ਮੁਹਾਲੀ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਕੀਤੀ ਖਾਰਜ

 
ਮੁਹਾਲੀ ਅਦਾਲਤ ਨੇ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਕੀਤੀ ਖਾਰਜ

 ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,25 ਫਰਵਰੀ 2022, ਚੰਡੀਗੜ੍ਹ: ਡਰੱਗ ਮਾਮਲੇ 'ਚ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਿਆ ਹੈ। ਮੋਹਾਲੀ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਇਸ ਸਮੇਂ ਮਜੀਠੀਆ ਪਟਿਆਲਾ ਜੇਲ੍ਹ ਵਿਚ ਬੰਦ ਹਨ। ਹੁਣ ਉਹ ਜ਼ਮਾਨਤ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰਨਗੇ।

 ਐਸਆਈਟੀ ਵਲੋਂ ਸਰਕਾਰੀ ਵਕੀਲ ਨੇ ਐਨਡੀਪੀਐਸ ਐਕਟ ਤਹਿਤ ਦੋਸ਼ਾਂ ਦੀ ਗੰਭੀਰਤਾ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਦਾ ਵਿਰੋਧ ਕੀਤਾ ਸੀ।

 ਉਹਨਾਂ ਨੇ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਬਾਰੇ ਦੱਸਿਆ ਕਿ ਉਸ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਵਿਚ ਨਸ਼ਾ ਤਸਕਰਾਂ ਨੇ ਮਜੀਠੀਆ ਦਾ ਨਾਮ ਲਿਆ ਹੈ। ਅਕਾਲੀ ਆਗੂ ਦੇ ਵਕੀਲ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਇਹ ਅਦਾਲਤ ਦਾ ਫੈਸਲਾ ਹੈ। ਅਸੀਂ ਹਾਈ ਕੋਰਟ ਜਾਵਾਂਗੇ। ਉਹਨਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਇਸ ਕੇਸ ਨੂੰ ਤਕਨੀਕੀ ਤੌਰ 'ਤੇ ਉਲਝਾ ਦਿੱਤਾ ਗਿਆ ਹੈ। ਐਨਡੀਪੀਐਸ ਐਕਟ ਦੀਆਂ ਅਜਿਹੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਦੀ ਸਿੱਟ ਨੇ ਇਸ ਮਾਮਲੇ ਵਿਚ ਪੁੱਛਗਿੱਛ ਕੀਤੀ ਸੀ। ਉਸ ਨੇ ਪੁਲਿਸ ਰਿਮਾਂਡ ਵੀ ਨਹੀਂ ਮੰਗਿਆ। ਫਿਲਹਾਲ ਇਸ ਮਾਮਲੇ 'ਚ ਅਦਾਲਤ ਦੇ ਹੁਕਮਾਂ ਨੂੰ ਪੜ੍ਹ ਕੇ ਉਹ ਹਾਈ ਕੋਰਟ 'ਚ ਅਪੀਲ ਕਰਨਗੇ।

 ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਮਜੀਠੀਆ ਨੇ ਵੀਰਵਾਰ ਨੂੰ ਮੋਹਾਲੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਸੀ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਉਹਨਾਂ ਦੀ ਹਿਰਾਸਤ ਦੀ ਮੰਗ ਕੀਤੀ। ਇਸ ਤੋਂ ਬਾਅਦ ਉਹਨਾਂ ਨੂੰ 8 ਮਾਰਚ ਤੱਕ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ।

Mohali court rejects Bikram Singh Majithia's bail plea

 G.A. News, Editor-in-Chief, Madan Singh Korotane, Jalandhar, February 25, 2022 Chandigarh: Senior Akali leader Bikram Majithia has suffered a major blow in the drug case.  Mohali court has rejected his bail plea.  Majithia is currently lodged in Patiala Jail.  He will now approach the Punjab and Haryana High Court for bail.

 On behalf of the SIT, the public prosecutor had opposed bail, citing the seriousness of the allegations under the NDPS Act.

 He said that the case has been registered on the basis of the report of Special Task Force.  In which drug smugglers have mentioned Majithia's name.  Advocate Arshdeep Clare, counsel for the Akali leader, said it was a court decision.  We will go to the High Court.  He said that the case has been technically complicated by the use of government machinery.  Such provisions of the NDPS Act have been imposed.  He said that the seat of Punjab Police had inquired into the matter.  He did not even ask for police remand.  For now, he will appeal to the High Court after reading the court order in the matter.

 Earlier, Majithia had surrendered in a Mohali court on Thursday on the orders of the Supreme Court.  The Special Investigation Team (SIT) of Punjab Police then sought his custody.  He was then remanded in judicial custody till March 8.
मोहाली कोर्ट ने खारिज की बिक्रम सिंह मजीठिया की जमानत याचिका

 जीए न्यूज, प्रधान संपादक मदन सिंह कोरोटाने, जालंधर, 25 फरवरी, 2022 चंडीगढ़: नशा मामले में वरिष्ठ अकाली नेता बिक्रम मजीठिया को बड़ा झटका लगा है.  मोहाली कोर्ट ने उनकी जमानत याचिका खारिज कर दी है।  मजीठिया इस समय पटियाला जेल में बंद है।  अब वह जमानत के लिए पंजाब और हरियाणा हाईकोर्ट का दरवाजा खटखटाएंगे।

 एसआईटी की ओर से लोक अभियोजक ने एनडीपीएस एक्ट के तहत आरोपों की गंभीरता का हवाला देते हुए जमानत का विरोध किया था.

 उन्होंने कहा कि स्पेशल टास्क फोर्स की रिपोर्ट के आधार पर मामला दर्ज किया गया है.  जिसमें नशा तस्करों ने मजीठिया का नाम लिया है।  अकाली नेता के वकील एडवोकेट अर्शदीप क्लेयर ने कहा कि यह अदालत का फैसला है।  हम हाईकोर्ट जाएंगे।  उन्होंने कहा कि सरकारी मशीनरी के इस्तेमाल से मामला तकनीकी रूप से उलझा हुआ है.  एनडीपीएस एक्ट के ऐसे प्रावधान लगाए गए हैं।  उन्होंने कहा कि पंजाब पुलिस की सीट ने मामले की जांच की है।  उन्होंने पुलिस रिमांड भी नहीं मांगा।  फिलहाल वह इस मामले में कोर्ट का आदेश पढ़ने के बाद हाईकोर्ट में अपील करेंगे।

 इससे पहले मजीठिया ने सुप्रीम कोर्ट के आदेश पर गुरुवार को मोहाली की एक अदालत में सरेंडर किया था.  इसके बाद पंजाब पुलिस के विशेष जांच दल (एसआईटी) ने उसकी हिरासत की मांग की।  इसके बाद उन्हें 8 मार्च तक न्यायिक हिरासत में भेज दिया गया।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक