ਕਮਿਸ਼ਨਰ ਜਲੰਧਰ ਮੰਡਲ ਦੇ ਦਫ਼ਤਰ ਦੀ ਕੰਟੀਨ ਦੀ ਬੋਲੀ 7 ਨੂੰ


ਕਮਿਸ਼ਨਰ ਜਲੰਧਰ ਮੰਡਲ ਦੇ ਦਫ਼ਤਰ ਦੀ ਕੰਟੀਨ ਦੀ ਬੋਲੀ 7 ਅਪ੍ਰੈਲ ਨੂੰ

ਜਲੰਧਰ 01 ਅਪ੍ਰੈਲ 2021
ਕਮਿਸ਼ਨਰ ਜਲੰਧਰ ਮੰਡਲ ਜਲੰਧਰ ਦੇ ਦਫ਼ਤਰ ਦੇ ਵਿੱਚ ਬਣੀ ਕੰਟੀਨ (ਕੇਵਲ ਇਕ ਕਮਰਾ) ਦੀ ਨਿਲਾਮੀ ਮਿਤੀ 07.04.2021 ਨੂੰ ਕਮਿਸ਼ਨਰ ਜਲੰਧਰ ਮੰਡਲ ਦੀ ਅਦਾਲਤ ਦੇ ਕਮਰੇ ਦੇ ਬਾਹਰ ਬਾਅਦ ਦੁਪਹਿਰ 3 ਵਜੇ ਕੀਤੀ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹਰ ਬੋਲੀ ਦੇਣ ਵਾਲੇ ਨੂੰ 1000 ਰੁਪਏ ਐਡਵਾਂਸ ਦਫ਼ਤਰ ਦੇ ਨਾਜ਼ਰ ਪਾਸ ਜਮ੍ਹਾ ਕਰਵਾਉਣੇ ਪੈਣਗੇ, ਜੋ ਬੋਲੀ ਦੇਣ ਉਪਰੰਤ ਵਾਪਿਸ ਕਰ ਦਿੱਤੇ ਜਾਣਗੇ। ਦੱਸਿਆ ਕਿ ਨਿਲਾਮੀ ਦੀਆਂ ਸ਼ਰਤਾਂ ਮੌਕੇ ’ਤੇ ਸੁਣਾਈਆਂ ਜਾਣਗੀਆਂ । ਬੁਲਾਰੇ ਨੇ ਅੱਗੇ ਦੱਸਿਆ ਕਿ ਜਿਸ ਵਿਅਕਤੀ ਦੇ ਨਾਮ ਆਖ਼ਰੀ ਬੋਲੀ ਹੋਵੇਗੀ, ਉਸ ਨੂੰ ਠੇਕੇ ਦੇ ਕੁੱਲ ਬੋਲੀ ਦਾ 1/4 ਹਿੱਸਾ ਮੌਕੇ ’ਤੇ ਜਮਾਂ ਕਰਵਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਬਾਕੀ ਰਕਮ ਇਕ ਮਹੀਨੇ ਦੇ ਅੰਦਰ-ਅੰਦਰ ਜਮ੍ਹਾ ਕਰਵਾਉਣੀ ਪਵੇਗੀ। ਉਨ੍ਹਾਂ ਦੱਸਿਆ ਕਿ ਨਿਲਾਮੀ ਪੱਕੀ ਕਰਨ ਦਾ ਅਧਿਕਾਰ ਕੇਵਲ ਕਮਿਸ਼ਨਰ ਜਲੰਧਰ ਮੰਡਲ ਪਾਸ ਹੈ।

Comments

Popular posts from this blog

ਚੰਡੀਗੜ੍ਹ ' ਚ ਖ਼ਤਮ ਹੋਇਆ ' ਬਿਜਲੀ ਸੰਕਟ ' , ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ/चंडीगढ़ में खत्म हुआ 'पावर क्राइसिस', एक हफ्ते के लिए मोर्चा संभालेगी सेना

ਸਿੱਧੂ ਨੂੰ ਸਿਆਸਤ 'ਚ ਨੁਕਸਾਨ ਹੋਇਆ, ਮੌਕਾ ਨਾ ਮਿਲਿਆ ਤਾਂ ਉਹ ਆਪਣੇ ਕਿੱਤੇ 'ਚ ਪਰਤਣਗੇ।/ट्रोल हुईं तो नवजोत बोलीं- बयान का गलत मतलब निकाला ने एक

ਸ਼ਰਾਬ ਪੀਣ ਵਾਲੇ ਹੋ ਜਾਓ ਸਾਵਧਾਨ , ਸਰੀਰ ਨੂੰ ਇਹ ਹੋ ਸਕਦਾ ਹੈ ਨੁਕਸਾਨ/शराब पीते रहें सावधान, हो सकता है शरीर के लिए हानिकारक