ट्रेड यूनियनों ने कल से दो दिवसीय भारत बंद का आह्वान किया है

 


ट्रेड यूनियनों ने भारत में दो दिवसीय हड़ताल की घोषणा की

  ट्रेड यूनियनों ने कल से दो दिवसीय भारत बंद का आह्वान किया है


 मदन सिंह कोरोटाने, चीफ ब्यूरो, जीए न्यूज, 27 मार्च, 2022, जालंधर/नई दिल्ली: केंद्र सरकार की नीतियों के खिलाफ ट्रेड यूनियनों ने भारत में दो दिवसीय हड़ताल की घोषणा की है.  बैंक यूनियनों ने हड़ताल में शामिल होने का फैसला किया है।  उनका कहना है कि वह सार्वजनिक क्षेत्र के बैंकों के निजीकरण और बैंकिंग कानून अधिनियम 2021 का विरोध करेंगे।

 एसबीपी ने ग्राहकों को सूचित किया है कि 28 से 29 मार्च तक बैंकिंग सेवाएं प्रभावित होंगी।



 सेंट्रल ट्रेड यूनियनों के संयुक्त मंच ने सरकार की नीतियों को मजदूर विरोधी बताते हुए सोमवार और मंगलवार को देशव्यापी हड़ताल का आह्वान किया है.  अखिल भारतीय बैंक कर्मचारी संघ ने हड़ताल का समर्थन किया है।  22 मार्च को कर्मचारी संघों की बैठक हुई।  सभी राज्यों में तैयारियों की समीक्षा के बाद दो दिवसीय हड़ताल का ऐलान किया गया है.


 कर्मचारी संघों का कहना है कि वे केंद्र सरकार की कर्मचारी विरोधी, किसान विरोधी, जनविरोधी और राष्ट्र विरोधी नीतियों के खिलाफ हड़ताल कर रहे हैं.  सार्वजनिक क्षेत्र के बैंकों के निजीकरण का विरोध करेंगी बैंक यूनियनें  सरकार ने 2021 के बजट में सार्वजनिक क्षेत्र के दो और बैंकों के निजीकरण की घोषणा की थी।

 बैंक में कई कर्मचारी ऐसे हैं जो सेवानिवृत्त होने वाले हैं, अगर वे हड़ताल में शामिल होते हैं तो उनकी सेवा सुविधाओं पर कोई असर नहीं पड़ेगा.  कोयला, इस्पात, तेल, दूरसंचार, डाक विभाग और बीमा कर्मचारियों के भी हड़ताल में शामिल होने की संभावना है।  हड़ताल को सफल बनाने के लिए रेलवे और रक्षा विभाग से जुड़े कर्मचारी संगठन व्यापक अभियान में लगे हुए हैं.

ਟਰੇਡ ਯੂਨੀਅਨਾਂ ਵਲੋਂ ਕੇਂਦਰ ਦੀਆਂ ਨੀਤੀਆਂ ਖ਼ਿਲਾਫ਼ ਦੋ ਦਿਨ ਦੇ ਭਾਰਤ ਬੰਦ ਦਾ ਐਲਾਨ

  Trade Unions Have Called For Two - day Bharat Bandh From Tomorrow

 ਮਦਨ ਸਿੰਘ ਕੋਰੋਟਾਣੇ, ਚੀਫ ਬਿਊਰੋ, ਜੀ.ਏ.ਨਿਊਜ਼, 27 ਮਾਰਚ, 2022, ਜਲੰਧਰ /ਨਵੀਂ ਦਿੱਲੀ: ਟਰੇਡ ਯੂਨੀਅਨਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਦੋ ਦਿਨਾਂ ਲਈ ਭਾਰਤ ਬੰਦ ਦਾ ਐਲਾਨ ਕੀਤਾ ਹੈ। ਬੈਂਕ ਯੂਨੀਅਨਾਂ ਨੇ ਇਸ ਭਾਰਤ ਬੰਦ ਅਤੇ ਹੜਤਾਲ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਉਹ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਅਤੇ ਬੈਂਕਿੰਗ ਲਾਅ ਐਕਟ 2021 ਦਾ ਵਿਰੋਧ ਕਰਨਗੇ।

 ਸਟੇਟ ਬੈਂਕ ਨੇ ਗਾਹਕਾਂ ਨੂੰ ਸੂਚਿਤ ਕੀਤਾ ਹੈ ਕਿ ਬੈਂਕਿੰਗ ਸੇਵਾਵਾਂ 28 ਤੋਂ 29 ਮਾਰਚ ਤੱਕ ਪ੍ਰਭਾਵਿਤ ਰਹਿਣਗੀਆਂ

 ਸੈਂਟਰਲ ਟਰੇਡ ਯੂਨੀਅਨਾਂ ਦੇ ਜੁਆਇੰਟ ਫੋਰਮ ਨੇ ਸਰਕਾਰ ਦੀਆਂ ਨੀਤੀਆਂ ਨੂੰ ਕਰਮਚਾਰੀ ਵਿਰੋਧੀ ਕਰਾਰ ਦਿੰਦੇ ਹੋਏ ਸੋਮਵਾਰ ਅਤੇ ਮੰਗਲਵਾਰ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ ਨੇ ਇਸ ਹੜਤਾਲ ਦਾ ਸਮਰਥਨ ਕੀਤਾ ਹੈ। ਇਹਨਾਂ ਮੁਲਾਜ਼ਮ ਯੂਨੀਅਨਾਂ ਦੀ 22 ਮਾਰਚ ਨੂੰ ਮੀਟਿੰਗ ਹੋਈ ਸੀ। ਸਾਰੇ ਸੂਬਿਆਂ ਵਿਚ ਆਪਣੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਤੋਂ ਬਾਅਦ ਦੋ ਦਿਨਾਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ।

 ਮੁਲਾਜ਼ਮ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਹ ਇਹ ਹੜਤਾਲ ਕੇਂਦਰ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ, ਕਿਸਾਨ ਵਿਰੋਧੀ, ਲੋਕ ਵਿਰੋਧੀ ਅਤੇ ਦੇਸ਼ ਵਿਰੋਧੀ ਨੀਤੀਆਂ ਖ਼ਿਲਾਫ਼ ਕਰ ਰਹੇ ਹਨ। ਬੈਂਕ ਯੂਨੀਅਨਾਂ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਨ ਵਿਰੁੱਧ ਆਪਣਾ ਰੋਸ ਪ੍ਰਗਟਾਉਣਗੀਆਂ। ਸਰਕਾਰ ਨੇ 2021 ਦੇ ਬਜਟ ਵਿਚ ਜਨਤਕ ਖੇਤਰ ਦੇ ਦੋ ਹੋਰ ਬੈਂਕਾਂ ਦੇ ਨਿੱਜੀਕਰਨ ਦਾ ਐਲਾਨ ਕੀਤਾ ਸੀ।

 ਬੈਂਕ ਵਿਚ ਕਈ ਅਜਿਹੇ ਮੁਲਾਜ਼ਮ ਹਨ, ਜੋ ਸੇਵਾਮੁਕਤ ਹੋਣ ਵਾਲੇ ਹਨ, ਜੇਕਰ ਉਹ ਹੜਤਾਲ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਉਹਨਾਂ ਦੀਆਂ ਸੇਵਾ ਸਹੂਲਤਾਂ 'ਤੇ ਕੋਈ ਅਸਰ ਨਹੀਂ ਪਵੇਗਾ। ਕੋਲਾ, ਸਟੀਲ, ਤੇਲ, ਦੂਰਸੰਚਾਰ, ਡਾਕ ਵਿਭਾਗ ਅਤੇ ਬੀਮਾ ਨਾਲ ਸਬੰਧਤ ਕਰਮਚਾਰੀਆਂ ਦੇ ਵੀ ਇਸ ਹੜਤਾਲ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਹੜਤਾਲ ਨੂੰ ਸਫ਼ਲ ਬਣਾਉਣ ਲਈ ਰੇਲਵੇ ਅਤੇ ਰੱਖਿਆ ਵਿਭਾਗ ਨਾਲ ਸਬੰਧਤ ਮੁਲਾਜ਼ਮ ਜਥੇਬੰਦੀਆਂ ਵੱਡੇ ਪੱਧਰ 'ਤੇ ਮੁਹਿੰਮ ਵਿਚ ਜੁਟੀਆਂ ਹੋਈਆਂ ਹਨ।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक