ਸਮਾਰਟ ਮੀਟਰ ਲਾਉਣ ਦੇ ਹੁਕਮ ਲਾਗੂ ਨਹੀਂ ਹੋਣ ਦਿੱਤੇ ਜਾਣਗੇ ਪ੍ਰਧਾਨ
ਮਦਨ ਸਿੰਘ ਕੋਰੋਟਾਣੇ, ਚੀਫ ਬਿਊਰੋ, ਜੀ.ਏ.ਨਿਊਜ਼, 28 ਮਾਰਚ, 2022, ਜੀਐੱਸ ਖੱਟੜਾ, ਪਾਇਲ : ਕੇਂਦਰ ਸਰਕਾਰ ਵੱਲੋਂ ਪੰਜਾਬ 'ਚ ਬਿਜਲੀ ਦੇ ਚਿੱਪ ਵਾਲੇ ਮੀਟਰ ਲਗਾਉਣ ਦੇ ਚਾੜ੍ਹੇ ਹੁਕਮਾਂ ਦਾ ਸਖ਼ਤ ਨੋਟਿਸ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਜ਼ਿਲ੍ਹਾ ਲੁਧਿਆਣਾ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਤੇ ਜ਼ਿਲ੍ਹਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕੇਂਦਰ ਸਰਕਾਰ ਦੇ ਗ੍ਰਨਾਟਾ ਦੇਣ ਦੀ ਆੜ 'ਚ ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਦੇ ਹੁਕਮ ਘੱਟੋ ਘੱਟ ਪੰਜਾਬ 'ਚ ਲਾਗੂ ਨਹੀਂਂ ਹੋਣ ਦਿੱਤੇ ਜਾਣਗੇ।
ਕਾਰਪੋਰੇਟ ਜਗਤ ਦੇ ਮੁਨਾਿਫ਼ਆਂ ਲਈ ਪ੍ਰਰੀ ਪੇਡ ਬਿਜਲੀ ਮੀਟਰ ਲਾਉਣ ਦੀ ਇਸ ਨੀਤੀ ਰਾਹੀਂ ਮੋਦੀ ਸਰਕਾਰ ਵੱਲੋਂ ਬਿਜਲੀ ਐਕਟ 2020 ਨੂੰ ਅਸਲ 'ਚ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੰਜਾਬ 'ਚ 30 ਫੀਸਦੀ ਗਰੀਬ ਦਿਹਾੜੀਦਾਰ ਵਿਹੜਿਆਂ 'ਚ ਰਹਿਣ ਵਾਲੇ ਗਰੀਬ ਲੋਕ ਹਨ ਜਿਹੜੇ ਮਹੀਨੇ 'ਚ ਮਸੀਂ ਦਸ ਦਿਨ ਦਿਹਾੜੀ ਕਮਾਉਂਦੇ ਹਨ। 80 ਫ਼ੀਸਦੀ ਛੋਟੇ ਕਿਸਾਨ ਹਨ ਜਿਹੜੇ ਕਿਸੇ ਵੀ ਹਾਲਤ 'ਚ ਅਡਵਾਂਸ ਅਦਾਇਗੀ ਕਰਨ ਦੀ ਹਾਲਤ 'ਚ ਨਹੀਂ ਹਨ।
ਇਸ ਧੱਕੇਸ਼ਾਹੀ ਖ਼ਿਲਾਫ਼ ਹਰ ਹਾਲਤ ਸੰਘਰਸ਼ਸ਼ੀਲ ਲੋਕ ਪੰਜਾਬ ਦੀਆਂ ਸੜਕਾਂ 'ਤੇ ਕੇਂਦਰੀ ਹਕੂਮਤ ਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਵੋਟਾਂ ਦੇ ਪ੍ਰਬੰਧ ਤੋਂ ਬਾਅਦ ਤੇਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧੇ ਨੂੰ ਫਿਰ ਲੋਕਾਂ ਨਾਲ ਇਕ ਵੱਡਾ ਧੋਖਾ ਕਰਾਰ ਦਿੱਤਾ।
स्मार्ट मीटर लगाने के आदेश पर अमल नहीं होगा
मदन सिंह कोरोटाने, चीफ ब्यूरो, जीए न्यूज, 28 मार्च, 2022, जीएस खतरा, पायल : पंजाब में बिजली चिप मीटर लगाने के लिए केंद्र सरकार द्वारा जारी किए गए आदेशों का कड़ा संज्ञान लेते हुए समिति के जिलाध्यक्ष महिंदर सिंह कमलपुरा और कमेटी के जिला सचिव श्री इंद्रजीत सिंह धालीवाल ने कहा कि केंद्र सरकार द्वारा ग्रेनाटा देने की आड़ में चिप बिजली मीटर लगाने के आदेश को कम से कम पंजाब में लागू नहीं होने दिया जाएगा.
मोदी सरकार वास्तव में कॉर्पोरेट जगत के लाभ के लिए प्रीपेड बिजली मीटर लगाने की इस नीति के माध्यम से विद्युत अधिनियम 2020 को लागू कर रही है। उन्होंने कहा कि पंजाब में 30 प्रतिशत गरीब मजदूरी पाने वाले लोग पिछवाड़े में रहने वाले गरीब लोग हैं जो महीने में दस दिन कमा रहे हैं। अस्सी प्रतिशत छोटे किसान हैं जो किसी भी परिस्थिति में अग्रिम भुगतान करने की स्थिति में नहीं हैं।
जो लोग हर हाल में इस बदमाशी के खिलाफ लड़ रहे हैं, वे पंजाब की सड़कों पर केंद्र सरकार को करारा जवाब देंगे. उन्होंने चुनाव के बाद तेल, डीजल और रसोई गैस की कीमतों में बढ़ोतरी को लोगों के साथ बड़ा धोखा करार दिया।


Comments
Post a Comment