ਜ਼ਮੀਨ ਦੀ ਨੀਲਾਮੀ ਕਰਵਾਉਣ ਪੁੱਜੀ ਮਹਿਲਾ ਤਹਿਸੀਲਦਾਰ ਨੂੰ ਕਿਸਾਨਾਂ 3 ਘੰਟੇ ਬਣਾਇਆ ਬੰਧਕ/किसानों ने महिला तहसीलदार को 3 घंटे तक बंधक बनाकर रखा
ਜ਼ਮੀਨ ਦੀ ਨੀਲਾਮੀ ਕਰਵਾਉਣ ਪੁੱਜੀ ਮਹਿਲਾ ਤਹਿਸੀਲਦਾਰ ਨੂੰ ਕਿਸਾਨਾਂ 3 ਘੰਟੇ ਬਣਾਇਆ ਬੰਧਕ
ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,24 ਫਰਵਰੀ 2022, ਤਰਨਤਾਰਨ (ਰਮਨ)- ਨੇੜਲੇ ਪਿੰਡ ਪਲਾਸੌਰ ਵਿਖੇ ਜ਼ਮੀਨ ਦੀ ਨੀਲਾਮੀ ਕਰਵਾਉਣ ਪੁੱਜੀ ਮਹਿਲਾ ਤਹਿਸੀਲਦਾਰ ਨੂੰ ਕਿਸਾਨ ਸੰਘਰਸ਼ ਕਮੇਟੀ ਵਲੋਂ ਵਿਰੋਧ ਕਰਕੇ ਤਿੰਨ ਘੰਟੇ ਤੱਕ ਬੰਧਕ ਬਣਾਈ ਰੱਖਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ਿਆਦਾ ਗੰਭੀਰ ਹੋਣ ਤੋਂ ਬਾਅਦ ਕਿਸਾਨ ਸੰਘਰਸ਼ ਕਮੇਟੀ ਵਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਪਿੰਡ ਪਲਾਸੌਰ ਨਿਵਾਸੀ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਬੈਂਕ ਪਾਸੋਂ ਕੁਝ ਸਮਾਂ ਪਹਿਲਾਂ ਕਰਜ਼ਾ ਲਿਆ ਸੀ, ਜਿਸ ਦੀ ਬਣਦੀ ਬਕਾਇਆ ਰਾਸ਼ੀ ਨਾ ਮਿਲਣ ਕਾਰਨ ਬੈਂਕ ਵੱਲੋਂ ਮਾਣਯੋਗ ਅਦਾਲਤ ਵਿਚ ਕੇਸ ਦਾਇਰ ਕੀਤਾ ਗਿਆ ਸੀ।
ਅਦਾਲਤ ਵੱਲੋਂ ਤਹਿਸੀਲਦਾਰ ਤਰਨਤਾਰਨ ਸੁਖਬੀਰ ਕੌਰ ਨੂੰ ਜ਼ਮੀਨ ਦੀ ਨੀਲਾਮੀ ਕਰਵਾਉਣ ਦੇ ਹੁਕਮ ਜਾਰੀ ਹੋਏ ਸਨ, ਜਿਸ ਤਹਿਤ ਤਹਿਸੀਲਦਾਰ ਪਿੰਡ ਪਲਾਸੌਰ ਪੁੱਜੇ ਸਨ। ਜਾਣਕਾਰੀ ਅਨੁਸਾਰ ਮੰਗਲਵਾਰ ਦੁਪਹਿਰ ਕਰੀਬ 1 ਵਜੇ ਜਦੋਂ ਤਹਿਸੀਲਦਾਰ ਸੁਖਬੀਰ ਕੌਰ ਆਪਣੇ ਸਟਾਫ ਸਮੇਤ ਪਿੰਡ ਪਲਾਸੌਰ ਵਿਖੇ ਸਬੰਧਤ ਜ਼ਮੀਨ ਨੇੜੇ ਪੁੱਜੀ ਤਾਂ ਇਸ ਦਾ ਵਿਰੋਧ ਕਰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਵੱਲੋਂ ਤਹਿਸੀਲਦਾਰ ਦੀ ਗੱਡੀ ਅੱਗੇ ਜਿੱਥੇ ਧਰਨਾ ਦਿੱਤਾ ਗਿਆ, ਉੱਥੇ ਉਨ੍ਹਾਂ ਨੂੰ ਮੌਕੇ 'ਤੇ ਤਿੰਨ ਘੰਟੇ ਤੱਕ ਬੰਧਕ ਬਣਾਈ ਰੱਖਿਆ ਗਿਆ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਸੁਖਬੀਰ ਕੌਰ ਨੇ ਦੱਸਿਆ ਕਿ ਮਾਣਯੋਗ ਸਿਵਲ ਜੱਜ ਜੂਨੀਅਰ ਡਵੀਜ਼ਨ ਦੇ ਹੁਕਮਾਂ ਤਹਿਤ ਉਹ ਸਬੰਧਤ ਪਿੰਡ ਵਿਚ ਜ਼ਮੀਨ ਦੀ ਨਿਲਾਮੀ ਕਰਵਾਉਣ ਲਈ ਪੁੱਜੇ ਸਨ। ਉਨ੍ਹਾਂ ਦੱਸਿਆ ਕਿ ਕਿਸਾਨ ਸੁਖਵਿੰਦਰ ਸਿੰਘ ਵੱਲੋਂ ਬੈਂਕ ਦੇ ਕਰਜ਼ਾ ਮੋੜਨ ਸਬੰਧੀ ਕੋਈ ਵੀ ਮੌਕੇ 'ਤੇ ਰਸੀਦ ਪੇਸ਼ ਨਹੀਂ ਕੀਤੀ ਗਈ, ਉਲਟਾ ਉਨ੍ਹਾਂ ਨੂੰ ਬੰਧਕ ਬਣਾਉਂਦੇ ਹੋਏ ਤਿੰਨ ਘੰਟੇ ਤਕ ਪ੍ਰੇਸ਼ਾਨ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਉਹ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਸਹਾਇਕ ਰਿਟਰਨਿੰਗ ਅਫਸਰ ਦੀ ਡਿਊਟੀ ਵੀ ਨਿਭਾਅ ਰਹੇ ਹਨ ਅਤੇ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿਚ ਕੋਈ ਵੀ ਇਕੱਠ ਬਿਨਾਂ ਮਨਜ਼ੂਰੀ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਕਿਸਾਨਾਂ ਵੱਲੋਂ ਕੀਤੇ ਇਸ ਵਰਤਾਓ ਬਾਬਤ ਮਾਣਯੋਗ ਜੱਜ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਤੌਰ 'ਤੇ ਰਿਪੋਰਟ ਤਿਆਰ ਕਰਕੇ ਭੇਜੀ ਜਾ ਰਹੀ ਹੈ।
ਬਿਨਾਂ ਸੁਰੱਖਿਆ ਦਸਤਾ ਅਤੇ ਅਦਾਲਤ ਦੇ ਕਰਮਚਾਰੀ ਨਹੀਂ ਜਾਵਾਂਗੇ ਕਾਰਵਾਈ ਕਰਨ : ਤਹਿਸੀਲਦਾਰ ਯੂਨੀਅਨ
ਇਸ ਮੌਕੇ ਨਾਇਬ ਤਹਿਸੀਲਦਾਰ ਅਜੇ ਸ਼ਰਮਾ ਨੇ ਦੱਸਿਆ ਕਿ ਇਹ ਮਾਮਲਾ ਤਹਿਸੀਲਦਾਰ ਯੂਨੀਅਨ 'ਚ ਚੁੱਕਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਮਾਣਯੋਗ ਜੱਜ ਦੇ ਹੁਕਮਾਂ 'ਤੇ ਤਾਂ ਹੀ ਮੌਕੇ 'ਤੇ ਕਾਰਵਾਈ ਕਰਨ ਲਈ ਟੀਮ ਜਾਵੇਗੀ ਜਦੋਂ ਤੱਕ ਕੋਈ ਸੁਰੱਖਿਆ ਦਸਤਾ ਸਮੇਤ ਅਦਾਲਤ ਦੇ ਕਰਮਚਾਰੀ ਨਾਲ ਭੇਜੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਬੰਧਕ ਬਣਾਏ ਜਾਣ ਸਬੰਧੀ ਸਾਰਾ ਮਾਮਲਾ ਜ਼ਿਲਾ ਪੁਲਸ ਮੁਖੀ ਗੁਲਨੀਤ ਸਿੰਘ ਖੁਰਾਣਾ ਅਤੇ ਜ਼ਿਲ੍ਹਾ ਚੋਣ ਅਫ਼ਸਰ ਕੁਲਵੰਤ ਸਿੰਘ ਦੇ ਧਿਆਨ 'ਚ ਲਿਆਂਦਾ ਜਾ ਚੁੱਕਾ ਹੈ ਅਤੇ ਇਸ ਬਾਬਤ ਬਣਦੀ ਅਗਲੇਰੀ ਕਾਰਵਾਈ ਲਈ ਯੂਨੀਅਨ ਵਿਚ ਗੱਲਬਾਤ ਜਾਰੀ ਹੈ।
ਕਿਸਾਨ ਸੰਘਰਸ਼ ਕਮੇਟੀ ਦਾ ਦੋਸ਼-ਸਾਰਾ ਕਰਜ਼ਾ ਵਾਪਸ ਮੋੜਨ ਦੇ ਬਾਵਜੂਦ ਕੀਤਾ ਜਾ ਰਿਹੈ ਪ੍ਰੇਸ਼ਾਨ
ਉਧਰ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਜ਼ੋੋਨ ਪ੍ਰਧਾਨ ਲਖਵਿੰਦਰ ਸਿੰਘ ਅਤੇ ਜਸਵੰਤ ਸਿੰਘ ਪਲਾਸੌਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਨੇ ਬੈਂਕ ਪਾਸੋਂ ਕੁਝ ਸਮਾਂ ਪਹਿਲਾਂ ਬੈਂਕ ਪਾਸੋਂ ਕਰਜ਼ਾ ਲਿਆ ਸੀ। ਕਰਜ਼ੇ ਨੂੰ ਵਾਪਸ ਕਰਨ 'ਚ ਹੋਈ ਦੇਰੀ ਤੋਂ ਬਾਅਦ ਬੈਂਕ ਵੱਲੋਂ ਕਿਸਾਨ ਉੱਪਰ ਕੇਸ ਦਾਇਰ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਬੰਧਤ ਕਿਸਾਨ ਨੇ ਹੌਲੀ-ਹੌਲੀ ਕਰ ਕੇ ਕਰਜ਼ੇ ਦੀ ਆਖਰੀ ਕਿਸ਼ਤ, ਜੋ 2 ਲੱਖ 25 ਹਜ਼ਾਰ 171 ਰੁਪਏ ਬਣਦੀ ਸੀ, ਵੀ ਵਾਪਸ ਕਰ ਦਿੱਤੀ ਗਈ ਅਤੇ ਅਦਾਲਤ 'ਚ ਚੱਲ ਰਿਹਾ ਕੇਸ ਵੀ ਬੰਦ ਹੋ ਗਿਆ।
ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਮੈਡਮ ਨੂੰ ਕਰਜ਼ਾ ਵਾਪਸ ਕਰਨ ਸਬੰਧੀ ਸਾਰੀ ਜਾਣਕਾਰੀ ਦੇ ਦਿੱਤੀ ਗਈ ਸੀ ਅਤੇ ਉਨ੍ਹਾਂ ਨੂੰ ਪਿੰਡ ਵਿਚ ਨਾ ਆਉਣ ਲਈ ਅਪੀਲ ਵੀ ਕੀਤੀ ਗਈ ਸੀ। ਕਿਸਾਨ ਸੁਖਵਿੰਦਰ ਸਿੰਘ ਦੇ ਘਰ ਕੋਈ ਸਮਾਗਮ ਹੋਣ ਕਾਰਨ ਰਿਸ਼ਤੇਦਾਰ ਆਏ ਹੋਏ ਸਨ, ਜਿਨ੍ਹਾਂ ਸਾਹਮਣੇ ਇਸ ਨੀਲਾਮੀ ਦਾ ਡਰਾਮਾ ਕਿਸਾਨਾਂ ਤੋਂ ਬਰਦਾਸ਼ਤ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਸੇ ਵੀ ਕਿਸਾਨ ਦੀ ਜ਼ਮੀਨ ਦੀ ਨੀਲਾਮੀ ਨਹੀਂ ਹੋਣ ਦਿੱਤੀ ਜਾਵੇਗੀ, ਚਾਹੇ ਉਸ ਉਪਰ ਲੱਖਾਂ ਰੁਪਏ ਕਰਜ਼ਾ ਕਿਉਂ ਨਾ ਹੋਵੇ। ਇਸ ਦੌਰਾਨ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਬੈਂਕ ਦਾ ਸਾਰਾ ਕਰਜ਼ਾ ਵਿਆਜ਼ ਸਮੇਤ ਵਾਪਸ ਕਰ ਦਿੱਤਾ ਗਿਆ ਹੈ।
किसानों ने महिला तहसीलदार को 3 घंटे तक बंधक बनाकर रखा
जीए न्यूज, मुख्य संपादक मदन सिंह कोरोटाने, जालंधर, 24 फरवरी 2022, तरनतारन (रमन) सामने आए हैं. मामला और गंभीर होने के बाद किसान संघर्ष समिति ने धरना समाप्त कर दिया।
पता चला है कि ग्राम प्लासौर निवासी किसान सुखविंदर सिंह पुत्र दर्शन सिंह ने कुछ समय पहले बैंक से कर्ज लिया था और बकाया न मिलने पर बैंक ने एक सम्मानजनक अदालत में मामला दायर किया था.
कोर्ट ने तहसीलदार तरनतारन सुखबीर कौर को जमीन नीलाम करने का आदेश जारी किया था, जिसके तहत तहसीलदार प्लासौर गांव पहुंचे थे. जानकारी के अनुसार मंगलवार दोपहर करीब 1 बजे जब तहसीलदार सुखबीर कौर अपने स्टाफ के साथ ग्राम प्लासौर में संबंधित जमीन के पास पहुंची तो किसान संघर्ष समिति ने तहसीलदार के वाहन के सामने धरना दिया और तीन घंटे तक बंधक बनाए रखा.
इसका खुलासा करते हुए आज यहां तहसीलदार सुखबीर कौर ने बताया कि माननीय सिविल जज जूनियर डिवीजन के आदेश के तहत वह जमीन की नीलामी के लिए संबंधित गांव पहुंचे थे. उन्होंने कहा कि किसान सुखविंदर सिंह द्वारा किसी भी अवसर पर बैंक ऋण की अदायगी की रसीद नहीं दी गई, उल्टे तीन घंटे तक बंधक बनाकर प्रताड़ित किया गया.
उन्होंने कहा कि वह तरनतारन विधानसभा क्षेत्र के सहायक रिटर्निंग ऑफिसर की ड्यूटी भी निभा रहे हैं और माननीय चुनाव आयोग के निर्देशानुसार जिले में बिना स्वीकृति के कोई भी विधानसभा नहीं हो सकती है. उन्होंने कहा कि किसानों के व्यवहार के संबंध में एक लिखित रिपोर्ट तैयार कर जिले के माननीय न्यायाधीश और उपायुक्त को भेजी जा रही है.
बिना सुरक्षा बल व कोर्ट कर्मी कार्रवाई करने नहीं जाएंगे : तहसीलदार संघ
इस अवसर पर नायब तहसीलदार अजय शर्मा ने कहा कि इस मामले को तहसीलदार संघ में उठाया जा रहा है और भविष्य में टीम मौके पर जाकर माननीय न्यायाधीश के आदेश पर तभी कार्रवाई करेगी जब कोर्ट स्टाफ सहित कोई सुरक्षा कर्मी होगा. भेजा। उन्होंने कहा कि इस बंधक के संबंध में पूरे मामले को जिला पुलिस प्रमुख गुलनीत सिंह खुराना और जिला चुनाव अधिकारी कुलवंत सिंह के संज्ञान में लाया गया है और इस संबंध में आगे की कार्रवाई के लिए संघ में आगे की चर्चा चल रही है.
पूरा कर्ज चुकाने के बावजूद किसान संघर्ष समिति के आरोप को प्रताड़ित किया जा रहा है
किसान संघर्ष समिति के अंचल अध्यक्ष लखविंदर सिंह व जसवंत सिंह प्लासौर ने आज यहां यह जानकारी देते हुए बताया कि किसान सुखविंदर सिंह पुत्र दर्शन सिंह ने कुछ समय पहले बैंक से कर्ज लिया था. बैंक ने कर्ज चुकाने में देरी के बाद किसान के खिलाफ मामला दर्ज किया था। उन्होंने कहा कि 2 लाख 25 हजार 171 रुपये की ऋण राशि की अंतिम किश्त संबंधित किसान द्वारा धीरे-धीरे चुका दी गयी और न्यायालय में लंबित मामले को भी बंद कर दिया गया.
उन्होंने कहा कि कर्ज अदायगी के संबंध में सभी जानकारी तहसीलदार महोदया को दे दी गई है और उनसे गांव में न आने का भी अनुरोध किया गया है. किसान सुखविंदर सिंह के घर एक समारोह में परिजन आए थे, जिनके सामने नीलामी का ड्रामा किसानों को बर्दाश्त नहीं था. उन्होंने कहा कि भविष्य में किसी भी किसान पर लाखों रुपये का कर्ज होने पर भी उसकी जमीन की नीलामी नहीं होने दी जाएगी। इस बीच किसान सुखविंदर सिंह ने कहा कि उन्हें परेशान किया जा रहा है जबकि बैंक का पूरा कर्ज ब्याज सहित चुका दिया गया है.
Comments
Post a Comment