ਅਮਰਗੜ੍ਹ ਤੋਂ ' ਆਪ ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਲਿਆ ਵੱਡਾ ਫ਼ੈਸਲਾ , ਪੂਰੇ ਪੰਜਾਬ ' ਚ ਹੋ ਰਹੀ ਸ਼ਲਾਘਾ
ਅਮਰਗੜ੍ਹ ਤੋਂ ' ਆਪ ' ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੇ ਲਿਆ ਵੱਡਾ ਫ਼ੈਸਲਾ , ਪੂਰੇ ਪੰਜਾਬ ' ਚ ਹੋ ਰਹੀ ਸ਼ਲਾਘਾ
ਮਦਨ ਸਿੰਘ ਕੋਰੋਟਾਣੇ, ਚੀਫ ਬਿਊਰੋ, ਜੀਏ ਨਿਊਜ਼, 25 ਮਾਰਚ , 2022 , ਸੰਗਰੂਰ/ਅਮਰਗੜ੍ਹ : ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣ ਮਾਜਰਾ ਨੇ ਚੋਣਾਂ ਦੌਰਾਨ ਐਲਾਨ ਕੀਤਾ ਸੀ ਕਿ ਉਹ ਵਿਧਾਇਕ ਦੀ ਤਨਖ਼ਾਹ ਵੱਜੋਂ ਇਕ ਰੁਪਿਆ ਲੈਣਗੇ ਅਤੇ ਉਸ ਤੋਂ ਬਾਅਦ ਸੇਵਾਮੁਕਤੀ ਸਮੇਂ ਉਨ੍ਹਾਂ ਵੱਲੋਂ ਕੋਈ ਵੀ ਪੈਨਸ਼ਨ ਨਹੀਂ ਲਈ ਜਾਵੇਗੀ। ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਦਿੱਤੇ ਇਕ ਹਲਫ਼ੀਆ ਬਿਆਨ ਵਿਚ ਲਿਖਿਆ ਸੀ ਕਿ ਅਰਵਿੰਦ ਕੇਜਰੀਵਾਲ ਜੀ ਅਤੇ ਭਗਵੰਤ ਮਾਨ ਜੀ ਬੇਨਤੀ ਹੈ, ''ਮੈਨੂੰ ਤੁਸੀਂ ਹਲਕਾ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਾਇਆ ਹੈ।
ਮੈਨੂੰ ਭਰਪੂਰ ਉਮੀਦ ਹੈ ਕਿ ਹਲਕਾ ਅਮਰਗੜ੍ਹ ਦੀ ਜਨਤਾ ਆਉਣ ਵਾਲੀ 20 ਫਰਵਰੀ ਨੂੰ ਆਪਣਾ ਕੀਮਤੀ ਵੋਟ ਪਾ ਕੇ ਮੈਨੂੰ ਵਿਧਾਇਕ ਚੁਣੇਗੀ ਤਾਂ ਮੈਂ ਤਨਖ਼ਾਹ ਦੇ ਰੂਪ ਵਿੱਚ ਸਿਰਫ਼ ਇੱਕ ਰੁਪਿਆ ਹੀ ਲਵਾਂਗਾ ਅਤੇ ਪੈਨਸ਼ਨ ਵੀ ਨਹੀਂ ਲਵਾਂਗਾ-ਤੁਹਾਡਾ ਆਪਣਾ ਜਸਵੰਤ ਸਿੰਘ ਗੱਜਣਮਾਜਰਾ ਅਮਰਗੜ੍ਹ ਚੁਣੇਗਾ, ਇਸ ਵਾਰ ਈਮਾਨਦਾਰ ਨੇਤਾ ਇਮਾਨਦਾਰ ਸਰਕਾਰ"। ਚੋਣਾਂ ਦੌਰਾਨ ਜਸਵੰਤ ਸਿੰਘ ਗੱਜਣਮਾਜਰਾ ਵੱਲੋਂ ਦਿੱਤਾ ਗਿਆ ਇਹ ਹਲਫੀਆ ਬਿਆਨ ਸੋਸ਼ਲ ਮੀਡੀਆ ਅਤੇ ਨਿਊਜ਼ ਚੈਨਲਾਂ 'ਤੇ ਖੂਬ ਚਰਚਾ ਦਾ ਵਿਸ਼ਾ ਵੀ ਰਿਹਾ ਸੀ।
ਹੁਣ ਪ੍ਰੋ. ਗੱਜਣਮਾਜਰਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਬਣ ਚੁੱਕੇ ਹਨ ਅਤੇ ਉਨ੍ਹਾਂ ਦੇ ਇਸ ਫ਼ੈਸਲੇ ਦੀ ਪੰਜਾਬ ਭਰ ਦੇ ਲੋਕਾਂ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਕਿਸੇ ਜਾਣ-ਪਛਾਣ ਦੇ ਮੁਥਾਜ਼ ਨਹੀਂ ਹਨ ਕਿਉਂਕਿ ਉਹ ਪਿਛਲੇ ਲੰਮੇ ਸਮੇਂ ਤੋਂ ਜਿੱਥੇ ਕਾਰੋਬਾਰ ਦੇ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰ ਰਹੇ ਹਨ, ਉੱਥੇ ਹੀ ਉਹ ਸਮਾਜਿਕ ਖੇਤਰ ਵਿੱਚ ਸਮਾਜ ਸੇਵਾ ਲਈ ਵੀ ਮੰਨੇ-ਪ੍ਰਮੰਨੇ ਵਿਅਕਤੀ ਹਨ।
ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ 44523 ਵੋਟਾਂ ਮਿਲੀਆਂ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੂੰ 38480 ਵੋਟਾਂ ਮਿਲੀਆਂ। 'ਆਪ' ਦੀ ਸਰਕਾਰ ਤੋਂ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਹਨ ਅਤੇ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਵੀ ਹਲਕੇ ਦੇ ਵਿਕਾਸ ਲਈ ਕੰਮ ਕਰਨ ਦਿਲੋਂ ਭਾਵਨਾ ਰੱਖਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
अमरगढ़ आप विधायक जसवंत सिंह गजनामाजरा ने लिया बड़ा फैसला
मदन सिंह कोरोटाने, चीफ ब्यूरो, जीए न्यूज, 25 मार्च, 2022, संगरूर/अमरगढ़: अमरगढ़ विधानसभा क्षेत्र से आम आदमी पार्टी के विधायक प्रो. जसवंत सिंह गज्जन माजरा ने चुनाव के दौरान घोषणा की थी कि वह विधायक के वेतन के रूप में एक रुपये लेंगे और उसके बाद सेवानिवृत्ति के समय कोई पेंशन नहीं लेंगे। प्रो जसवंत सिंह गजनामाजरा द्वारा दायर एक हलफनामे में, अरविंद केजरीवाल और भगवंत मान ने अनुरोध किया, "आपने मुझे आम आदमी पार्टी की ओर से अमरगढ़ निर्वाचन क्षेत्र से नामित किया है।
मुझे पूरी उम्मीद है कि अमरगढ़ निर्वाचन क्षेत्र के लोग 20 फरवरी को अपना बहुमूल्य वोट देकर मुझे विधायक चुनेंगे तो मुझे वेतन के रूप में केवल एक रुपया मिलेगा और पेंशन भी नहीं - आपके अपने जसवंत सिंह गजनामाजरा अमरगढ़ को चुनेंगे, इस बार ईमानदारी से माननीय नेता 'बले सरकार'। चुनाव के दौरान जसवंत सिंह गजनामाजरा द्वारा दिया गया यह हलफनामा सोशल मीडिया और न्यूज चैनलों पर भी काफी चर्चा का विषय रहा था।
अब प्रो. गजनामाजरा पहले ही अमरगढ़ निर्वाचन क्षेत्र से विधायक बन चुके हैं और उनके फैसले की पंजाब भर के लोगों द्वारा सराहना की जा रही है। यहां यह उल्लेखनीय है कि प्रो. जसवंत सिंह गजनामाजरा को किसी मान्यता की आवश्यकता नहीं है क्योंकि वे लंबे समय से व्यवसाय के क्षेत्र में काफी प्रगति कर रहे हैं और वे सामाजिक क्षेत्र में समाज सेवा के लिए एक प्रसिद्ध व्यक्ति भी हैं।
प्रो जसवंत सिंह गजनामाजरा को 44523 वोट मिले जबकि शिरोमणि अकाली दल अमृतसर के उम्मीदवार सिमरनजीत सिंह मान को 38480 वोट मिले। अमरगढ़ विधानसभा क्षेत्र के लोगों को आप सरकार से काफी उम्मीदें और उम्मीदें हैं। जसवंत सिंह गजनामाजरा भी निर्वाचन क्षेत्र के विकास के लिए काम करने के इच्छुक हैं।
नोट: इस खबर पर कमेंट करके अपनी राय दें





Comments
Post a Comment