ਭਗਵੰਤ ਮਾਨ ਨੇ ਈਵੀਐੱਮ ਮਸ਼ੀਨਾਂ ਵਾਲੇ ਸਟਰਾਂਗ ਰੂਮ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ , ਕਿਹਾ- ਆਪਣੀ ਬੀਜੀ ਖੇਤੀ ਦੀ ਰਾਖੀ ਕਰਨਾ ਕੋਈ ਮਾੜਾ ਕੰਮ ਨਹੀਂ

 ਭਗਵੰਤ ਮਾਨ ਨੇ ਈਵੀਐੱਮ ਮਸ਼ੀਨਾਂ ਵਾਲੇ ਸਟਰਾਂਗ ਰੂਮ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ , ਕਿਹਾ- ਆਪਣੀ ਬੀਜੀ ਖੇਤੀ ਦੀ ਰਾਖੀ ਕਰਨਾ ਕੋਈ ਮਾੜਾ ਕੰਮ ਨਹੀਂ 


ਜੀ.ਏ.ਨਿਊਜ਼ ਬਿਊਰੋ ਚੀਫ਼ ਮਦਨ ਸਿੰਘ ਕੋਰੋਟਾਣੇ ਜਲੰਧਰ, 8 ਮਾਰਚ 2022 , ਧੂਰੀ : 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸਥਾਨਕ ਦੇਸ਼ ਭਗਤ ਕਾਲਜ ਬਰੜਵਾਲ ਵਿਖੇ ਰੱਖੀਆਂ ਈਵੀਐੱਮ ਮਸ਼ੀਨਾਂ ਦੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਤੇ ਹਲਕਾ ਧੂਰੀ ਤੋਂ ਉਮੀਦਵਾਰ ਭਗਵੰਤ ਮਾਨ ਨੇ ਕਾਲਜ ਦਾ ਦੌਰਾ ਕੀਤਾ ।

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵੱਖ-ਵੱਖ ਸਰਵੇ ਮੁਤਾਬਕ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸਪੱਸ਼ਟ ਬਹੁਮਤ ਨਾਲ ਬਣਨ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ 11 ਮਾਰਚ ਦਾ ਸੂਰਜ ਪੰਜਾਬ ਦੇ ਲਈ ਲੋਕ ਭਲਾਈ ਵਾਲਾ ਚੜੇ੍ਹਗਾ, ਉਸਤੋਂ ਬਾਅਦ ਪੰਜਾਬ ਵਿਚ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਲੋਕਾਂ ਨੂੰ ਮੁੱਢਲੇ ਦਿਨਾਂ ਵਿਚ ਹੀ ਆਪਣੀ ਸਰਕਾਰ ਦਾ ਅਹਿਸਾਸ ਹੋਵੇਗਾ। ਭਾਖੜਾ ਬਿਆਸ ਪ੍ਰਬੰਧਕੀ ਬੋਰਡ ਵਿਚ ਪੰਜਾਬ ਦੀ ਨੁਮਾਇੰਦਗੀ ਖਤਮ ਕੀਤੇ ਜਾਣ ਨੂੰ ਕੇਂਦਰ ਸਰਕਾਰ ਦੀ ਧੱਕੇਸ਼ਾਹੀ ਦੱਸਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਸੂਬਿਆਂ ਦੇ ਹੱਕਾਂ ’ਤੇ ਡਾਕਾ ਮਾਰ ਰਹੀ ਹੈ। ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਾ ਕਰਨ ਸਬੰਧੀ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਮੀਖਿਆ ਕਮੇਟੀ ਵਿਚ ਦਿੱਲੀ ਸਰਕਾਰ ਦੇ ਨਾਮਜ਼ਦ ਮੈਂਬਰ ਰਿਹਾਈ ਲਈ ਤਿਆਰ ਸਨ, ਪਰ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨੇ ਹੀ ਪ੍ਰੋਫੈਸਰ ਭੁੱਲਰ ਨੂੰ ਖਤਰਨਾਕ ਅਪਰਾਧੀ ਦੱਸਦਿਆਂ ਰਿਹਾਈ ਵਿਚ ਅੜਿੱਕਾ ਪਾਇਆ ਹੈ।

‘ਆਪ’ ਵਰਕਰਾਂ ਵੱਲੋਂ ਈਵੀਐੱਮ ਮਸ਼ੀਨਾਂ ਦੀ ਰਾਖੀ ਲਈ ਨਿੱਜੀ ਪਹਿਰਾ ਲਗਾਉਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਖੁਦ ਬੀਜੀ ਖੇਤੀ ਦੀ ਰਾਖੀ ਕਰਨਾ ਕੋਈ ਮਾੜਾ ਕੰਮ ਨਹੀਂ।

ਇਸ ਮੌਕੇ ਦਲਵੀਰ ਸਿੰਘ ਢਿੱਲੋਂ, ਬਲਵਿੰਦਰ ਸਿੰਘ ਬਿੱਲੁ, ਪ੍ਰੀਤ ਧੂਰੀ ਤੇ ਹਰਪ੍ਰੀਤ ਸਿੰਘ ਗਿੱਲ,ਡਾ. ਅਨਵਰ ਭਸੌੜ, ਜਸਵੀਰ ਸਿੰਘ ਜੱਸੀ ਸੇਖੋਂ, ਰਾਜਵੰਤ ਸਿੰਘ ਘੁੱਲੀ, ਪੁੰਨੂ ਕਾਤਰੋ,  ਵੀ ਹਾਜ਼ਰ ਸਨ।
Bhagwant Mann reviews strong room arrangements with EVMs


 G.A. News Bureau Chief Madan Singh Korotane Jalandhar, March 8, 2022, Dhuri: In view of the Punjab Assembly elections held on February 20, the Aam Aadmi Party today inspected the security arrangements of EVM machines at the local Desh Bhagat College, Barwal.  Candidate Bhagwant Mann from Halqa Dhuri on the face of the Chief Minister visited the college.

 Speaking to reporters on the occasion, he said that according to various surveys, the Aam Aadmi Party government in Punjab was going to be formed with a clear majority.

 He said that the sun of March 11 would rise for the welfare of the people of Punjab, after which the people of Punjab would have their own government in Punjab.  He said that with the formation of Aam Aadmi Party government in Punjab people would realize their government from the very beginning.  Describing the abolition of Punjab's representation in the Bhakra Beas Management Board as an act of coercion by the Union Government, Bhagwant Mann said that the Union Government was constantly looting the rights of the states.  Responding to a query from Delhi's Arvind Kejriwal government regarding the non-release of Prof. Davinderpal Singh Bhullar, he said that the nominated members of the Delhi government in the review committee were ready for release but it was the Union government representatives who declared Prof. Bhullar a dangerous criminal.  There is an obstacle in

 Responding to a query from AAP workers about setting up private guards to protect EVMs, he said that it was not a bad thing to protect one's own crops.

 On this occasion Dalveer Singh Dhillon, Balwinder Singh Billu, Preet Dhuri and Harpreet Singh Gill, Dr.  Anwar Bhasaur, Jasvir Singh Jassi Sekhon, Rajwant Singh Ghulli, Punnu Katro were also present.

भगवंत मान ने ईवीएम के साथ स्ट्रांग रूम व्यवस्था की समीक्षा की


 जी.ए.न्यूज, ब्यूरो चीफ, मदन सिंह कोरोटाने, जालंधर , 8 मार्च 2022, धूरी: पंजाब विधानसभा चुनाव 20 फरवरी को होने के मद्देनज़र आम आदमी पार्टी ने आज स्थानीय देश भगत कॉलेज, बरवाल में ईवीएम मशीनों की सुरक्षा व्यवस्था का मुआयना किया. हलका धुरी से भगवंत मान ने मुख्यमंत्री के चेहरे पर कॉलेज का दौरा किया.

 इस मौके पर पत्रकारों से बात करते हुए उन्होंने कहा कि विभिन्न सर्वेक्षणों के मुताबिक पंजाब में आम आदमी पार्टी की सरकार स्पष्ट बहुमत के साथ बनने वाली है.

 उन्होंने कहा कि 11 मार्च का सूरज पंजाब के लोगों के कल्याण के लिए उदय होगा, जिसके बाद पंजाब के लोगों की पंजाब में अपनी सरकार होगी।  उन्होंने कहा कि पंजाब में आम आदमी पार्टी की सरकार बनने से लोगों को शुरू से ही अपनी सरकार का एहसास होगा।  भगवंत मान ने भाखड़ा ब्यास प्रबंधन बोर्ड में पंजाब के प्रतिनिधित्व को समाप्त करने को केंद्र सरकार द्वारा जबरदस्ती की कार्रवाई बताते हुए कहा कि केंद्र सरकार लगातार राज्यों के अधिकारों को लूट रही है।  प्रो. दविंदरपाल सिंह भुल्लर की रिहाई न होने के संबंध में दिल्ली की अरविंद केजरीवाल सरकार के एक प्रश्न के उत्तर में उन्होंने कहा कि समीक्षा समिति में दिल्ली सरकार के मनोनीत सदस्य रिहाई के लिए तैयार थे, लेकिन केंद्र सरकार के प्रतिनिधियों ने प्रो. भुल्लर एक खतरनाक अपराधी है

 ईवीएम की सुरक्षा के लिए निजी गार्ड लगाने के बारे में आप कार्यकर्ताओं के एक सवाल के जवाब में उन्होंने कहा कि अपनी फसलों की रक्षा करना कोई बुरी बात नहीं है।

 इस मौके पर दलवीर सिंह ढिल्लों, बलविंदर सिंह बिल्लू, प्रीत धुरी और हरप्रीत सिंह गिल, डॉ.  अनवर भसौर, जसवीर सिंह जस्सी सेखों, राजवंत सिंह घुल्ली, पुन्नू कात्रो भी मौजूद थे।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक