ਟਰਾਲੀ ਹੇਠਾਂ ਆਉਣ ਕਾਰਨ ਮੋਟਰਸਾਈਕਲ ਸਵਾਰ 42 ਸਾਲਾਂ ਦਿਲਬਾਗ ਸਿੰਘ ਵਾਸੀ ਲਾਲੜੂ ਦੀ ਹੋਈ ਮੌਤ



ਟਰਾਲੀ ਹੇਠਾਂ ਆਉਣ ਕਾਰਨ ਮੋਟਰਸਾਈਕਲ ਸਵਾਰ 
42 ਸਾਲਾਂ ਦਿਲਬਾਗ ਸਿੰਘ ਵਾਸੀ ਲਾਲੜੂ ਦੀ ਹੋਈ ਮੌਤ

 ਮਦਨ ਸਿੰਘ ਕੋਰੋਟਾਣੇ, ਚੀਫ ਬਿਊਰੋ, ਜੀ.ਏ.ਨਿਊਜ਼, 27 ਮਾਰਚ, 2022, : ਡੇਰਾਬੱਸੀ : ਬਰਵਾਲਾ ਸੜਕ ਤੋਂ ਪਿੰਡ ਹੈਬਤਪੁਰ ਨੂੰ ਜਾਂਦੀ ਸੜਕ 'ਤੇ ਵਾਪਰੇ ਦਰਦਨਾਕ ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਟਰਾਲੀ ਹੇਠ ਆਉਣ ਕਰਕੇ ਦਰਦਨਾਕ ਮੌਤ ਹੋ ਗਈ।

ਮਿ੍ਤਕ ਦੀ ਪਛਾਣ 42 ਸਾਲਾਂ ਦਿਲਬਾਗ ਸਿੰਘ ਵਾਸੀ ਲਾਲੜੂ ਵਜੋਂ ਹੋਈ ਹੈ, ਜੋ ਡੇਰਾਬੱਸੀ ਗੁਲਾਬਗੜ੍ਹ ਸੜਕ 'ਤੇ ਸਥਿਤ ਨੈਸ਼ਨਲ ਡੈਂਟਲ ਕਾਲਜ ਵਿਖੇ ਨੌਕਰੀ ਕਰਦਾ ਸੀ।

ਮਾਮਲੇ ਦੀ ਜਾਣਕਾਰੀ ਦਿੰਦੇ ਜਾਂਚ ਅਧਿਕਾਰੀ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਮਿ੍ਤਕ ਆਪਣੇ ਮੋਟਰਸਾਈਕਲ 'ਤੇ ਸਵਾਰ ਹੋਕੇ ਡਿਊਟੀ ਤੋਂ ਛੁੱਟੀ ਕਰਕੇ ਬਰਵਾਲਾ ਸੜਕ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਦੇ ਮੋਟਰਸਾਈਕਲ ਦਾ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਉਹ ਮੋਟਰਸਾਈਕਲ ਸਮੇਤ ਸੜਕ 'ਤੇ ਡਿੱਗ ਗਿਆ। ਉਸੇ ਸਮੇਂ ਉਥੋਂ ਨਿਕਲ ਰਹੇ ਟਰੈਕਟਰ-ਟਰਾਲੀ ਦਾ ਟਾਇਰ ਉਸਦੇ ਉਪਰੋਂ ਨਿਕਲ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਮਿ੍ਤਕ ਦੇ ਪਰਿਵਾਰ ਨੇ ਦੱਸਿਆ ਕਿ ਮਿ੍ਤਕ ਹਮੇਸ਼ਾਂ ਸਿਰ 'ਤੇ ਹੈਲਮਟ ਪਾ ਕੇ ਘਰੋਂ ਨਿਕਲਦਾ ਸੀ, ਤਾਂਕਿ ਹਾਦਸੇ ਸਮੇਂ ਕੋਈ ਨੁਕਸਾਨ ਨਾ ਹੋ ਸਕੇ। ਹਾਦਸੇ ਸਮੇਂ ਵੀ ਮਿ੍ਤਕ ਨੇ ਹੈਲਮਟ ਪਾਇਆ ਹੋਇਆ ਸੀ, ਪਰ ਟਰਾਲੀ ਦੇ ਟਾਇਰ ਉਸਦੇ ਪੇਟ ਦੇ ਉਪਰ ਚੜ੍ਹ ਗਿਆ। ਹੈਲਮਟ ਕਰਕੇ ਸਿਰ 'ਤੇ ਕੋਈ ਸੱਟ ਨਹੀਂ ਲੱਗੀ ਪਰ ਟਰਾਲੀ ਉਪਰੋਂ ਨਿਕਲਣ ਕਰਕੇ ਉਸ ਦੀ ਮੌਤ ਹੋ ਗਈ। ਪੁਲਿਸ ਨੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕਰ ਦਿੱਤੀ ਹੈ।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक