ਪੂਰੇ ਪਿੰਡ ਨੇ ਵੋਟਾਂ ਦਾ ਕੀਤਾ ਬਾਈਕਾਟ ਇੱਕ ਵੀ ਬੰਦੇ ਨੇ ਵੋਟ ਨਹੀਂ ਪਾਈ / पूरे गांव ने किया मतदान का बहिष्कार, एक भी व्यक्ति ने मतदान नहीं किया
ਪੂਰੇ ਪਿੰਡ ਨੇ ਵੋਟਾਂ ਦਾ ਕੀਤਾ ਬਾਈਕਾਟ ਇੱਕ ਵੀ ਬੰਦੇ ਨੇ ਵੋਟ ਨਹੀਂ ਪਾਈ
ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,20 ਫਰਵਰੀ 2022, ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਵਿੱਚ ਹੁਣ ਤੱਕ ਇਕ ਵੀ ਵੋਟ ਨਹੀਂ ਪਈ ਹੈ।
ਵੋਟਰਾਂ ਵੱਲੋਂ ਕੀਤੇ ਬਾਈਕਾਟ ਕਾਰਨ ਇਥੇ ਕਿਸੇ ਵੀ ਵਿਅਕਤੀ ਨੇ ਹੁਣ ਤੱਕ ਵੋਟ ਨਹੀਂ ਪਾਈ। ਇਥੇ ਦੱਸਣਯੋਗ ਹੈ ਕਿ ਵੋਟਰਾਂ ਵੱਲੋਂ ਇਹ ਬਾਈਕਾਟ ਪਿੰਡ ਦੇ ਇਕ ਰੇਲਵੇ ਫਾਟਕ ਦੇ ਪਿਛਲੇ ਤਿੰਨ ਸਾਲ ਤੋਂ ਬੰਦ ਦੇ ਵਿਰੋਧ ਵਿੱਚ ਕੀਤਾ ਗਿਆ ਸੀ। ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਮੇਜ ਸਿੰਘ ਬਸਿਆਲਾ ਨੇ ਦੱਸਿਆ ਕਿ ਕਿਸੇ ਵੀ ਸੂਰਤ ਵਿੱਚ ਅੱਜ ਪਿੰਡ ਦਾ ਕੋਈ ਵੀ ਵਿਅਕਤੀ ਪੋਲਿੰਗ ਨਹੀਂ ਕਰੇਗਾ। ਉਨ੍ਹਾਂ ਦੱਸਿਆ ਕਿ ਪਿੰਡ ਦੇ ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਪਿਛਲੇ ਤਿੰਨ ਸਾਲ ਤੋਂ ਬੰਦ ਪਏ ਫਾਟਕ ਨੂੰ ਖੋਲ੍ਹਣ ਲਈ ਕਿਸੇ ਵੀ ਸਿਆਸੀ ਧਿਰ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ। ਪਿੰਡ ਬਸਿਆਲਾ ਦੇ ਲੋਕ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਧਰਨਾ ਦੇ ਕੇ ਪ੍ਰਸ਼ਾਸਨ ਨੂੰ ਚਿਤਾਵਨੀ ਦੇ ਚੁੱਕੇ ਹਨ ਕਿ ਜੇਕਰ ਉਨ੍ਹਾਂ ਦੇ ਬੰਦ ਪਏ ਫਾਟਕ ਨੂੰ ਨਾ ਖੋਲ੍ਹਿਆ ਗਿਆ ਤਾਂ ਉਹ ਪੋਲਿੰਗ ਦਾ ਬਾਈਕਾਟ ਕਰਨਗੇ।
The whole village boycotted the vote. Not a single person voted
G.A.News, Chief Editor, Madan Singh Korotane, Jalandhar, February 20, 2022. No one has been able to vote so far due to boycott by voters. It may be mentioned here that the boycott was carried out by the voters in protest of the closure of a railway gate in the village for the last three years. Former Zila Parishad Member Gurmej Singh Basiala said that under no circumstances would anyone from the village go to the polls today. He said that the people of the village were outraged that no effort had been made by any political party or any official of the administration to open the gates which had been closed for the last three years. The people of Basiala village have been protesting for the last ten days, warning the administration that they would boycott the polls if their closed gates were not reopened.
पूरे गांव ने किया मतदान का बहिष्कार, एक भी व्यक्ति ने मतदान नहीं किया
जीए न्यूज, मुख्य संपादक मदन सिंह कोरोटाने, जालंधर, 20 फरवरी 2022, गढ़शंकर विधानसभा क्षेत्र के बसियाला गांव में अब तक एक भी वोट नहीं डाला गया है.
मतदाताओं द्वारा बहिष्कार के कारण अब तक कोई भी मतदान नहीं कर पाया है। उल्लेखनीय है कि पिछले तीन साल से गांव में एक रेलवे फाटक बंद किए जाने के विरोध में मतदाताओं ने बहिष्कार किया था. पूर्व जिला परिषद सदस्य गुरमेज सिंह बसियाला ने कहा कि आज गांव का कोई भी व्यक्ति किसी भी हाल में मतदान नहीं करेगा. उन्होंने कहा कि गांव के लोग इस बात से नाराज हैं कि पिछले तीन साल से बंद पड़े फाटकों को खोलने के लिए किसी राजनीतिक दल या प्रशासन के किसी अधिकारी ने कोई प्रयास नहीं किया. बसियाला गांव के लोग पिछले दस दिनों से धरना प्रदर्शन कर रहे हैं और प्रशासन को चेतावनी दे रहे हैं कि अगर उनके बंद गेट को दोबारा नहीं खोला गया तो वे चुनाव का बहिष्कार करेंगे.
Comments
Post a Comment