ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸ਼ਰਧਾ ਨਾਲ ਮਨਾਇਆ ਜਾਵੇਗਾ

 


ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਕੋਵਿਡ-19 ਪ੍ਰੋਟੋਕਾਲ ਦੀ ਪਾਲਣਾ ਕਰਦਿਆਂ ਸ਼ਰਧਾ ਨਾਲ ਮਨਾਇਆ ਜਾਵੇਗਾ

ਡਿਪਟੀ ਕਮਿਸ਼ਨਰ ਨੇ ਪ੍ਰਕਾਸ਼ ਉਤਸਵ ਸਬੰਧੀ ਲੋੜੀਂਦੇ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਾਈਆਂ, ਸਮੇਂ ਸਿਰ ਪ੍ਰਬੰਧ ਮੁਕੰਮਲ ਕਰਨ ਦੀਆਂ ਦਿੱਤੀਆਂ ਹਦਾਇਤਾਂ
ਜੀ.ਏ. ਨਿਊਜ਼ , ਚੀਫ਼ ਬਿਊਰੋ, ਮਦਨ ਸਿੰਘ ਕੋਰੋਟਾਣੇ, ਜਲੰਧਰ, 10 ਫਰਵਰੀ 2022

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ਅਧਿਕਾਰੀਆਂ ਨੂੰ ਹਦਾਇਤਾਂ ਦਿੰਦਿਆਂ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਬੰਧੀ ਸਮੁੱਚੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ।

ਉਹ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਨੂੰ ਲੈ ਕੇ ਲੋੜੀਂਦੇ ਪ੍ਰਬੰਧਾਂ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ, ਕਮਿਸ਼ਨਰ ਨਗਰ ਨਿਗਮ ਕਰਨੇਸ਼ ਸ਼ਰਮਾ, ਡੀ.ਸੀ.ਪੀ. ਜਸਕਿਰਨ ਸਿੰਘ ਤੇਜਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਰਜੀਤ ਬੈਂਸ ਵੀ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ 16 ਫਰਵਰੀ ਨੂੰ ਮਨਾਏ ਜਾਣ ਵਾਲੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਅਤੇ ਇਸ ਸਬੰਧ ਵਿੱਚ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾਣਗੇ, ਜਿਸ ਸਬੰਧੀ ਵੱਖ-ਵੱਖ ਵਿਭਾਗਾਂ ਦੀਆਂ ਜ਼ਿੰਮੇਵਾਰੀਆਂ ਨਿਸ਼ਚਿਤ ਕੀਤੀਆਂ ਗਈਆਂ ਹਨ ਤਾਂ ਜੋ ਪ੍ਰਬੰਧਾਂ ਪਖੋਂ ਕਿਸੇ ਕਿਸਮ ਦੀ ਕੋਈ ਕਮੀ ਨਾ ਰਹੇ ।          
             ਮੀਟਿੰਗ ਵਿੱਚ ਨਗਰ ਨਿਗਮ ਜਲੰਧਰ ਨੂੰ ਸਾਫ਼-ਸਫ਼ਾਈ, ਪੀਣ ਵਾਲੇ ਪਾਣੀ ਦੇ ਪ੍ਰਬੰਧ ਅਤੇ ਸਜਾਵਟ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਸਮਾਗਮ ਦੌਰਾਨ ਨਿਰਵਿਘਨ ਬਿਜਲੀ ਦੀ ਸਪਲਾਈ ਅਤੇ ਸਿਹਤ ਵਿਭਾਗ ਨੂੰ ਸਪੈਸ਼ਲ ਮੈਡੀਕਲ ਟੀਮਾਂ, ਐਂਬੂਲੈਂਸ ਤਾਇਨਾਤ ਕਰਨ ਸਮੇਤ ਫਾਇਰ ਵਿਭਾਗ ਨੂੰ ਫਾਇਰ ਬ੍ਰਿਗੇਡ ਦੇ ਢੁੱਕਵੇਂ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਅਧਿਕਾਰੀਆਂ ਨੂੰ ਸਮੁੱਚੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਅਤੇ ਕੋਵਿਡ ਪ੍ਰੋਟੋਕੋਲ ਅਨੁਸਾਰ ਮਨਾਇਆ ਜਾਵੇਗਾ। ਉਨ੍ਹਾਂ ਜਥੇਬੰਦੀਆਂ ਦੇ ਮੈਂਬਰਾਂ ਨੂੰ ਯਕੀਨ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਕਾਸ਼ ਉਤਸਵ ਨੂੰ ਪੂਰੇ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਮਨਾਉਣ ਲਈ ਪ੍ਰਬੰਧਾਂ ਪੱਖੋਂ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Shri Guru Ravidas Maharaj's Prakash Divas will be observed with reverence following the Kovid-19 protocol


 The Deputy Commissioner imposed duties of different departments for the necessary arrangements related to the light festival, orders to complete the arrangements on time.



 G.A. News, Chief Bureau, Madan Singh Korotane, Jalandhar, 10 February 2022

 Deputy Commissioner Ghanshyam Thori while ordering the officials today said that all the necessary arrangements related to the celebration of Shri Guru Ravidas Maharaj's Prakash Diwas should be completed on time.
 He held a meeting with the officials of different departments related to the necessary arrangements to celebrate the light day of Shri Guru Ravidas Maharaj at the District Administrative Complex here today.  On this occasion, he was accompanied by Commissioner of Police Naunehal Singh, Commissioner Municipal Corporation Karnesh Sharma, D.C.P.  Jaskiran Singh Teja and Additional Deputy Commissioner (h) Amarjit Bains were also present.
 The Deputy Commissioner said that strong arrangements will be made by the district administration for the Prakash Parva of Shri Guru Ravidas Maharaj to be celebrated on 16th February and for the Shobha Yatra to be decorated in this regard, the responsibility of different departments has been fixed.  There are no shortcomings in the arrangements.
 The meeting also directed the Municipal Corporation of Jalandhar to make proper arrangements for cleanliness, management and decoration of drinking water, uninterrupted power supply to Punjab State Power Corporation during the meeting and deployment of Special Medical Teams, Ambulance to the Health Department.  Instructed.  He also ordered the officers to complete all the arrangements on time.
 Deputy Commissioner said that Prakash Utsav of Shri Guru Ravidas Maharaj will be celebrated according to Shraddha and Kovid protocol.  He assured the members of the organizations that the district administration would not allow any shortcomings in the arrangements for celebrating Prakash Utsav in accordance with the entire religious rites.
 Officers of different departments were also present on the occasion.


श्री गुरू रविदास महाराज जी का प्रकाश दिवस कोविड -19 प्रोटोकॉल की पालना करते हुए श्रद्धा से मनाया जाएगा


डिप्टी कमिशनर ने प्रकाश उत्सव सम्बन्धित ज़रुरी प्रबंधों के लिए अलग -अलग विभागों की डियूटियां लगाई, समय पर प्रबंध पूरे करने के आदेश

जी.ए. News, मुख्य ब्यूरो, मदन सिंह कोरोटाने, जालंधर, 10 फरवरी 2022
डिप्टी कमिशनर घनश्याम थोरी ने आज आधिकारियों को आदेश देते हुए कहा कि श्री गुरु रविदास महाराज जी का प्रकाश दिवस मनाने सम्बन्धित सभी ज़रुरी प्रबंध समय पर पूरे किए जाएँ।
वह आज यहाँ ज़िला प्रशासकीय कंपलैक्स में श्री गुरु रविदास महाराज जी का प्रकाश दिवस मनाने के लिए ज़रुरी प्रबंधों सम्बन्धित अलग -अलग विभागों के आधिकारियों के साथ बैठक की। इस मौके उनके साथ पुलिस कमिशनर नौनेहाल सिंह, कमिशनर नगर निगम करनेश शर्मा, डी.सी.पी. जसकिरन सिंह तेजा और अतिरिक्त डिप्टी कमिशनर (ज) अमरजीत बैंस भी मौजूद थे।
डिप्टी कमिशनर ने कहा कि 16 फरवरी को मनाए जाने वाले श्री गुरु रविदास महाराज जी के प्रकाश पर्व और इस सम्बन्ध में सजाई जाने वाली शोभा यात्रा सम्बन्धित ज़िला प्रशासन की तरफ से पुख्ता प्रबंध किये जाएंगे, जिस सम्बन्धित अलग -अलग विभागों की ज़िम्मेवारी निश्चित की गई हैं जिससे प्रबंधों में किसी प्रकार की कोई कमी न रहे।      
       बैठक में नगर निगम जालंधर को साफ़ -सफ़ाई, पीने वाले पानी के प्रबंध और सजावट, पंजाब स्टेट पावर निगम को समागम दौरान निर्विघ्न बिजली की स्पलाई और स्वास्थ्य विभाग को स्पैशल मैडीकल टीमें, एंबुलेंस तैनात करने सहित फायर विभाग को फायर ब्रिगेड के उचित प्रबंध करने के निर्देश दिए गए। उन्होंने आधिकारियों को सभी प्रबंध समय पर पूरा करने के आदेश भी दिए।
डिप्टी कमिशनर ने कहा कि श्री गुरु रविदास महाराज जी का प्रकाश उत्सव श्रद्धा और कोविड प्रोटोकोल अनुसार मनाया जायेगा। उन्होंने संगठनों के सदस्यों को विशवास दिलाया कि ज़िला प्रशासन की तरफ से प्रकाश उत्सव को पूरे धार्मिक रीति रिवाज़ों अनुसार मनाने के लिए प्रबंधों में किसी प्रकार की कमी नहीं रहने दी जाएगी।
इस अवसर पर अलग -अलग विभागों के अधिकारी भी मौजूद थे।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਦੁਖਤ ਖਬਰ,ਦਿੱਲੀ ਵਿੱਚ ਡਾਕਟਰ ਭਾਈ ਦੀ ਮੌਤ, ਲਾਸ਼ ਪਿੰਡ ਪਹੁੰਚੀ 3 3 ਭੈਣਾਂ ਨੇ 'ਮੇਰੀ ਮੋਤ ਤੇ ਨਾ ਰਾਇਓ' ਆਖਰੀ ਵਿਦਾਈ ਭਜਨ, ਗਾਇਨ ਕਰਕੇ ਦਿੱਤੀ

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक