ਕਿਸੇ ਸਮੇਂ ਵੀ ਹੋ ਸਕਦੀ ਹੈ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ/ बिक्रम मजीठिया को कभी भी गिरफ्तार किया जा सकता है
ਕਿਸੇ ਸਮੇਂ ਵੀ ਹੋ ਸਕਦੀ ਹੈ ਬਿਕਰਮ ਮਜੀਠੀਆ ਦੀ ਗ੍ਰਿਫ਼ਤਾਰੀ
ਜੀ.ਏ.ਨਿਊਜ਼ , ਚੀਫ਼ ਬਿਊਰੋ, ਮਦਨ ਸਿੰਘ ਕੋਰੋਟਾਣੇ : ਜਲੰਧਰ /24 ਜਨਵਰੀ 2022, ਚੰਡੀਗੜ੍ਹ : ਡਰੱਗ ਕੇਸ ਵਿਚ ਫਸੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਹੈ । ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ । ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਦੇ ਨਾਲ ਹੀ ਮਜੀਠੀਆ ' ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਗਈ ਹੈ , ਪੁਲਸ ਵਲੋਂ ਕਿਸੇ ਸਮੇਂ ਵੀ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ।
ਸੂਤਰਾਂ ਮੁਤਾਬਕ ਹਾਈਕੋਰਟ ਵਲੋਂ ਜ਼ਮਾਨਤ ਅਰਜ਼ੀ ਖਾਰਜ ਕਰਨ ਦੇ ਹੁਕਮ ਦੇ ਨਾਲ ਹੀ ਪੁਲਸ ਨੇ ਮਜੀਠੀਆ ਦੀ ਗ੍ਰਿਫ਼ਤਾਰੀ ਲਈ ਤਿਆਰੀ ਖਿੱਚ ਲਈ ਹੈ । ਪੁਲਸ ਨੇ ਬਕਾਇਦਾ ਮਜੀਠੀਆ ਨੂੰ ਹਿਰਾਸਤ ਵਿਚ ਲੈਣ ਲਈ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਹੈ । ਅਦਾਲਤ ਵਿਚ ਸੁਣਵਾਈ ਦੌਰਾਨ ਪੰਜਾਬ ਪੁਲਸ ਨੇ ਕਿਹਾ ਕਿ ਮਜੀਠੀਆ ਦੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ । ਇਸ ਤੋਂ ਪਹਿਲਾਂ ਪੰਜਾਬ - ਹਰਿਆਣਾ ਹਾਈ ਕੋਰਟ ਨੇ ਦੋਵੇਂ ਪੱਖਾਂ ਦੀ ਬਹਿਸ ਹੋਣ ਮਗਰੋਂ ਫ਼ੈਸਲਾ ਰਿਜ਼ਰਵ ਰੱਖ ਲਿਆ ਸੀ । ਫਿਰ ਅਦਾਲਤ ਨੇ ਇਹ ਫੈਸਲਾ ਸੁਣਾਇਆ । ਪੁਲਸ ਵੱਲੋਂ ਡਰੱਗ ਕੇਸ ਵਿਚ ਮਜੀਠੀਆ ਖ਼ਿਲਾਫ਼ ਐੱਫ਼ . ਆਈ . ਆਰ . ਦਰਜ ਕੀਤੀ ਗਈ ਸੀ । ਉਸ ਮਗਰੋਂ ਮਜੀਠੀਆ ਰੂਪੋਸ਼ ਹੋ ਗਏ ਸਨ ਅਤੇ ਪੰਜਾਬ ਪੁਲਸ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਲੱਭਿਆ ਜਾ ਰਿਹਾ ਸੀ , ਇਸ ਲਈ ਪੁਲਸ ਨੇ ਬਕਾਇਦਾ ਵੱਖ - ਵੱਖ ਥਾਵਾਂ ' ਤੇ ਛਾਪੇਮਾਰੀ ਵੀ ਕੀਤੀ ਸੀ । 10 ਜਨਵਰੀ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਮਿਲੀ ਸੀ ਜਿਸ ਮਗਰੋਂ ਉਹ ਮੀਡੀਆ ਦੇ ਸਾਹਮਣੇ ਆਏ ਸਨ । ਇਸ ਦੌਰਾਨ ਉਨ੍ਹਾਂ ਕਿਹਾ ਸੀ ਕਿ ਉਹ ਕਿਤੇ ਵੀ ਭੱਜੇ ਨਹੀਂ ਸਨ , ਸਗੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਪਤਾ ਵੀ ਸੀ ਕਿ ਉਹ ਕਿੱਥੇ ਸਨ । ਉਧਰ ਅਕਾਲੀ ਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਾਈਕੋਰਟ ਦਾ ਫ਼ੈਸਲਾ ਮਨਜ਼ੂਰ ਹੈ ਅਤੇ ਉਨ੍ਹਾਂ ਦੀ ਕਾਨੂੰਨੀ ਲੜਾਈ ਜਾਰੀ ਰਹੇਗੀ ।
Bikram Majithia could be arrested at any time
G.A. NEWS, CHIEF BUREAU, MADAN SINGH KOROTANE: JALANDHAR / JANUARY 24, 2022 CHANDIGARH The Punjab and Haryana High Court has rejected Majithia's application for anticipatory bail. With the rejection of anticipatory bail application, the sword of arrest is hanging over Majithia. Majithia can be arrested by the police at any time.
According to sources, with the order of the High Court rejecting the bail application, the police have started preparations for the arrest of Majithia. Police have also started regular raids to arrest Majithia. During the court hearing, the Punjab Police said that it was necessary to take Majithia into custody and interrogate him. Earlier, the Punjab and Haryana High Court had reserved its judgment after a debate between the two sides. The court then handed down the verdict. Police file FIR against Majithia in drug case I. R. Was recorded. After that Majithia went into hiding and the Punjab police claimed that he was being searched, so the police conducted regular raids at various places. Bikram Singh Majithia was granted anticipatory bail by the court on January 10 after which he appeared before the media. He had said that he had not fled but Chief Minister Charanjit Singh Channi and Home Minister Sukhjinder Singh Randhawa knew where he was. The Akali Dal, on the other hand, said that it accepted the decision of the High Court and would continue its legal battle.
बिक्रम मजीठिया को कभी भी गिरफ्तार किया जा सकता है
जी.ए. न्यूज, चीफ ब्यूरो, मदन सिंह कोरोटाने: जालंधर / 24 जनवरी 2022 चंडीगढ़ पंजाब एवं हरियाणा हाईकोर्ट ने मजीठिया की अग्रिम जमानत की अर्जी खारिज कर दी है। अग्रिम जमानत अर्जी खारिज होने से मजीठिया पर फांसी की तलवार लटक रही है मजीठिया को पुलिस कभी भी गिरफ्तार कर सकती है.
सूत्रों के मुताबिक हाईकोर्ट के जमानत अर्जी खारिज करने के आदेश के साथ पुलिस ने मजीठिया की गिरफ्तारी की तैयारी शुरू कर दी है. मजीठिया की गिरफ्तारी के लिए पुलिस ने नियमित छापेमारी भी शुरू कर दी है। कोर्ट में सुनवाई के दौरान पंजाब पुलिस ने कहा कि मजीठिया को हिरासत में लेकर उससे पूछताछ करना जरूरी है. इससे पहले पंजाब एवं हरियाणा हाईकोर्ट ने दोनों पक्षों के बीच बहस के बाद अपना फैसला सुरक्षित रख लिया था। इसके बाद कोर्ट ने फैसला सुनाया। मादक पदार्थ मामले में मजीठिया के खिलाफ पुलिस ने दर्ज की प्राथमिकी मैं। आर। रिकॉर्ड किया गया था। उसके बाद मजीठिया छिप गया और पंजाब पुलिस ने दावा किया कि उसकी तलाश की जा रही है, इसलिए पुलिस ने कई जगहों पर नियमित छापेमारी भी की. अदालत ने 10 जनवरी को बिक्रम सिंह मजीठिया को अग्रिम जमानत दी थी जिसके बाद वह मीडिया के सामने पेश हुए। उसने कहा था कि वह भागा नहीं था लेकिन मुख्यमंत्री चरणजीत सिंह चन्नी और गृह मंत्री सुखजिंदर सिंह रंधावा को पता था कि वह कहां है। दूसरी ओर, अकाली दल ने कहा कि उसने उच्च न्यायालय के फैसले को स्वीकार कर लिया है और अपनी कानूनी लड़ाई जारी रखेगा।
Comments
Post a Comment