ਼ਮਾਂ ਦੀ ਮੋਟਰਸਾਈਕਲ ਨੂੰ ਐਕਟਿਵਾ ਨੇ ਟੱਕਰ ਵੀ ਮਾਰ ਦਿੱਤੀ। ਇਸ ਦੇ ਵਾਵਜੂਦ ਵੀ ਮੁਲਜ਼ਮ ਉਥੋਂ ਭੱਜ ਗਏ ਪਰ ਭਾਰਦਵਾਜ ਜੋੜਾ ਡਿੱਗਣ ਕਾਰਨ ਜ਼ਖ਼ਮੀ ਹੋ ਗਿਆ। ਲੋਕਾਂ ਨੇ ਜ਼ਖਮੀ ਹਾਲਤ 'ਚ ਸੁਰੇਸ਼ ਭਾਰਦਵਾਜ ਅਤੇ ਸ਼ੋਭਾ ਭਾਰਦਵਾਜ ਨੂੰ ਜਨਤਾ ਹਸਪਤਾਲ ਪਹੁੰਚਾਇਆ। ਘਟਨਾ ਵਿੱਚ ਵਿਅਕਤੀ ਦੀ ਐਕਟਿਵਾ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
ਜੇਲ੍ਹ ਤੋੜ ਕੇ ਜੇਲ ਤੋਂ ਬਾਹਰ ਆਏ ਦੋ ਮੁਲਜ਼ਮਾਂ ਦੀ ਪਹਿਚਾਣ
ਥਾਣਾ-1, ਥਾਣਾ-3 ਅਤੇ ਥਾਣਾ-8 ਦੇ ਏਡੀਸੀਪੀ ਹਰਪ੍ਰੀਤ ਸਿੰਘ ਬੈਨੀਪਾਲ ਅਤੇ ਏਸੀਪੀ ਸੁਖਜਿੰਦਰ ਸਿੰਘ ਵੀ ਮੌਕੇ ’ਤੇ ਪੁੱਜੇ। ਏਡੀਸੀਪੀ ਨੇ ਦੱਸਿਆ ਕਿ ਪੁਲੀਸ ਨੇ ਪੈਟਰੋਲ ਪੰਪ ਨੇੜੇ ਲੱਗੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਇਸ 'ਚ ਦੋਸ਼ੀਆਂ ਦੇ ਚਿਹਰੇ ਕੁਝ ਸਾਫ ਦਿਖਾਈ ਦੇ ਰਹੇ ਹਨ। ਦੇਰ ਰਾਤ ਪੁਲੀਸ ਨੇ ਦੋ ਸ਼ੱਕੀ ਮੁਲਜ਼ਮਾਂ ਦੀ ਪਛਾਣ ਕਰ ਲਈ ਹੈ, ਜੋ ਲੁੱਟ-ਖੋਹ ਦੇ ਕੇਸ ਵਿੱਚ ਸਜ਼ਾ ਕੱਟ ਕੇ ਜੇਲ੍ਹ ਤੋਂ ਵਾਪਸ ਆਏ ਹਨ। ਪੁਲੀਸ ਨੇ ਮੁਲਜ਼ਮਾਂ ਦੇ ਘਰ ਛਾਪੇਮਾਰੀ ਕੀਤੀ ਪਰ ਉਹ ਘਰੋਂ ਨਹੀਂ ਮਿਲੇ। ਪੁਲਿਸ ਵੱਲੋਂ ਪਿੰਡਾਂ ਦੇ ਇਲਾਕੇ ਵਿੱਚ ਵੀ ਤਲਾਸ਼ੀ ਲਈ ਜਾ ਰਹੀ ਹੈ।


Comments
Post a Comment