ਆਪ ਦੀ ਸਰਕਾਰ ਬਣਨ ਤੇ 11 ਸਾਲਾਂ ਤੋਂ ਇਨਸਾਫ਼ ਉਡੀਕਦੇ ਬੇਰੁਜ਼ਗਾਰ ਅਧਿਆਪਕ ਹੋਏ ਆਸਵੰਦ : ਮਸਲਾ ਸਿੱਖਿਆ ਵਿਭਾਗ ਦੀ ਗਲਤੀ ਦਾ
ਆਪ ਦੀ ਸਰਕਾਰ ਬਣਨ ਤੇ 11 ਸਾਲਾਂ ਤੋਂ ਇਨਸਾਫ਼ ਉਡੀਕਦੇ ਬੇਰੁਜ਼ਗਾਰ ਅਧਿਆਪਕ ਹੋਏ ਆਸਵੰਦ : ਮਸਲਾ ਸਿੱਖਿਆ ਵਿਭਾਗ ਦੀ ਗਲਤੀ ਦਾ
ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ, ਜਲੰਧਰ,19 ਮਾਰਚ 2022, ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚੋਂ 92 ਸੀਟਾਂ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਹੇਠ ਸ੍ਰ. ਭਗਵੰਤ ਮਾਨ ਜੀ ਨੂੰ ਸੀ.ਐਮ. ਦੇ ਅਹੁਦੇ ਤੇ ਬਿਰਾਜਮਾਨ ਕਰਕੇ ਪੰਜਾਬ ਦੀ ਬਿਹਤਰੀ ਲਈ ਇਕ "ਨਵਾਂ ਪੰਜਾਬ ਤੇ ਖੁਸ਼ਹਾਲ ਪੰਜਾਬ" ਸਿਰਜਣ ਦੀ ਸ਼ੁਰੂਆਤ ਕੀਤੀ ਹੈ। ਜਿੱਥੇ ਪੰਜਾਬ ਭਰ ਦੇ ਸਮੂਹ ਵਰਗ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡੀ ਗਿਣਤੀ ਵਿਚ ਵੋਟਾਂ ਦੇ ਰੂਪ ਵਿਚ ਆਪਣੇ ਪਿਆਰ ਤੇ ਨਵੇਂ ਬਦਲਾਅ ਲਈ ਆਪਣੀ ਭੂਮਿਕਾ ਨਿਭਾਈ ਹੈ ਉੱਥੇ ਮੁਲਾਜ਼ਮ ਵਰਗ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਨੌਜਵਾਨ ਮੁੰਡੇ ਕੁੜੀਆਂ ਨੇ ਵੀ ਆਪਣੇ ਚੰਗੇ ਭਵਿੱਖ ਤੇ ਰੁਜ਼ਗਾਰ ਪ੍ਰਾਪਤੀ ਲਈ ਆਪਣਾ ਪੂਰਨ ਸਮਰਥਨ ਆਮ ਆਦਮੀ ਪਾਰਟੀ ਨੂੰ ਦਿੱਤਾ ਹੈ। ਇੱਥੋਂ ਤੱਕ ਕਿ ਕਈ ਯੂਨੀਅਨਾਂ ਨੇ ਨਵੇਂ ਅਤੇ ਚੰਗੇ ਬਦਲਾਅ ਲਈ ਇੱਕ ਜੁੱਟ ਹੋ ਕੇ ਆਮ ਆਦਮੀ ਪਾਰਟੀ ਨੂੰ ਪੂਰਨ ਸਮਰਥਨ ਦਿੱਤਾ। ਇਨ੍ਹਾਂ ਵਿੱਚੋਂ ਰਿਵਾਇਜ਼ਡ ਪੀ.ਐਸ. ਟੈੱਟ 2011 ਮੈਰਿਟ ਹੋਲਡਰਜ਼ ਇਨ 3442/5178 ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਬੇਰੁਜ਼ਗਾਰ ਅਧਿਆਪਕਾਂ ਨੇ ਦੱਸਿਆ ਕਿ ਅਸੀਂ ਲਗਭਗ 250 ਦੇ ਕਰੀਬ ਮੈਰਿਟ ਹੋਲਡਰਜ਼ ਹਾਂ ਜੋ ਬਿਨਾਂ ਕਿਸੇ ਕਸੂਰ ਤੋਂ ਪਿਛਲੇ 11 ਸਾਲਾਂ ਤੋਂ ਸਿੱਖਿਆ ਵਿਭਾਗ ਦੀ ਗਲਤੀ ਦਾ ਖਮਿਆਜ਼ਾ ਭੁਗਤ ਰਹੇ ਹਾਂ। ਇਸ ਦੌਰਾਨ ਸਾਡੇ ਕਈ ਸਾਥੀ ਓਵਰਏਜ਼ ਹੋ ਚੁੱਕੇ ਹਨ ਤੇ ਕਈਆਂ ਨੇ ਜਲਦੀ ਹੀ ਆਪਣੀ ਉਮਰ ਸੀਮਾਂ ਪੂਰੀ ਕਰ ਲੈਣੀ ਹੈ। ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2011 ਵਿੱਚ ਸਿੱਖਿਆ ਵਿਭਾਗ ਵੱਲੋਂ ਪੀ. ਐਸ. ਟੈੱਟ ਦੀ ਪਹਿਲੀ ਵਾਰ ਪ੍ਰੀਖਿਆ ਲਈ ਗਈ ਜਿਸ ਵਿੱਚ ਉਨ੍ਹਾਂ ਵੱਲੋਂ 4 ਪ੍ਰਸ਼ਨ ਦੇ ਉੱਤਰ ਖੁਦ ਹੀ ਗ਼ਲਤ ਸੈੱਟ ਕਰਕੇ ਉਸ ਦੀ ਗਲਤ ਆਂਸਰ ਕੀਜ਼ ਅੱਪਲੋਡ ਕਰਕੇ ਸਾਨੂੰ ਗੁਮਰਾਹ ਕੀਤਾ ਗਿਆ। ਨਾਲ ਧੋਖਾ ਕੀਤਾ। ਜਦੋਂ ਇਹ ਕੇਸ ਮਾਣਯੋਗ ਹਾਈ ਕੋਰਟ ਵਿਖੇ ਚੈਲੇਂਜ ਕੀਤਾ ਗਿਆ ਤਾਂ ਕੋਰਟ ਵੱਲੋਂ ਇਸ ਦਾ ਫ਼ੈਸਲਾ ਸਮੂਹ ਪ੍ਰੀਖਿਆਰਥੀਆਂ ਦੇ ਹੱਕ ਵਿੱਚ ਦੇ ਦਿੱਤਾ। ਇਸ ਦੌਰਾਨ 250 ਦੇ ਕਰੀਬ ਪ੍ਰੀਖਿਆਰਥੀ ਸਿੱਖਿਆ ਵਿਭਾਗ ਵੱਲੋਂ ਸਾਲ 2011, 2012 ਦੀਆਂ ਦੋ ਭਰਤੀਆਂ 5178 ਤੇ 3442 ਵਿੱਚ ਨੌਕਰੀ ਲੈਣ ਤੋਂ ਵਾਂਝੇ ਹੋ ਗਏ ਕਿਉਂਕਿ ਜਦੋਂ ਸਿੱਖਿਆ ਵਿਭਾਗ ਵੱਲੋਂ ਨਤੀਜਾ ਰਿਵਾਇਜ਼ ਕੀਤਾ ਗਿਆ ਤਾਂ ਕੁੱਝ ਪ੍ਰੀਖਿਆਰਥੀ ਫੇਲ੍ਹ ਤੋਂ ਪਾਸ ਹੋ ਗਏ ਤੇ ਉਹ ਪੁਰਾਣੀ 5178 ਤੇ 3442 ਦੀ ਭਰਤੀ ਲਈ ਯੋਗ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਵੇਂ ਭਰਤੀਆਂ ਵਿੱਚ ਜੋ ਅਧਿਆਪਕ ਸੇਵਾ ਨਿਭਾ ਰਹੇ ਹਨ ਉਨ੍ਹਾਂ ਦੀ ਮੈਰਿਟ ਸਾਡੇ ਨਾਲੋਂ ਬਹੁਤ ਘੱਟ ਹੈ। ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਨੌਕਰੀ ਨਾ ਦੇਣ ਤੇ ਸਾਨੂੰ ਮਜਬੂਰਨ ਤੌਰ ਤੇ ਪਿਛਲੇ 7 ਮਹੀਨਿਆਂ ਤੋਂ ਲੈ ਕੇ ਚੋਣ ਜ਼ਾਬਤੇ ਤੱਕ ਸਿੱਖਿਆ ਬੋਰਡ ਦੇ ਦਰਵਾਜ਼ੇ ਅੱਗੇ ਧਰਨੇ ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਕੀਤਾ ਗਿਆ ਪਰ ਇਨ੍ਹਾਂ ਰਿਵਾਇਤੀ ਸਰਕਾਰਾਂ ਅਤੇ ਅਫ਼ਸਰਾਂ ਦੇ ਕੰਨੀਂ ਕੋਈ ਜੂੰ ਨਹੀਂ ਸਰਕੀ। ਉਨ੍ਹਾ ਰਿਵਾਇਤੀ ਪਾਰਟੀਆਂ ਜਿਵੇਂ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਨ੍ਹਾਂ ਸਰਕਾਰਾਂ ਕਰਕੇ ਹੀ ਅਸੀਂ ਸੜਕਾਂ ਤੇ ਰੁਲ ਰਹੇ ਹਾਂ ਤੇ ਸਾਡੇ ਵੱਲੋਂ ਇਸ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦਾ ਪੂਰਨ ਤੌਰ ਤੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਸਮੇਤ ਬਾਈਕਾਟ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਧਰਨੇ ਦੌਰਾਨ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਉਸ ਵੇਲ੍ਹੇ ਦੇ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਹਰਪਾਲ ਚੀਮਾਂ ਜੋ ਵਿਧਾਨ ਸਭਾ ਕਲ੍ਹਾ ਦਿੜ੍ਹਬਾ ਤੋਂ ਭਾਰੀ ਵੋਟਾਂ ਨਾਲ ਜਿੱਤੇ ਹਨ, ਹੋਰ ਜਿਵੇਂ ਨਵੇਂ ਬਣੇ MLA ਸ੍ਰ. ਕੁਲਤਾਰ ਸੰਧਵਾ ਜੀ (ਕੋਟਕਪੂਰਾ), ਮੈਡਮ ਅਨਮੋਲ ਗਗਨ ਮਾਨ (ਖਰੜ), ਸ਼੍ਰੀ ਹਰਜੋਤ ਬੈਂਸ (ਸ਼੍ਰੀ ਅਨੰਦਪੁਰ ਸਾਹਿਬ) ਜੀ ਨੇ ਆ ਕੇ ਸਾਡੇ ਦਰਦ ਨੂੰ ਸੁਣਿਆਂ ਤੇ ਸਾਨੂੰ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਤੁਹਾਡਾ ਮਸਲਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ। ਇਸ ਦੇ ਚਲਦਿਆਂ ਯੂਨੀਅਨ ਨੇ ਇਕਜੁੱਟ ਹੋ ਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦਿੱਤਾ ਜਿਸ ਦੇ ਚਲਦਿਆਂ ਪੰਜਾਬ ਵਿੱਚ ਇੱਕ ਚੰਗੇ ਬਦਲਾਅ ਦੀ ਆਸ ਵਿੱਚ ਭਾਰੀ ਬਹੁਮਤ ਨਾਲ ਜਿੱਤ ਹਾਸਲ ਕੀਤੀ। ਜਿੱਥੇ ਇਸ ਮੌਕੇ ਯੂਨੀਅਨ ਦੇ ਸਮੂਹ ਬੇਰੁਜ਼ਗਾਰ ਅਧਿਆਪਕ ਨੇ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੀ.ਐੱਮ. ਸਾਬ੍ਹ ਸ੍ਰ ਭਗਵੰਤ ਮਾਨ ਜੀ ਮੁੱਖ ਮੰਤਰੀ ਦੇ ਅਹੁਦੇ ਤੇ ਬੈਠਣ ਤੇ ਵਧਾਈਆਂ ਦਿੱਤੀਆਂ ਹਨ ਉਥੇ ਉਨ੍ਹਾਂ ਨੂੰ ਇਨਸਾਫ ਦੀ ਗੁਹਾਰ ਲਗਾਉਂਦਿਆਂ ਕਿਹਾ ਹੈ ਕਿ ਜਲਦ ਹੀ ਰਿਵਾਇਜ਼ਡ ਪੀ ਐਸ ਟੈੱਟ 2011 ਮੈਰਿਟ ਹੋਲਡਰਜ਼ ਨੂੰ ਸਿੱਖਿਆ ਵਿਭਾਗ ਦੀਆਂ ਪੁਰਾਣੀਆਂ ਦੋ ਭਰਤੀਆਂ 3442/5178 ਵਿੱਚ ਨੌਕਰੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਸਾਨੂੰ ਮਾਨਯੋਗ ਹਾਈ ਕੋਰਟ ਵੱਲੋਂ ਵੀ ਰਾਹਤ ਮਿਲ ਚੁੱਕੀ ਹੈ। ਇਸ ਮੌਕੇ ਸਮੂਹ ਬੇਰੁਜ਼ਗਾਰ ਅਧਿਆਪਕਾਂ ਨੇ ਮਾਨਯੋਗ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਾਡੇ ਇਸ ਮਸਲੇ ਨੂੰ ਹੱਲ ਕਰਕੇ ਸਾਨੂੰ ਸਿੱਖਿਆ ਵਿਭਾਗ ਦੀ 5178 ਅਤੇ 3442 ਦੀ ਭਰਤੀ ਵਿਚ ਨੌਕਰੀ ਦਿੱਤੀ ਜਾਵੇ ਤਾਂ ਜੋ ਅਸੀਂ ਵੀ ਇੱਕ ਵਧੀਆ ਸਮਾਜ ਸਿਰਜਣ ਵਿੱਚ ਆਪਣਾ ਯੋਗਦਾਨ ਪਾ ਸਕੀਏ। ਇਸ ਮੌਕੇ ਜਸਪ੍ਰੀਤ ਸਿੰਘ ਨਾਭਾ, ਲਖਵੀਰ ਸਿੰਘ ਭਵਾਨੀਗੜ੍ਹ, ਮੁਹੰਮਦ ਹਨੀਫ਼ ਮਲੇਰਕੋਟਲਾ, ਮੈਡਮ ਇੰਦਰਪਾਲ ਜਲੰਧਰ, ਮੈਡਮ ਅਮਰਪ੍ਰੀਤ ਰੋਪੜ, ਮੈਡਮ ਹਰਪ੍ਰੀਤ ਕੌਰ ਰੋਪੜ, ਮੈਡਮ ਨੀਲਮ ਜਲੰਧਰ, ਮੈਡਮ ਪ੍ਰੀਤਪਾਲ ਕੌਰ ਸੰਗਰੂਰ ਤੇ ਮੈਡਮ ਇੰਦਰਜੀਤ ਕੌਰ ਪਟਿਆਲਾ ਹਾਜ਼ਰ ਸਨ।
आप सरकार बनने के बाद 11 साल से न्याय का इंतजार कर रहे बेरोजगार शिक्षक
जी.ए.न्यूज'ब्यूरो चीफ, मदन सिंह कोरोटाने, जालंधर , 19 मार्च 2022,आम आदमी पार्टी के संयोजक श्री अरविंद केजरीवाल के कुशल नेतृत्व में 92 सीटों के साथ पंजाब विधानसभा चुनाव 2022। भगवंत मान बने सीएम उन्होंने पंजाब की भलाई के लिए "नया पंजाब और समृद्ध पंजाब" बनाना शुरू कर दिया है। जहां पंजाब भर में जीवन के सभी क्षेत्रों के लोग नए बदलाव के लिए अपना प्यार और समर्थन दिखाने के लिए बड़ी संख्या में आम आदमी पार्टी में आए हैं, वहीं मजदूर वर्ग और बेरोजगार युवक-युवतियों ने भी बेहतर भविष्य और रोजगार के लिए योगदान दिया है। आम आदमी पार्टी को अपना पूरा समर्थन दिया है। कई यूनियनों ने एकजुट होकर आम आदमी पार्टी को एक नए और बेहतर बदलाव के लिए अपना पूरा समर्थन दिया। इनमें से संशोधित पी.एस. 3442/5178 में टेट 2011 मेरिट होल्डर्स के बेरोजगार शिक्षकों ने कहा कि हम लगभग 250 मेरिट होल्डर्स हैं जो पिछले 11 वर्षों से बिना किसी गलती के शिक्षा विभाग की गलती से पीड़ित हैं। इस बीच, हमारे कई साथी अधिक वजन वाले हो गए हैं और कई आयु सीमा तक पहुंचने वाले हैं। उन्होंने और जानकारी देते हुए बताया कि वर्ष 2011 में शिक्षा विभाग ने रू. एस। टेट की पहली बार परीक्षा हुई जिसमें उन्होंने खुद 4 प्रश्नों के उत्तर गलत तरीके से सेट किए और उनकी गलत उत्तर कुंजी अपलोड करके हमें गुमराह किया गया। पर धोखा जब मामले को माननीय उच्च न्यायालय में चुनौती दी गई, तो अदालत ने सभी उम्मीदवारों के पक्ष में फैसला सुनाया। इस बीच शिक्षा विभाग द्वारा 2011 और 2012 की दो भर्तियों में 5178 और 3442 में लगभग 250 उम्मीदवारों को रोजगार से वंचित कर दिया गया था क्योंकि जब शिक्षा विभाग द्वारा परिणाम संशोधित किया गया था तो कुछ उम्मीदवार असफल हो गए थे और वे पुराने 5178 और 3442 में असफल हो गए थे। भर्ती के लिए पात्र। हैरानी की बात यह है कि इन दोनों भर्तियों में सेवारत शिक्षकों की योग्यता हमारी तुलना में काफी कम है। सरकार और शिक्षा विभाग द्वारा रोजगार न दिए जाने के कारण हम पिछले 7 महीनों से शिक्षा बोर्ड के दरवाजे के सामने धरना प्रदर्शन करने को मजबूर हैं, लेकिन इन पारंपरिक सरकारों और अधिकारियों ने एक नहीं सुनी. उन्होंने कांग्रेस और शिरोमणि अकाली दल जैसे पारंपरिक दलों को दोषी ठहराया और कहा कि इन सरकारों के कारण हम सड़कों पर उतर रहे थे और हमने इस विधानसभा चुनाव में उनके परिवारों और रिश्तेदारों के साथ उनका बहिष्कार किया। उन्होंने कहा कि धरने के दौरान आम आदमी पार्टी के संयोजक श्री अरविन्द केजरीवाल, तत्कालीन नेता प्रतिपक्ष श्री हरपाल चीमा जिन्होंने कल्हा दिर्हबा से भारी बहुमत से जीत हासिल की थी और अन्य नवनिर्वाचित विधायक भी थे. कुलतार संधवा जी (कोटकपुरा), मैडम अनमोल गगन मान (खरड़), श्री हरजोत बैंस (श्री आनंदपुर साहिब) जी ने आकर हमारा दर्द सुना और आश्वासन दिया कि आम आदमी पार्टी की सरकार आने पर आपकी समस्या का समाधान प्राथमिकता के आधार पर होगा। किया जाएगा। नतीजतन, संघ ने एकजुट होकर आम आदमी पार्टी का समर्थन किया, जिसने पंजाब में सकारात्मक बदलाव की उम्मीद में भारी जीत हासिल की। इस मौके पर संघ के सभी बेरोजगार शिक्षकों ने आम आदमी पार्टी के नवनियुक्त सीएम को श्रद्धांजलि दी. उन्होंने श्री भगवंत मान को मुख्यमंत्री का पद ग्रहण करने पर बधाई देते हुए उनसे न्याय भी मांगा और कहा कि शिक्षा विभाग की पुरानी दो भर्तियों 3442/5178 में जल्द ही संशोधित पीएस टेट 2011 मेरिट होल्डर्स को नौकरी दी जाए. उन्होंने कहा, हमें माननीय उच्च न्यायालय से भी राहत मिली है। इस अवसर पर सभी बेरोजगार शिक्षकों ने माननीय मुख्यमंत्री से मांग की कि इस समस्या का जल्द से जल्द समाधान कर हमें शिक्षा विभाग के 5178 और 3442 की भर्ती में नौकरी दी जाए ताकि हम भी एक बेहतर समाज के निर्माण में अपना योगदान दे सकें. . इस अवसर पर जसप्रीत सिंह नाभा, लखवीर सिंह भवानीगढ़, मोहम्मद हनीफ मलेरकोटला, मैडम इंदरपाल जालंधर, मैडम अमरप्रीत रोपड़, मैडम हरप्रीत कौर रोपड़, मैडम नीलम जालंधर, मैडम प्रीतपाल कौर संगरूर और मैडम इंद्रजीत कौर पटियाला मौजूद थीं।
Comments
Post a Comment