ਮਾਤਮ ' ਚ ਬਦਲੀਆਂ ਖੁਸ਼ੀਆਂ , ਭੈਣ ਦੇ ਸ਼ਗਨ ਲਈ ਫਲਾਂ ਦੀ ਟੋਕਰੀ ਬਣਾਉਣ ਜਾ ਰਹੇ ਭਰਾ ਦੀ ਹਾਦਸੇ ' ਚ ਮੌਤ


ਮਾਤਮ ' ਚ ਬਦਲੀਆਂ ਖੁਸ਼ੀਆਂ , ਭੈਣ ਦੇ ਸ਼ਗਨ ਲਈ ਫਲਾਂ ਦੀ ਟੋਕਰੀ ਬਣਾਉਣ ਜਾ ਰਹੇ ਭਰਾ ਦੀ ਹਾਦਸੇ ' ਚ ਮੌਤ



ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,25 ਫਰਵਰੀ 2022, : ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਰਾਏਪੁਰ ਵਿਚ ਉਸ ਵੇਲੇ ਖੁਸ਼ੀਆਂ ਦਾ ਮਾਹੌਲ ਮਾਤਮ ਵਿਚ ਬਦਲ ਗਿਆ ਜਦੋਂ ਇਕ ਘਰ 'ਚ ਸ਼ਗਨ ਦੀ ਰਸਮ ਦਾ ਟੋਕਰਾ ਲੈਣ ਜਾ ਰਹੇ ਨੌਜਵਾਨ ਦੀ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਰਾਏਪੁਰ ਦੇ ਇਕ ਘਰ ਵਿਚ ਕੁੜੀ ਦਾ ਵਿਆਹ ਸੀ ਅਤੇ ਅੱਜ ਸ਼ਗਨ ਦੀ ਰਸਮ ਸੀ ਜਿਸ ਲਈ ਉਸ ਦਾ ਭਰਾ ਜਗਰੂਪ ਆਪਣੀ ਭੈਣ ਦੇ ਸ਼ਗਨ ਲਈ ਸ਼ਗਨ ਵਾਲਾ ਟੋਕਰਾ ਲੈਣ ਅਤੇ ਹੋਰ ਸ਼ਗਨ ਦਾ ਸਮਾਨ ਲੈਣ ਲਈ ਜਦੋਂ ਅੰਮ੍ਰਿਤਸਰ ਆ ਰਿਹਾ ਸੀ ਤਾਂ ਰਸਤੇ ਵਿਚ ਟਰੈਕਟਰ ਪਲਟਣ ਕਾਰਨ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਘਰ ਵਿਚ ਮਾਤਮ ਦਾ ਮਾਹੌਲ ਛਾ ਗਿਆ।
ਉੱਥੇ ਹੀ ਮੌਕੇ 'ਤੇ ਪਹੁੰਚੇ ਚਸ਼ਮਦੀਦਾਂ ਅਨੁਸਾਰ ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸਾ ਬਹੁਤ ਭਿਆਨਕ ਸੀ ਅਤੇ ਮੌਕੇ 'ਤੇ ਜਗਰੂਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬਚਾ ਨਹੀਂ ਸਕੇ। ਦੂਜੇ ਪਾਸੇ ਮ੍ਰਿਤਕ ਜਗਰੂਪ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਅੱਜ ਜਗਰੂਪ ਦੀ ਵੱਡੀ ਭੈਣ ਦਾ ਸ਼ਗਨ ਸੀ ਅਤੇ ਉਸ ਲਈ ਸਵੇਰ ਤੋਂ ਹੀ ਸਾਰੇ ਰਿਸ਼ਤੇਦਾਰ ਸਾਮਾਨ ਲੈਣ ਲਈ ਬਾਜ਼ਾਰ ਗਏ ਹੋਏ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਗਰੂਪ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਸ ਦੀ ਮੌਤ ਹੋ ਗਈ ਹੈ ਤਾਂ ਘਰ ਵਿਚ ਇਕਦਮ ਮਾਤਮ ਛਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੱਜ ਸ਼ਗਨ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਅਤੇ ਇਸ ਤਰ੍ਹਾਂ ਦਾ ਸੁਨੇਹਾ ਸੁਣ ਕੇ ਪੂਰਾ ਪਰਿਵਾਰ ਸਦਮੇ ਵਿਚ ਹੈ।

Happiness changed in mourning, brother who was going to make fruit basket for sister's shagun dies in accident

 G.A.News, Chief Editor, Madan Singh Korotane, Jalandhar, February 25, 2022: At Raipur in the border area of ​​District Amritsar, the atmosphere of happiness turned to mourning when the youths were going to a house to collect the Shagun ceremony basket.  Died in the accident.  According to sources, the girl was married in a house in village Raipur and today was the Shagun ceremony for which her brother Jagroop was on his way to Amritsar to fetch a basket of Shagun for his sister's Shagun and other Shagun items when the tractor overturned on the way.  Due to which he died, after which an atmosphere of mourning prevailed in the house.


 According to eyewitnesses who reached the spot, they said that the accident was very horrible and tried hard to save Jagroop on the spot but they could not.  On the other hand, the family members of the deceased Jagroop Singh said that today was the Shagun of Jagroop's elder sister and all the relatives had gone to the market for her since morning but when they found out that Jagroop had had an accident and her  Death is imminent.  At the same time, he said that preparations for Shagun were underway today and the entire family was shocked to hear such a message.



मातम में बदली खुशियां, बहन की शगुन के लिए फलों की टोकरी बनाने जा रहे भाई की हादसे में मौत

 जी.ए. न्यूज, मुख्य संपादक मदन सिंह कोरोटाने, जालंधर, 25 फरवरी 2022: जिला अमृतसर के सीमावर्ती क्षेत्र रायपुर में उस समय खुशी का माहौल मातम में बदल गया जब युवक शगुन समारोह की टोकरी लेने एक घर जा रहे थे. दुर्घटना में मृत्यु हो गई।  सूत्रों के अनुसार, लड़की की शादी रायपुर गांव के एक घर में हुई थी और आज शगुन की रस्म थी जिसमें उसका भाई जगरूप अपनी बहन की शगुन के लिए शगुन और अन्य शगुन की एक टोकरी लाने के लिए अमृतसर जा रहा था. की मौत हो गई, जिसके बाद घर में मातम का माहौल हो गया।

 मौके पर पहुंचे प्रत्यक्षदर्शियों के अनुसार, उन्होंने कहा कि दुर्घटना बहुत भयानक थी और उन्होंने मौके पर ही जगरूप को बचाने की बहुत कोशिश की लेकिन वे नहीं कर सके.  उधर, मृतक जगरूप सिंह के परिजनों ने बताया कि आज जगरूप की बड़ी बहन की शगुन थी और सभी रिश्तेदार सुबह से उसके लिए बाजार गए हुए थे लेकिन जब उन्हें पता चला कि जगरूप का एक्सीडेंट हो गया है और उसकी मौत हो गई है. आसन्न है।  साथ ही उन्होंने कहा कि आज शगुन की तैयारी चल रही थी और ऐसा संदेश सुनकर पूरा परिवार सदमे में है.


Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक