ਰੂਸ - ਯੂਕਰੇਨ ਤਣਾਅ ਦੇ ਚਲਦਿਆਂ ਯੂਕਰੇਨ ਵਿਚ ਭਾਰਤੀ ਦੂਤਾਵਾਸ ਵਲੋਂ ਅਪਣੇ ਨਾਗਰਿਕਾਂ ਲਈ ਸੰਦੇਸ਼ ਜਾਰੀ
ਰੂਸ - ਯੂਕਰੇਨ ਤਣਾਅ ਦੇ ਚਲਦਿਆਂ ਯੂਕਰੇਨ ਵਿਚ ਭਾਰਤੀ ਦੂਤਾਵਾਸ ਵਲੋਂ ਅਪਣੇ ਨਾਗਰਿਕਾਂ ਲਈ ਸੰਦੇਸ਼ ਜਾਰੀ
ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ, ਜਲੰਧਰ,ਨਵੀਂ ਦਿੱਲੀ,15 ਫਰਵਰੀ 2022, ਨਵੀਂ ਦਿੱਲੀ: ਯੂਕਰੇਨ ਦੀ ਰਾਜਧਾਨੀ ਕੀਵ ਸਥਿਤ ਭਾਰਤੀ ਦੂਤਾਵਾਸ ਨੇ ਉੱਥੇ ਰਹਿ ਰਹੇ ਭਾਰਤੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਭਾਰਤੀ ਦੂਤਾਵਾਸ ਵਲੋਂ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਭਾਰਤੀਆਂ ਨੂੰ ਉਥੋਂ ਅਸਥਾਈ ਤੌਰ 'ਤੇ ਘਰ ਪਰਤਣ ਦੀ ਅਪੀਲ ਹੈ।
ਦੂਤਾਵਾਸ ਦਾ ਕਹਿਣਾ ਹੈ ਕਿ ਉੱਥੇ ਰਹਿ ਰਹੇ ਭਾਰਤੀਆਂ ਅਤੇ ਖਾਸਕਰ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਜੇਕਰ ਉਹਨਾਂ ਦਾ ਉੱਥੇ ਰਹਿਣਾ ਬਹੁਤ ਜ਼ਰੂਰੀ ਨਹੀਂ ਹੈ ਤਾਂ ਉਹ ਉਥੋਂ ਵਾਪਸ ਪਰਤ ਸਕਦੇ ਹਨ। ਭਾਰਤੀ ਨਾਗਰਿਕਾਂ ਨੂੰ ਯੂਕਰੇਨ ਦੇ ਅੰਦਰ ਬੇਲੋੜੀ ਯਾਤਰਾ ਨਾ ਕਰਨ ਲਈ ਕਿਹਾ ਗਿਆ ਹੈ।
ਭਾਰਤੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਸਥਿਤੀ ਬਾਰੇ ਦੂਤਾਵਾਸ ਨੂੰ ਸੂਚਿਤ ਕਰਦੇ ਰਹਿਣ ਤਾਂ ਜੋ ਲੋੜ ਪੈਣ 'ਤੇ ਦੂਤਾਵਾਸ ਉਹਨਾਂ ਦੀ ਮਦਦ ਕਰ ਸਕੇ। ਭਾਰਤੀ ਨਾਗਰਿਕਾਂ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਭਾਰਤੀ ਦੂਤਾਵਾਸ ਆਮ ਵਾਂਗ ਕੰਮ ਕਰ ਰਿਹਾ ਹੈ।
ਦੱਸ ਦੇਈਏ ਕਿ ਰੂਸ ਅਤੇ ਯੂਕਰੇਨ ਵਿਚਾਲੇ ਪਿਛਲੇ ਕਈ ਮਹੀਨਿਆਂ ਤੋਂ ਤਣਾਅ ਬਣਿਆ ਹੋਇਆ ਹੈ। ਹਾਲ ਹੀ ਵਿਚ ਸਥਿਤੀ ਵਿਗੜ ਗਈ ਹੈ। ਅਮਰੀਕਾ ਸਮੇਤ ਕਈ ਪੱਛਮੀ ਦੇਸ਼ਾਂ ਦਾ ਕਹਿਣਾ ਹੈ ਕਿ ਰੂਸ ਕਿਸੇ ਵੀ ਸਮੇਂ ਯੂਕਰੇਨ 'ਤੇ ਹਮਲਾ ਕਰ ਸਕਦਾ ਹੈ। ਹਾਲਾਂਕਿ ਰੂਸ ਇਸ ਤੋਂ ਇਨਕਾਰ ਕਰਦਾ ਰਿਹਾ ਹੈ ਪਰ ਹਾਲ ਹੀ ਦੇ ਦਿਨਾਂ ਵਿਚ ਰੂਸ ਨੇ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ ਸੈਨਿਕਾਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਕੀਤਾ ਹੈ।
Russia - Indian embassy in Ukraine issues message to its citizens over Ukraine tensions
New Delhi: The Indian Embassy in Kiev, the capital of Ukraine, has issued an advisory to Indian nationals residing there. An advisory issued by the Indian embassy said that in view of the current situation in Ukraine, Indians are urged to return home temporarily.
The embassy says Indians living there, and especially students, are urged to return if it is not necessary for them to stay. Indian nationals have been asked not to travel unnecessarily inside Ukraine.
The Indian Embassy urges its citizens to keep the embassy informed of their situation so that the embassy can assist them in case of need. Indian nationals have also been told that the Indian embassy is functioning normally.
Tensions between Russia and Ukraine have been high for months. The situation has deteriorated recently. Many Western nations, including the United States, have said that Russia could invade Ukraine at any time. Although Russia has denied the allegations, Russia has recently increased its troop numbers along its border with Ukraine.
रूस - यूक्रेन में भारतीय दूतावास ने यूक्रेन तनाव पर अपने नागरिकों को संदेश जारी किया
नई दिल्ली: यूक्रेन की राजधानी कीव में भारतीय दूतावास ने वहां रहने वाले भारतीय नागरिकों के लिए एक एडवाइजरी जारी की है. भारतीय दूतावास की ओर से जारी एडवाइजरी में कहा गया है कि यूक्रेन के मौजूदा हालात को देखते हुए भारतीयों से अस्थायी तौर पर स्वदेश लौटने का आग्रह किया गया है.
दूतावास का कहना है कि वहां रहने वाले भारतीयों और विशेष रूप से छात्रों से आग्रह किया जाता है कि अगर उनके लिए रुकना जरूरी नहीं है तो वे वापस आ जाएं। भारतीय नागरिकों को यूक्रेन के अंदर अनावश्यक रूप से यात्रा नहीं करने के लिए कहा गया है।
भारतीय दूतावास अपने नागरिकों से आग्रह करता है कि वे दूतावास को अपनी स्थिति से अवगत कराते रहें ताकि जरूरत पड़ने पर दूतावास उनकी सहायता कर सके। भारतीय नागरिकों को यह भी बताया गया है कि भारतीय दूतावास सामान्य रूप से काम कर रहा है।
रूस और यूक्रेन के बीच महीनों से तनाव बना हुआ है। हाल ही में स्थिति खराब हुई है। संयुक्त राज्य अमेरिका सहित कई पश्चिमी देशों ने कहा है कि रूस किसी भी समय यूक्रेन पर आक्रमण कर सकता है। हालांकि रूस ने आरोपों से इनकार किया है, रूस ने हाल ही में यूक्रेन के साथ अपनी सीमा पर अपने सैनिकों की संख्या में वृद्धि की है।
Comments
Post a Comment