ਜਲੰਧਰ ਵਿਖੇ ਵੰਡਰਲੈਂਡ ’ ਚ ਮੌਜ ਮਸਤੀ ਕਰਨ ਆਏ 15 ਸਾਲਾ ਬੱਚੇ ਦੀ ਮੌਤ

 

ਜਲੰਧਰ ਵਿਖੇ ਵੰਡਰਲੈਂਡ ’ ਚ ਮੌਜ ਮਸਤੀ ਕਰਨ ਆਏ 15 ਸਾਲਾ ਬੱਚੇ ਦੀ ਮੌਤ

ਮਦਨ ਸਿੰਘ ਕੋਰੋਟਾਣੇ, ਚੀਫ ਬਿਊਰੋ, ਜੀਏ ਨਿਊਜ਼, 25 ਮਾਰਚ, 2022, : ਜਲੰਧਰ ਵਿਖੇ ਨਕੋਦਰ ਰੋਡ ਸਥਿਤ ਵੰਡਰਲੈਂਡ ’ਚ ਇਕ ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮਿ੍ਰਤਕ ਬੱਚੇ ਦੀ ਪਛਾਣ ਪਿਦਾ ਪੁੱਤਰ ਨਛੱਤਰ ਵਾਸੀ ਚੱਕ ਵੈਂਡਲ ਦੇ ਰੂਪ ’ਚ ਹੋਈ ਹੈ। ਉਕਤ ਬੱਚੇ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਮੌਜ-ਮਸਤੀ ਕਰ ਰਿਹਾ ਸੀ ਕਿ ਇਸ ਦਰਮਿਆਨ ਅਚਾਨਕ ਉਸ ਦੀ ਮੌਤ ਹੋ ਗਈ।

ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪਹੁੰਚੇ ਲਾਂਬੜਾ ਥਾਣਾ ਦੇ ਐੱਸ. ਐੱਚ. ਓ. ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। 


ਬੱਚਾ ਆਪਣੇ ਪੰਜ ਸਾਥੀਆਂ ਦੇ ਨਾਲ ਵੰਡਰਲੈਂਡ ਪਿਕਨਿਕ ਸਪਾਟ ’ਤੇ ਆਇਆ ਸੀ ਅਤੇ ਬੋਟਿੰਗ ਕਰਨ ਤੋਂ ਬਾਅਦ ਜਿਵੇਂ ਹੀ ਉਹ ਰੇਲਵੇ ਟਰੈਕ ’ਤੇ ਪਹੁੰਚਿਆ ਤਾਂ ਉਸ ਦੇ ਮੂੰਹ ਵਿੱਚੋਂ ਝੱਗ ਨਿਕਲਣ ਲੱਗ ਗਈ। ਮੌਕੇ ’ਤੇ ਤੁਰੰਤ ਲੋਕਾਂ ਨੇ ਉਸ ਨੂੰ ਪ੍ਰਾਈਵੇਟ ਹਸਪਤਾਲ ਇਲਾਜ ਲਈ ਪਹੁੰਚਾਇਆ ਪਰ ਉਸ ਦੀ ਮੌਤ ਹੋ ਚੁੱਕੀ ਸੀ। 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

जालंधर के वंडरलैंड में मस्ती करने आए 15 साल के लड़के की मौत

 मदन सिंह कोरोटाने, चीफ ब्यूरो, जीए न्यूज, 25 मार्च, 2022: जालंधर के नकोदर रोड पर वंडरलैंड में एक बच्चे की मौत की सूचना मिली है.  मृतक की पहचान नछतर निवासी चक वेंडेल के रूप में हुई है।  बच्चे की उम्र 15 साल बताई जा रही है।  कथित तौर पर वह मज़े कर रहा था जब उसकी अचानक मृत्यु हो गई।

 घटना की सूचना मिलते ही लम्बरा थाने के एस.  एच।  .  पुलिस ने शव को कब्जे में लेकर जांच शुरू कर दी है।  बताया जाता है कि बच्चे को मिर्गी का दौरा पड़ा था।
 

 लड़का पांच साथियों के साथ वंडरलैंड पिकनिक स्पॉट पर आया था और बोटिंग कर रेलवे ट्रैक पर पहुंचते ही उसके मुंह से झाग निकलने लगा।  उसे एक निजी अस्पताल ले जाया गया जहां उसने दम तोड़ दिया।

 नोट: इस खबर पर कमेंट करके अपनी राय दें

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਸਿੱਧੂ ਨੂੰ ਸਿਆਸਤ 'ਚ ਨੁਕਸਾਨ ਹੋਇਆ, ਮੌਕਾ ਨਾ ਮਿਲਿਆ ਤਾਂ ਉਹ ਆਪਣੇ ਕਿੱਤੇ 'ਚ ਪਰਤਣਗੇ।/ट्रोल हुईं तो नवजोत बोलीं- बयान का गलत मतलब निकाला ने एक

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक