ਕ੍ਰਿਕਟਰ ਯੁਵਰਾਜ ਸਿੰਘ ਨੂੰ ਹਾਈਕੋਰਟ ਤੋਂ ਝਟਕਾ , SC - ST ਐਕਟ ਤਹਿਤ ਚੱਲੇਗਾ ਮੁਕੱਦਮਾ/क्रिकेटर युवराज सिंह पर एससी-एसटी एक्ट के तहत मुकदमा चलाया जाएगा

 ਕ੍ਰਿਕਟਰ ਯੁਵਰਾਜ ਸਿੰਘ ਨੂੰ ਹਾਈਕੋਰਟ ਤੋਂ ਝਟਕਾ , SC - ST ਐਕਟ ਤਹਿਤ ਚੱਲੇਗਾ ਮੁਕੱਦਮਾ


ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,20 ਫਰਵਰੀ 2022, ਹਿਸਾਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੂੰ ਝਟਕਾ ਦਿੰਦੇ ਹੋਏ ਅਨੁਸੂਚਿਤ ਜਾਤੀ ਅਤੇ ਜਨਜਾਤੀ ਐਕਟ ਦੇ ਤਹਿਤ ਉਨ੍ਹਾਂ ਖ਼ਿਲਾਫ਼ ਹਾਂਸੀ 'ਚ ਦਰਜ ਮਾਮਲੇ ਨੂੰ ਖਾਰਿਜ ਕਰਨ ਨੂੰ ਲੈ ਕੇ ਦਾਇਰ ਪਟੀਸ਼ਨ 'ਤੇ ਵੀਰਵਾਰ ਨੂੰ ਕੁਝ ਰਾਹਤ ਦਿੰਦੇ ਹੋਏ ਇਸ ਨੂੰ ਖਾਰਿਜ ਕਰ ਦਿੱਤਾ। ਜਸਟਿਸ ਅਮੋਲ ਰਤਨ ਸਿੰਘ ਦੀ ਡਿਵੀਜ਼ਨ ਬੈਂਚ ਦੇ ਫ਼ੈਸਲੇ ਅਨੁਸਾਰ ਉਕਤ ਐਕਟ ਤਹਿਤ ਯੁਵਰਾਜ ਖ਼ਿਲਾਫ਼ ਮਾਮਲਾ ਦਰਜ ਚੱਲੇਗਾ ਪਰ ਇਸ ਵਿਚ ਸ਼ਾਮਲ ਧਾਰਾ 153ਏ ਹਟਾ ਦਿੱਤੀ ਗਈ ਹੈ। ਯੁਵਰਾਜ ਨੇ ਹਾਂਸੀ ਸਿਟੀ ਪੁਲਸ ਸਟੇਸ਼ਨ 'ਚ ਆਪਣੇ ਖ਼ਿਲਾਫ਼ ਦਰਜ ਮਾਮਲੇ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ ਸੀ, ਜਿਸ ਨੂੰ ਅਦਾਲਤ ਨੇ ਅੱਜ ਇਕ ਹੁਕਮ ਜਾਰੀ ਕਰਕੇ ਅੰਸ਼ਕ ਤੌਰ 'ਤੇ ਖਾਰਿਜ ਕਰ ਦਿੱਤਾ ਹੈ।
ਮਾਮਲੇ ਵਿਚ ਸ਼ਿਕਾਇਤਕਰਤਾ ਰਜਤ ਕਲਸਨ ਦੇ ਵਕੀਲ ਅਰਜੁਨ ਸ਼ਿਓਰਾਨ ਨੇ ਕਿਹਾ ਕਿ ਅਦਾਲਤ ਦੇ ਹੁਕਮਾਂ ਅਨੁਸਾਰ ਯੁਵਰਾਜ ਸਿੰਘ ਖ਼ਿਲਾਫ਼ ਮਾਮਲਾ ਚੱਲੇਗਾ ਪਰ ਇਸ ਵਿਚੋਂ ਧਾਰਾ 153ਏ ਹਟਾ ਦਿੱਤੀ ਗਈ ਹੈ। ਅਦਾਲਤ ਨੇ ਯੁਵਰਾਜ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ 'ਭੰਗੀ' ਸ਼ਬਦ ਭੰਗ ਪੀਣ ਵਾਲਿਆਂ ਲਈ ਵਰਤਿਆ ਜਾਂਦਾ ਹੈ। ਹੁਣ ਇਸ ਮਾਮਲੇ 'ਚ ਯੁਵਰਾਜ 'ਤੇ ਹਿਸਾਰ 'ਚ ਅਨੁਸੂਚਿਤ ਜਾਤੀ ਅਤੇ ਜਨਜਾਤੀ ਅੱਤਿਆਚਾਰ ਕਾਨੂੰਨ ਦੇ ਤਹਿਤ ਸਥਾਪਿਤ ਵਿਸ਼ੇਸ਼ ਅਦਾਲਤ 'ਚ ਮੁਕੱਦਮਾ ਚੱਲੇਗਾ ਅਤੇ ਉਨ੍ਹਾਂ ਨੂੰ ਹਰ ਪੇਸ਼ੀ 'ਤੇ ਅਦਾਲਤ 'ਚ ਪੇਸ਼ ਹੋਣਾ ਹੋਵੇਗਾ। ਇਸ ਤੋਂ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਨੇ ਯੁਵਰਾਜ ਦੇ ਖ਼ਿਲਾਫ਼ ਦਰਜ ਮਾਮਲੇ ਵਿਚ ਪਹਿਲਾਂ ਹੀ ਅਗਾਊਂ ਜ਼ਮਾਨਤ ਦੇ ਦਿੱਤੀ ਹੋਈ ਸੀ ਅਤੇ ਉਹ ਹਾਂਸੀ ਪੁਲਸ ਦੀ ਜਾਂਚ ਵਿਚ ਵੀ ਸ਼ਾਮਲ ਹੋ ਚੁੱਕੇ ਹਨ। ਹਾਂਸੀ ਪੁਲਸ ਨੇ ਇਸ ਮਾਮਲੇ ਵਿਚ ਰਸਮੀ ਤੌਰ ’ਤੇ ਯੁਵਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਅੰਤ੍ਰਿਮ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਹਾਂਸੀ ਪੁਲਸ ਹੁਣ ਹਿਸਾਰ ਦੀ ਵਿਸ਼ੇਸ਼ ਅਦਾਲਤ ਵਿਚ ਯੁਵਰਾਜ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕਰੇਗੀ।


ਜ਼ਿਕਰਯੋਗ ਹੈ ਕਿ ਯੁਵਰਾਜ ਨੇ ਆਪਣੇ ਸਾਥੀ ਕ੍ਰਿਕਟਰ ਰੋਹਿਤ ਸ਼ਰਮਾ ਅਤੇ ਯੁਜਵੇਂਦਰ ਚਾਹਲ ਨਾਲ ਇੰਸਟਾਗ੍ਰਾਮ 'ਤੇ ਵੀਡੀਓ ਚੈਟ ਕਰਦੇ ਹੋਏ ਅਨੁਸੂਚਿਤ ਜਾਤੀ ਸਮਾਜ ਲਈ ਅਪਮਾਨਜਨਕ ਟਿੱਪਣੀ ਕੀਤੀ ਸੀ ਅਤੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਹਾਂਸੀ ਦੇ ਦਲਿਤ ਅਧਿਕਾਰ ਕਾਰਕੁਨ ਰਜਤ ਕਲਸਨ ਨੇ ਯੁਵਰਾਜ ਦੇ ਖ਼ਿਲਾਫ਼ ਹਾਂਸੀ ਸਿਟੀ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰਵਾਇਆ ਸੀ, ਜਿਸ ਨੂੰ ਖਾਰਜ ਕਰਵਾਉਣ ਲਈ ਯੁਵਰਾਜ ਹਾਈਕੋਰਟ ਦਾ ਰੁਖ ਕੀਤਾ ਸੀ।


ਸ਼ਿਕਾਇਤਕਰਤਾ ਰਜਤ ਕਲਸਨ ਨੇ ਯੁਵਰਾਜ ਸਿੰਘ ਤੋਂ ਇਲਾਵਾ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੀ ਅਭਿਨੇਤਰੀ ਮੁਨਮੁਨ ਦੱਤਾ ਉਰਫ਼ ਬਬੀਤਾ ਜੀ ਅਤੇ ਬਾਲੀਵੁੱਡ ਅਭਿਨੇਤਰੀ ਯੁਵਿਕਾ ਚੌਧਰੀ ਦੇ ਖ਼ਿਲਾਫ਼ ਵੀ ਸਿਟੀ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ, ਕਿਉਂਕਿ ਉਨ੍ਹਾਂ ਨੇ ਵੀ ਸੋਸ਼ਲ ਮੀਡੀਆ 'ਤੇ ਅਨੁਸੂਚਿਤ ਜਾਤੀ ਸਮਾਜ ਲਈ ਵੀਡੀਓ ਜਾਰੀ ਕਰਕੇ ਅਪਮਾਨਜਨਕ ਟਿੱਪਣੀ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਪੁਲਸ ਜਾਂਚ ਵਿਚ ਸ਼ਾਮਲ ਹੋਣਾ ਪਿਆ ਸੀ। ਪੁਲਸ ਨੇ ਉਨ੍ਹਾਂ ਨੂੰ ਰਸਮੀ ਤੌਰ ’ਤੇ ਗ੍ਰਿਫ਼ਤਾਰ ਕਰਕੇ ਅੰਤ੍ਰਿਮ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਹੁਣ ਹਾਂਸੀ ਪੁਲਸ ਲਈ ਯੁਵਰਾਜ, ਯੁਵਿਕਾ ਚੌਧਰੀ ਅਤੇ ਮੁਨਮੁਨ ਦੱਤਾ ਦੇ ਖ਼ਿਲਾਫ਼ ਵਿਸ਼ੇਸ਼ ਅਦਾਲਤ 'ਚ ਚਾਰਜਸ਼ੀਟ ਦਾਇਰ ਕਰਨ ਦਾ ਰਸਤਾ ਸਾਫ਼ ਹੋ ਗਿਆ ਹੈ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Cricketer Yuvraj Singh to be tried under SC-ST Act


 G.A.News, Editor-in-Chief, Madan Singh Korotany. Jalandhar, February 20, 2022: Hisar Punjab and Haryana High Court has dismissed the case registered against former cricketer Yuvraj Singh under the Scheduled Castes and Scheduled Tribes Act.  On Thursday, it granted some relief to the petition filed against Karan and dismissed it.  As per the decision of a division bench of Justice Amol Ratan Singh, a case will be registered against Yuvraj under the said Act but section 153A has been removed.  Yuvraj had filed a petition at the Hansi City Police Station seeking dismissal of the case against him, which was partially dismissed by a court today.


 Arjun Sheuran, counsel for complainant Rajat Kalsan in the case, said that the case against Yuvraj Singh would be taken up as per the court order but section 153A has been removed from it.  The court rejected Yuvraj's contention that the word "bhangi" was used for cannabis drinkers.  Yuvraj will now be tried in a special court set up in Hisar under the Scheduled Castes and Tribes Atrocities Act and will have to appear in court at every hearing.  Earlier, the Punjab and Haryana High Court had granted anticipatory bail in the case registered against Yuvraj and he has also joined the Hansi police probe.  Hansi police have formally arrested Yuvraj Singh in the case and released him on interim bail.  Hansi police will now file a chargesheet against Yuvraj in a special court in Hisar.


 It may be recalled that Yuvraj had made an insulting remark to the Scheduled Caste community while video chatting with fellow cricketers Rohit Sharma and Yuvendra Chahal on Instagram and the video went viral on social media.  Rajat Kalsan, a Dalit rights activist from Hansi, had lodged a case against Yuvraj at the Hansi City Police Station, which had approached the Yuvraj High Court seeking dismissal.


 Apart from Yuvraj Singh, the complainant Rajat Kalsan has also registered a case against Munmun Dutta alias Babita ji, the actress of 'Taraq Mehta ka Ulta Chashma' and Bollywood actress Yuvika Chaudhary at the City Police Station, as they too have been harassing Scheduled Caste society on social media.  He had to join a police probe into the incident.  Police have formally arrested him and released him on interim bail.  The way has now been cleared for the Hansi police to file chargesheets in a special court against Yuvraj, Yuvika Chaudhary and Munmun Dutta.

 Note: What is your opinion about this news, please comment and reply.


क्रिकेटर युवराज सिंह पर एससी-एसटी एक्ट के तहत मुकदमा चलाया जाएगा


 जी.ए.न्यूज, प्रधान संपादक मदन सिंह कोरोटाने, जालंधर, 20 फरवरी, 2022: हिसार पंजाब और हरियाणा उच्च न्यायालय ने पूर्व क्रिकेटर युवराज सिंह के खिलाफ अनुसूचित जाति और अनुसूचित जनजाति अधिनियम के तहत दर्ज मामले को खारिज कर दिया है. करण के खिलाफ दायर याचिका को कुछ राहत देते हुए खारिज कर दिया।  न्यायमूर्ति अमोल रतन सिंह की खंडपीठ के फैसले के अनुसार युवराज के खिलाफ उक्त अधिनियम के तहत मामला दर्ज किया जाएगा लेकिन धारा 153 ए को हटा दिया गया है।  युवराज ने हांसी सिटी पुलिस स्टेशन में एक याचिका दायर कर अपने खिलाफ मामले को खारिज करने की मांग की थी, जिसे आज एक अदालत ने आंशिक रूप से खारिज कर दिया।


 मामले में शिकायतकर्ता रजत कलसन के वकील अर्जुन श्यूरान ने कहा कि युवराज सिंह के खिलाफ अदालत के आदेश के तहत मामला उठाया जाएगा लेकिन इसमें से धारा 153ए हटा दी गई है.  अदालत ने युवराज की इस दलील को खारिज कर दिया कि भांगी शब्द का इस्तेमाल भांग पीने वालों के लिए किया जाता था।  युवराज को अब अनुसूचित जाति और जनजाति अत्याचार अधिनियम के तहत हिसार में स्थापित एक विशेष अदालत में पेश किया जाएगा और उन्हें हर सुनवाई में अदालत में पेश होना होगा।  इससे पहले पंजाब एवं हरियाणा हाईकोर्ट ने युवराज के खिलाफ दर्ज मामले में अग्रिम जमानत दी थी और वह हांसी पुलिस जांच में भी शामिल हो चुके हैं।  हांसी पुलिस ने मामले में औपचारिक रूप से युवराज सिंह को गिरफ्तार कर लिया है और उन्हें अंतरिम जमानत पर रिहा कर दिया है।  हांसी पुलिस अब युवराज के खिलाफ हिसार की विशेष अदालत में चार्जशीट दाखिल करेगी।


 गौरतलब है कि युवराज ने इंस्टाग्राम पर साथी क्रिकेटरों रोहित शर्मा और युवेंद्र चहल के साथ वीडियो चैट करते हुए अनुसूचित जाति समुदाय के लिए अपमानजनक टिप्पणी की थी और वीडियो सोशल मीडिया पर वायरल हो गया था।  हांसी के दलित अधिकार कार्यकर्ता रजत कलसन ने युवराज के खिलाफ हांसी सिटी पुलिस स्टेशन में मामला दर्ज कराया था, जिसने बर्खास्त करने के लिए युवराज उच्च न्यायालय का दरवाजा खटखटाया था।


 शिकायतकर्ता रजत कलसन ने युवराज सिंह के अलावा 'तारक मेहता का उल्टा चश्मा' की एक्ट्रेस मुनमुन दत्ता उर्फ ​​बबीता जी और बॉलीवुड एक्ट्रेस युविका चौधरी के खिलाफ भी सिटी थाने में केस दर्ज कराया है, क्योंकि वे भी अनुसूचित जाति को परेशान करते रहे हैं. सोशल मीडिया पर समाज उन्हें घटना की पुलिस जांच में शामिल होना पड़ा।  पुलिस ने औपचारिक रूप से उसे गिरफ्तार कर लिया है और अंतरिम जमानत पर रिहा कर दिया है।  हांसी पुलिस के लिए अब युवराज, युविका चौधरी और मुनमुन दत्ता के खिलाफ स्पेशल कोर्ट में चार्जशीट दाखिल करने का रास्ता साफ हो गया है.

 नोट: इस खबर के बारे में आपकी क्या राय है, कमेंट करें और जवाब दें।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक