ਪੰਜਾਬ ਚੋਣਾਂ ਤੋਂ ਪਹਿਲਾਂ HDFC ਬੈਂਕ ' ਚ ਡਾਕਾ , ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਲੁੱਟੀ 30 ਲੱਖ ਰੁਪਏ ਦੇ ਕਰੀਬ ਨਕਦੀ/पंजाब चुनाव से पहले एचडीएफसी बैंक डकैती, तीन हथियारबंद नकाबपोशों ने लगभग 30 लाख रुपये नकद लूटे

 ਪੰਜਾਬ ਚੋਣਾਂ ਤੋਂ ਪਹਿਲਾਂ HDFC ਬੈਂਕ ' ਚ ਡਾਕਾ , ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਲੁੱਟੀ 30 ਲੱਖ ਰੁਪਏ ਦੇ ਕਰੀਬ ਨਕਦੀ

Punjab Assembly Election 2022 : 

ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,19 ਫਰਵਰੀ 2022, ਤਰਨਤਾਰਨ ਜ਼ਿਲ੍ਹੇ ਦੇ ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਸਥਿਤ ਐੱਚਡੀਐੱਫਸੀ ਬੈਂਕ (HDFC Bank) 'ਚ ਦੁਪਹਿਰ ਕਰੀਬ 2 ਵਜੇ ਤਿੰਨ ਹਥਿਆਰਬੰਦ ਨਕਾਬਪੋਸ਼ਾਂ ਨੇ ਡਾਕਾ ਮਾਰਦਿਆਂ ਲੱਖਾਂ ਦੀ ਨਕਦੀ ਲੁੱਟ ਲਈ। ਜਦੋਂਕਿ ਲੁਟੇਰੇ ਸਟਾਫ ਦੇ ਮੋਬਾਈਲ ਫੋਨ, ਮਹਿਲਾ ਕਰਮਚਾਰੀ ਦੀ ਸੋਨੀ ਦੀ ਚੈਨ ਅਤੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਨਾਲ ਲੈ ਗਏ।

ਲੁੱਟੀ ਗਈ ਰਾਸ਼ੀ ਬਾਰੇ ਬੇਸ਼ੱਕ ਅਧਿਕਾਰਤ ਤੌਰ ’ਤੇ ਕੋਈ ਪੁਸ਼ਟੀ ਅਜੇ ਨਹੀਂ ਕੀਤੀ ਗਈ ਪਰ ਅੰਦਾਜਾ 30 ਲੱਖ ਦੇ ਕਰੀਬ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਹੋਈ ਲੁੱਟ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਵਜੇ ਦੋ ਸਪਲੈਂਡਰ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਆਪਣੇ ਮੂੰਹ ’ਤੇ ਮਾਸਕ ਪਾਏ ਹੋਏ ਸਨ। ਦੋ ਮੋਨੇ ਤੇ ਇਕ ਸਰਦਾਰ ਦੱਸੇ ਜਾਂਦੇ ਉਕਤ ਲੋਕਾਂ ਨੇ ਪਿਸਤੌਲ ਦੀ ਨੋਕ ’ਤੇ ਸਭ ਤੋਂ ਪਹਿਲਾਂ ਉਥੇ ਤਾਇਨਾਤ ਗਾਰਡ ਦੀ ਬੰਦੂਕ ਖੋਹੀ ਅਤੇ ਫਿਰ ਕੈਸ਼ੀਅਰ ਦੇ ਕਾਉਟਰ ’ਤੇ ਜਾ ਕੇ ਨਕਦੀ ਇਕ ਬੈਗ ਵਿਚ ਪਾ ਲਈ। ਉਨ੍ਹਾਂ ਨੇ ਉਥੇ ਤਾਇਨਾਤ ਮਹਿਲਾ ਕਰਮਚਾਰੀ ਦੀ ਸੋਨੀ ਚੈਨ ਝਪਟਣ ਤੋਂ ਇਲਾਵਾ ਕੁਝ ਕਰਮਚਾਰੀਆਂ ਦੇ ਮੋਬਾਈਲ ਫੋਨ ਵੀ ਖੋਹ ਲਏ। ਜਾਂਦੇ-ਜਾਂਦੇ ਉਕਤ ਲੁਟੇਰੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲਾਹ ਕੇ ਲੈ ਗਏ। ਘਟਨਾ ਦਾ ਪਤਾ ਚਲਦਿਆਂ ਹੀ ਮੌਕੇ ’ਤੇ ਚੌਂਕੀ ਨੌਸ਼ਹਿਰਾ ਪਨੂੰਆਂ ਅਤੇ ਥਾਣਾ ਸਰਹਾਲੀ ਦੀ ਪੁਲਿਸ ਪਹੁੰਚੀ ਜਦੋਂਕਿ ਡੀਐੱਸਪੀ ਪੱਟੀ ਮਨਿੰਦਰ ਸਿੰਘ ਵੀ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਜਾਂਚ ਸ਼ੁਰੂ ਕਰ ਦਿੱਤੀ। ਬੈਂਕ ਵੱਲੋਂ ਨਕਦੀ ਬਾਰੇ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਅਜੇ ਨਹੀਂ ਕੀਤੀ ਗਈ ਹੈ ਅਤੇ ਅਧਿਕਾਰੀ ਬੈਂਕ ਦੇ ਦਰਵਾਜ਼ੇ ਬੰਦ ਕਰਕੇ ਬਰੀਕੀ ਨਾਲ ਜਾਂਚ ਕਰ ਰਹੇ ਹਨ।

HDFC bank robbery before Punjab elections, three armed masked men looted around Rs 30 lakh cash

 Punjab Assembly Election 2022:

 G.A.News, Chief Editor, Madan Singh Korotany, Jalandhar, 19 February 2022, Three armed masked men robbed and looted millions of cash at HDFC Bank located at Nowshera Panuan town in Tarn Taran district at around 2 pm.  .  The robbers also took away the staff's mobile phone, the female employee's Sony chain and the DVR of the CCTV cameras.

 The amount looted has not been officially confirmed but it is estimated at around Rs 30 lakh.  On the other hand, the looting a day before the Assembly elections has raised many questions.

 According to the information received from the spot, at around 2 pm, three persons came on two Splendor motorcycles with masks on their faces.  The men, identified as Sardar and Do Mone, first snatched the guard's gun at gunpoint and then went to the cashier's counter and put the cash in a bag.  Apart from snatching the Sony chain of the female employee posted there, they also snatched the mobile phones of some of the employees.  The robbers also removed the DVRs of the CCTV cameras.  As soon as the incident came to light, police from Chowki Nowshera Pannu and Sarhali police station reached the spot while DSP Patti Maninder Singh also rushed to the spot and started investigation.  The bank has not yet officially confirmed the cash and officials are closing the bank's doors and conducting a thorough investigation.

पंजाब चुनाव से पहले एचडीएफसी बैंक डकैती, तीन हथियारबंद नकाबपोशों ने लगभग 30 लाख रुपये नकद लूटे

 पंजाब विधानसभा चुनाव 2022:

 जी.ए.न्यूज, मुख्य संपादक मदन सिंह कोरोटाने, जालंधर,19 फरवरी 2022 दोपहर करीब 2 बजे तीन हथियारबंद नकाबपोशों ने तरनतारन जिले के नौशेरा पनुआं कस्बे स्थित एचडीएफसी बैंक में लाखों की नकदी लूट कर लूट ली. लुटेरे कर्मचारी का मोबाइल फोन, महिला कर्मचारी की सोनी चेन और सीसीटीवी कैमरों की डीवीआर भी ले गए।

 लूटी गई राशि की आधिकारिक पुष्टि नहीं हुई है लेकिन यह लगभग 30 लाख रुपये का अनुमान है।  दूसरी ओर विधानसभा चुनाव से एक दिन पहले हुई लूटपाट ने कई सवाल खड़े किए हैं.

 मौके से मिली जानकारी के अनुसार दोपहर करीब दो बजे दो स्प्लेंडर मोटरसाइकिल पर तीन व्यक्ति मुंह पर मास्क लगाए आए.  सरदार और दो मोने के रूप में पहचाने गए पुरुषों ने पहले बंदूक की नोक पर गार्ड की बंदूक छीन ली और फिर कैशियर के काउंटर पर जाकर कैश को एक बैग में रख दिया।  वहां तैनात महिला कर्मचारी की सोनी चेन छीनने के अलावा कुछ कर्मचारियों के मोबाइल फोन भी छीन लिए.  लुटेरों ने सीसीटीवी कैमरों के डीवीआर भी हटा लिए।  घटना की जानकारी मिलते ही चौकी नौशेरा पन्नू और सरहली थाने की पुलिस मौके पर पहुंची, जबकि डीएसपी पट्टी मनिंदर सिंह भी मौके पर पहुंचे और जांच शुरू की.  बैंक ने अभी तक आधिकारिक तौर पर नकदी की पुष्टि नहीं की है और अधिकारी बैंक के दरवाजे बंद कर रहे हैं और पूरी जांच कर रहे हैं।

Comments