ਨਵਾਂ ਭਾਰਤ ਤਾਂ ਹੀ ਬਣੇਗਾ ਜੇ ਨਵਾਂ ਪੰਜਾਬ ਬਣੇਗਾ , ਪ੍ਰਧਾਨ ਮੰਤਰੀ ਮੋਦੀ ਨੇ ਜਲੰਧਰ ' ਚ ਕਹੀਆਂ ਵੱਡੀਆਂ ਗੱਲਾਂ
ਨਵਾਂ ਭਾਰਤ ਤਾਂ ਹੀ ਬਣੇਗਾ ਜੇ ਨਵਾਂ ਪੰਜਾਬ ਬਣੇਗਾ , ਪ੍ਰਧਾਨ ਮੰਤਰੀ ਮੋਦੀ ਨੇ ਜਲੰਧਰ ' ਚ ਕਹੀਆਂ ਵੱਡੀਆਂ ਗੱਲਾਂ
ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,13 ਫਰਵਰੀ 2022 -ਜਲੰਧਰ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਵਿੱਚ ਪਹਿਲੀ ਚੋਣ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਕਿ ਗੁਰੂਆਂ, ਪੀਰਾਂ ਤੇ ਜਰਨੈਲਾਂ ਦੀ ਧਰਤੀ ਤੇ ਆਉਣਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਤਾਂ ਹੀ ਬਣੇਗਾ ਜਦੋਂ ਨਵਾਂ ਪੰਜਾਬ ਬਣੇਗਾ ਜਿਸ ਵਿੱਚ ਵਿਰਾਸਤ ਵੀ ਹੋਵੇਗੀ। ਨਵਾਂ ਪੰਜਾਬ ਕਰਜ਼ਾ ਮੁਕਤ ਹੋਵੇਗਾ।
ਸਾਰਿਆਂ ਨੂੰ ਬਰਾਬਰ ਕੰਮ ਦੇ ਮੌਕੇ ਮਿਲਣਗੇ। ਕਾਨੂੰਨ ਦਾ ਰਾਜ ਹੋਵੇਗਾ, ਮਾਫੀਆ ਦਾ ਨਹੀਂ।
ਉਨ੍ਹਾਂ ਕਿਹਾ ਕਿ ਅੱਜ ਦੇਵੀ ਤਾਲਾਬ ਮਾਤਾ ਦੇ ਦਰਸ਼ਨਾਂ ਲਈ ਜਾਣ ਦੀ ਇੱਛਾ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਇਜਾਜ਼ਤ ਨਹੀਂ ਦਿੱਤੀ। ਇੱਥੋਂ ਦੀ ਸਰਕਾਰ ਦੀ ਇਹ ਹਾਲਤ ਹੈ ਪਰ ਮਾਂ ਦੇ ਚਰਨਾਂ ਵਿੱਚ ਕਦੇ ਜ਼ਰੂਰ ਜਾਵਾਂਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਸ਼ਹੀਦਾਂ ਨੂੰ ਸਲਾਮ ਕਰਦਾ ਹਾਂ। ਪੁਲਵਾਮਾ ਦੇ ਸ਼ਹੀਦਾਂ ਨੂੰ ਸਲਾਮ। ਕਾਸ਼ੀ ਵਿੱਚ ਰਵਿਦਾਸ ਦੇ ਧਾਮ ਲਈ ਕੰਮ ਚੱਲ ਰਿਹਾ ਹੈ। ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਪੰਜਾਬ ਨੇ ਮੈਨੂੰ ਉਦੋਂ ਰੋਟੀ ਦਿੱਤੀ ਜਦੋਂ ਮੈਂ ਇੱਕ ਆਮ ਵਰਕਰ ਵਜੋਂ ਕੰਮ ਕਰਦਾ ਸੀ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਸੁਖਦੇਵ ਸਿੰਘ ਢੀਂਡਸਾ, ਹੰਸ ਰਾਜ ਹੰਸ ਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਮੌਜੂਦ ਸੀ।
ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ। ਅੱਜ ਪੰਜਾਬ ਨੂੰ ਇੱਕ ਮਜ਼ਬੂਤਮੁੱਖ ਮੰਤਰੀ ਦੀ ਲੋੜ ਹੈ। ਪੰਜਾਬ ਸਿਰ ਅੱਜ 5 ਲੱਖ ਕਰੋੜ ਦਾ ਕਰਜ਼ਾ ਹੈ। ਅਗਲੇ ਸਾਲ ਤੱਕ ਜੀਐਸਟੀ ਦਾ ਪੈਸਾ ਵੀ ਘੱਟ ਹੋ ਜਾਵੇਗਾ। ਇਸ ਲਈ ਅੱਜ ਪੰਜਾਬ ਤੇ ਕੇਂਦਰ ਵਿੱਚ ਭਾਜਪਾ ਦੀ ਲੋੜ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਨੂੰ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕਹਿਣਾ ਹੈ ਕਿ ਅਮਰਿੰਦਰ ਨੂੰ ਭਾਜਪਾ ਨਾਲ ਪਿਆਰ ਹੈ ਪਰ ਇੱਕ ਮੁੱਖ ਮੰਤਰੀ ਲਈ ਪ੍ਰਧਾਨ ਮੰਤਰੀ ਤੇ ਕੇਂਦਰ ਨਾਲ ਪਿਆਰ ਹੋਣਾ ਜ਼ਰੂਰੀ ਹੈ। ਮੈਨੂੰ ਖੁਸ਼ੀ ਹੈ ਕਿ ਉਹ ਅੱਜ ਜੋ ਕਹਿੰਦੇ ਹਨ, ਉਹ ਸੱਚ ਹੈ।
New India will be created only if new Punjab is created, said Prime Minister Modi in Jalandhar
G.A. News, Chief Bureau, Madan Singh Korotany, Jalandhar, 14 February 2022, Jalandhar: Prime Minister Narendra Modi today held his first election rally in Punjab. He said that it was a matter of pride for Gurus, saints and generals to come to earth. He said that new India would be created only when new Punjab would be created which would have heritage. The new Punjab will be debt free.
All will have equal employment opportunities. There will be rule of law, not mafia.
He said that he wanted to visit Devi Talab Mata today but the police administration did not allow him. This is the condition of the government here but I will definitely go to my mother's feet sometime. "I salute all the martyrs of Punjab," he said. Salute to the martyrs of Pulwama. Work is underway for Ravidas's Dham in Kashi. I have had the opportunity to do this service. Punjab gave me bread when I was working as a normal worker.
Capt Amarinder Singh, BJP President Ashwani Sharma, Sukhdev Singh Dhindsa, Hans Raj Hans and Union Minister of State Som Prakash were present on the occasion.
On the occasion former Chief Minister Capt. Amarinder Singh said that Punjab was a border state. Today Punjab needs a strong Chief Minister. Punjab today has a debt of Rs 5 lakh crore. GST money will also be reduced by next year. That is why the BJP is needed in Punjab and at the Center today. If that happens then Punjab will benefit.
He said that Congress was saying that Amarinder loved BJP but for a Chief Minister it was important to love Prime Minister and Center. I am glad that what they say today is true.
नया भारत तभी बनेगा जब नया पंजाब बनेगा, जालंधर में प्रधानमंत्री मोदी ने कहा
जी.ए. न्यूज, चीफ ब्यूरो, मदन सिंह कोरोटाने ,जालंधर ,14 फरवरी 2022, जालंधर : प्रधानमंत्री नरेंद्र मोदी ने आज पंजाब में अपनी पहली चुनावी रैली की. उन्होंने कहा कि गुरुओं, संतों और सेनापतियों का धरती पर आना गर्व की बात है। उन्होंने कहा कि नया भारत तभी बनेगा जब नया पंजाब बनेगा जिसमें विरासत होगी। नया पंजाब कर्ज मुक्त होगा।
सभी को समान रोजगार के अवसर प्राप्त होंगे। कानून का राज होगा, माफिया नहीं।
उन्होंने कहा कि वह आज देवी तालाब माता के दर्शन करना चाहते थे लेकिन पुलिस प्रशासन ने उन्हें अनुमति नहीं दी. यहां की सरकार का यही हाल है लेकिन मैं कभी तो अपनी मां के चरणों में जरूर जाऊंगा। उन्होंने कहा, "मैं पंजाब के सभी शहीदों को सलाम करता हूं।" पुलवामा के शहीदों को नमन। काशी में रविदास के धाम का कार्य प्रगति पर है। मुझे यह सेवा करने का अवसर मिला है। जब मैं एक सामान्य कार्यकर्ता के रूप में काम कर रहा था तब पंजाब ने मुझे रोटी दी।
इस मौके पर कैप्टन अमरिंदर सिंह, बीजेपी अध्यक्ष अश्विनी शर्मा, सुखदेव सिंह ढींडसा, हंस राज हंस और केंद्रीय राज्य मंत्री सोम प्रकाश मौजूद थे।
इस मौके पर पूर्व मुख्यमंत्री कैप्टन अमरिंदर सिंह ने कहा कि पंजाब सीमावर्ती राज्य है। आज पंजाब को एक मजबूत मुख्यमंत्री की जरूरत है। पंजाब पर आज 5 लाख करोड़ रुपये का कर्ज है। जीएसटी का पैसा भी अगले साल तक कम हो जाएगा। इसलिए आज पंजाब और केंद्र में बीजेपी की जरूरत है. अगर ऐसा होता है तो पंजाब को फायदा होगा।
उन्होंने कहा कि कांग्रेस कह रही थी कि अमरिंदर को भाजपा से प्यार है लेकिन एक मुख्यमंत्री के लिए प्रधानमंत्री और केंद्र से प्यार करना जरूरी है। मुझे खुशी है कि आज वे जो कहते हैं वह सच है।
Comments
Post a Comment