ਕੈਨੇਡਾ ਤੋਂ ਸੋਮਵਾਰ ਨੂੰ ਭਾਰਤ ਭੇਜੀਆਂ ਜਾਣਗੀਆਂ 5 ਵਿਦਿਆਰਥੀਆਂ ਦੀਆਂ ਲਾਸ਼ਾਂ


ਕੈਨੇਡਾ ਤੋਂ ਸੋਮਵਾਰ ਨੂੰ ਭਾਰਤ ਭੇਜੀਆਂ ਜਾਣਗੀਆਂ 5 ਵਿਦਿਆਰਥੀਆਂ ਦੀਆਂ ਲਾਸ਼ਾਂ

ਮਦਨ ਸਿੰਘ ਕੋਰੋਟਾਣੇ, ਚੀਫ ਬਿਊਰੋ, ਜੀ.ਏ.ਨਿਊਜ਼, 28 ਮਾਰਚ, 2022, ਟੋਰਾਂਟੋ (MSK) : 12 ਮਾਰਚ ਨੂੰ ਉਨਟਾਰੀਓ 'ਚ ਵਾਪਰੇ ਦਰਦਨਾਕ ਹਾਦਸੇ ਵਿੱਚ 4 ਪੰਜਾਬੀਆਂ ਸਣੇ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਹੁਣ ਸੋਮਵਾਰ ਨੂੰ ਇਨ੍ਹਾਂ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਕੈਨੇਡਾ ਤੋਂ ਭਾਰਤ ਭੇਜੀਆਂ ਜਾ ਰਹੀਆਂ ਨੇ।

ਉਨਟਾਰੀਓ ਦੇ ਬੈਲਵਿਲ ਅਤੇ ਟ੍ਰੈਂਟਨ ਸ਼ਹਿਰਾਂ ਵਿਚਾਲੇ ਹਾਈਵੇਅ 401 'ਤੇ ਇਕ ਵੈਨ ਅਤੇ ਟਰੱਕ ਦੀ ਟੱਕਰ ਦੌਰਾਨ ਜਸਪਿੰਦਰ ਸਿੰਘ, ਕਰਨਪਾਲ ਸਿੰਘ, ਹਰਪ੍ਰੀਤ ਸਿੰਘ, ਮੋਹਿਤ ਚੌਹਾਨ ਅਤੇ ਪਵਨ ਕੁਮਾਰ ਦਮ ਤੋੜ ਗਏ ਸਨ।

ਜਦਕਿ ਦੋ ਹੋਰ ਵਿਦਿਆਰਥੀਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਜ਼ਖਮੀ ਹੋਏ ਵਿਦਿਆਰਥੀ ਦੀ ਹਾਲਤ ਹੁਣ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।

ਇਸ ਤੋਂ ਇਲਾਵਾ ਮਾਰੇ ਗਏ ਪੰਜੇ ਵਿਦਿਆਰਥੀਆਂ ਦੀਆਂ ਮ੍ਰਿਤਕ ਦੇਹਾਂ ਸੋਮਵਾਰ ਨੂੰ ਕੈਨੇਡਾ ਤੋਂ ਭਾਰਤ ਭੇਜੀਆਂ ਜਾ ਰਹੀਆਂ ਨੇ ਤੇ ਉਮੀਦ ਹੈ ਕਿ ਮੰਗਲਵਾਰ ਨੂੰ ਇਹ ਲਾਸ਼ਾਂ ਦਿੱਲੀ ਪਹੁੰਚ ਜਾਣਗੀਆਂ। ਟੋਰਾਂਟੋ ਵਿੱਚ ਸਥਿਤ ਭਾਰਤੀ ਕੌਂਸਲੇਟ ਵੱਲੋਂ ਇਨ੍ਹਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਭਾਰਤ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।



कनाडा से सोमवार को 5 छात्रों के शव भारत भेजे जाएंगे

 मदन सिंह कोरोटाने, चीफ ब्यूरो, जीए न्यूज, 28 मार्च, 2022, टोरंटो (एमएसके): 12 मार्च को ओंटारियो में एक दुखद दुर्घटना में चार पंजाबियों सहित पांच भारतीय छात्रों की मौत हो गई।  अब इन छात्रों के शव सोमवार को कनाडा से भारत भेजे जा रहे हैं.

 ओंटारियो के बेलविल और ट्रेंटन के बीच राजमार्ग 401 पर एक वैन और एक ट्रक की टक्कर में जसपिंदर सिंह, करनपाल सिंह, हरप्रीत सिंह, मोहित चौहान और पवन कुमार की मौत हो गई।

 दो अन्य छात्रों को गंभीर हालत में अस्पताल में भर्ती कराया गया।  घायल छात्र की हालत अब खतरे से बाहर बताई जा रही है।

 मारे गए पांच छात्रों के शव सोमवार को कनाडा से भारत लाए जा रहे हैं और उनके मंगलवार को दिल्ली पहुंचने की उम्मीद है।  टोरंटो में भारतीय वाणिज्य दूतावास द्वारा छात्रों के शवों को वापस लाने की व्यवस्था की जा रही है।


Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਸਿੱਧੂ ਨੂੰ ਸਿਆਸਤ 'ਚ ਨੁਕਸਾਨ ਹੋਇਆ, ਮੌਕਾ ਨਾ ਮਿਲਿਆ ਤਾਂ ਉਹ ਆਪਣੇ ਕਿੱਤੇ 'ਚ ਪਰਤਣਗੇ।/ट्रोल हुईं तो नवजोत बोलीं- बयान का गलत मतलब निकाला ने एक

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक