ਭਗਵੰਤ ਮਾਨ ਦੀ ਵਿਧਾਇਕਾਂ ਨੂੰ ਸਖ਼ਤ ਹਦਾਇਤ , ਕਿਸੇ ਦੀ ਕੋਈ ਸਿਫਾਰਸ਼ ਨਹੀਂ ਆਉਣੀ ਚਾਹੀਦੀ

 


ਭਗਵੰਤ ਮਾਨ ਦੀ ਵਿਧਾਇਕਾਂ ਨੂੰ ਸਖ਼ਤ ਹਦਾਇਤ , ਕਿਸੇ ਦੀ ਕੋਈ ਸਿਫਾਰਸ਼ ਨਹੀਂ ਆਉਣੀ ਚਾਹੀਦੀ 

ਮਦਨ ਸਿੰਘ ਕੋਰੋਟਾਣੇ, ਚੀਫ਼ ਬਿਉਰੋ , G.A.News,20 ਮਾਰਚ 2022, ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਨੂੰ ਸਖ਼ਤ ਹਦਾਇਤ ਦਿੱਤੀ ਹੈ। ਮਾਨ ਨੇ ਸਾਫ ਕਿਹਾ ਹੈ ਕਿ ਕਿਸੇ ਵੀ ਵਿਅਕਤੀ ਲਈ ਕੋਈ ਸਿਫਾਰਸ਼ ਨਹੀਂ ਆਉਣੀ ਚਾਹੀਦੀ। ਸਿਫਾਰਸ਼ ਨਾਲ ਦੂਜੇ ਵਿਅਕਤੀ ਦਾ ਹੱਕ ਖੋਹਿਆ ਜਾਂਦਾ ਹੈ। ਕਿਸੇ ਵੀ ਮਾੜੇ ਕੰਮ ਦੀ ਸਿਫ਼ਾਰਸ਼ ਨਹੀਂ ਕਰਨੀ।

ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਦੀ ਸੇਵਾ ਕਰਨੀ ਹੈ।

ਭਗਵੰਤ ਮਾਨ ਮੁਹਾਲੀ ਵਿੱਚ ਵਿਧਾਇਕਾਂ ਨਾਲ ਮੁਲਾਕਾਤ ਕਰ ਰਹੇ ਸੀ। ਇਸ ਦੌਰਾਨ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਜੁੜੇ ਸੀ। ਭਗਵੰਤ ਮਾਨ ਨੇ ਕਿਹਾ ਸੀਟ ਪੱਕੀ ਕਰਨ ਲਈ ਲੋਕਾਂ ਨਾਲ ਦੋਸਤੀ ਕਰਕੇ ਕੰਮ ਕਰਨੇ ਪੈਣਗੇ। ਆਮ ਆਦਮੀ ਪਾਰਟੀ ਕੁਨਬਾ ਬਣਾਉਣ ਨਹੀਂ ਆਈ।

ਇਸ ਦੇ ਨਾਲ ਹੀ ਮਾਨ ਨੇ ਆਪਣੇ ਵਿਧਾਇਕਾਂ ਨੂੰ ਨਸੀਹਤ ਦਿੱਤੀ ਕਿ ਉਹ ਸਮੇਂ ਦਾ ਖਾਸ ਖਿਆਫ ਰੱਖਣ ਅਤੇ ਸਮੇਂ ਦੇ ਪਾਬੰਦ ਹੋਣ। ਉਨ੍ਹਾਂ ਕਿਹਾ ਵਿਧਾਇਕ ਸਮੇਂ ਸਿਰ ਦਫ਼ਤਰ ਪਹੁੰਚਣ ਤੇ ਵਿਧਾਇਕ ਆਪਣੇ ਹਲਕਿਆਂ 'ਚ ਦਫ਼ਤਰ ਖੋਲਣ। ਮਾਨ ਨੇ ਕਿਹਾ ਉਹ ਵਕਤ ਖਰਾਬ ਨਹੀਂ ਕਰਨਾ ਚਾਹੁੰਦੇ।ਉਨ੍ਹਾਂ ਵਿਧਾਇਕਾਂ ਨੇ ਇਹ ਵੀ ਕਿਹਾ ਕਿ ਕੋਈ ਵੀ ਕੰਮ ਲਈ ਵਿਧਾਇਕ ਉਨ੍ਹਾਂ ਕੋਲ ਆ ਸਕਦੇ ਹਨ। ਸੁਧਾਰ ਕਰਨ ਲਈ 18-18 ਘੰਟੇ ਕੰਮ ਕਰਨਾ ਪਵੇਗਾ। ਉਨ੍ਹਾਂ ਸਭ ਨੂੰ ਮਿਲਕੇ ਚੱਲਣ ਦੀ ਅਪੀਲ ਵੀ ਕੀਤੀ।

ਭਗਵੰਤ ਮਾਨ ਨੇ ਕਿਹਾ ਪੰਜਾਬ ਦੀ ਜਨਤਾ ਨੇ ਉਨ੍ਹਾਂ ਨੂੰ ਵੱਡੀ ਬਹੁਮਤ ਦਿੱਤੀ ਹੈ। ਉਨ੍ਹਾਂ ਕਿਹਾ ਜੇ ਦਸਤਖ਼ਤ ਕਰਨ ਨਾਲ ਲੋਕਾਂ ਦਾ ਭਲਾ ਹੁੰਦਾ ਹੈ ਤਾਂ ਉਹ ਕਰਨਗੇ। ਉਨ੍ਹਾਂ ਕਿਹਾ ਕਿ 1 ਕਰੋੜ ਤੋਂ ਵੱਧ ਲੋਕਾਂ ਨੇ AAP ਨੂੰ ਵੋਟ ਪਾਈ ਹੈ। ਪੰਜਾਬ ਦੇ ਹਰ ਦੂਜੇ ਸ਼ਖਸ ਨੇ ਆਪ ਨੂੰ ਵੋਟ ਪਾਈ ਹੈ। ਮਾਨ ਨੇ ਕਿਹਾ ਕਿ ਉਹ ਲੋਕਾਂ ਨੂੰ ਡਰਾਉਣ ਲਈ ਨਹੀਂ ਆਏ। ਸਾਡੀ ਸਿਆਸਤ ਕੋਈ ਬਦਲਾਖੋਰੀ ਦੀ ਨਹੀਂ ਹੈ। ਇਸ ਤੋਂ ਪਹਿਲਾਂ ਮਾਨ ਨੇ 25000 ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ।

भगवंत मान का विधायकों को सख्त निर्देश, कोई सिफारिश नहीं आनी चाहिए

 मदन सिंह कोरोटाने, चीफ ब्यूरो, जीए न्यूज, 20 मार्च, 2022, चंडीगढ़: मुख्यमंत्री भगवंत मान ने विधायकों को सख्त निर्देश दिए हैं.  मान ने साफ कर दिया है कि किसी के लिए सिफारिश नहीं होनी चाहिए।  सिफारिश दूसरे व्यक्ति को उसके अधिकारों से वंचित करती है।  किसी भी बुरे काम की सिफारिश नहीं करना।

 बिना किसी भेदभाव के लोगों की सेवा करना।

 भगवंत मान मोहाली में विधायकों से मिल रहे थे.  इस बीच आप सुप्रीमो और दिल्ली के मुख्यमंत्री अरविंद केजरीवाल भी वीडियो कॉन्फ्रेंसिंग के जरिए शामिल हुए।  भगवंत मान ने कहा कि सीट सुरक्षित करने के लिए लोगों को दोस्ती का काम करना पड़ता है.  आम आदमी पार्टी परिवार बनाने नहीं आई।

 साथ ही, मान ने अपने विधायकों को विशेष रूप से समय के पाबंद और समय के पाबंद होने का आह्वान किया।  उन्होंने कहा कि विधायक अपने कार्यालय समय पर पहुंचें और विधायक अपने-अपने क्षेत्रों में कार्यालय खोलें।  मान ने कहा कि वह समय बर्बाद नहीं करना चाहते.उन्होंने यह भी कहा कि विधायक उनके पास किसी भी काम के लिए आ सकते हैं.  इसमें सुधार होने में 18-18 घंटे लगेंगे।  उन्होंने सभी से साथ चलने की अपील भी की।

 भगवंत मान ने कहा कि पंजाब की जनता ने उन्हें प्रचंड बहुमत दिया है.  "अगर हस्ताक्षर लोगों की भलाई के लिए है, तो वे करेंगे," उन्होंने कहा।  उन्होंने कहा कि 1 करोड़ से ज्यादा लोगों ने आप को वोट दिया है.  पंजाब में हर दूसरे व्यक्ति ने अपने लिए वोट किया है।  मान ने कहा कि वह लोगों को डराने-धमकाने नहीं आए हैं।  हमारी राजनीति बदला लेने की नहीं है।  इससे पहले मान ने 25,000 सरकारी नौकरियों की घोषणा की थी।






Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक