ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਹੱਥੇ ਚੜਿਆ ਇੱਕ ਵਿਅਕਤੀ 30 ਗ੍ਰਾਮ ਹੈਰੋਇਨ ਸਮੇਤ ਕਾਬੂ
18.12.2020 ਸਪੈਸ਼ਲ ਓਪਰੇਸ਼ਨ ਯੂਨਿਟ ਕਮਿਸ਼ਨਰੇਟ ਜਲੰਧਰ ਹੱਥੇ ਚੜਿਆ ਇੱਕ ਵਿਅਕਤੀ 30 ਗ੍ਰਾਮ ਹੈਰੋਇਨ ਸਮੇਤ ਕਾਬੂ
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼ਹਿਰ ਵਿੱਚ ਮਾੜੇ ਅਨਸਰਾਂ ਅਤੇ ਨਸ਼ਾ ਸਮਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸਪੈਸ਼ਲ ਓਪਰੇਸ਼ਨ ਯੁਨਿਟ ਕਮਿਸ਼ਨਰੇਟ ਜਲੰਧਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਇੱਕ ਵਿਅਕਤੀ ਨੂੰ ਹੈਰੋਇਨ ਸਮੇਤ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੰਵਲਜੀਤ ਸਿੰਘ ਪੀ.ਪੀ.ਐਸ , ਏ.ਸੀ.ਪੀ.ਡਿਟੈਕਟਿਵ ਕਮਿਸ਼ਨਰੇਟ ਜਲੰਧਰ ਜੀ ਨੇ ਦੱਸਿਆ ਕਿ ਮਿਤੀ 17.12.2020 ਨੂੰ ਐਸ.ਆਈ.ਅਸ਼ਵਨੀ ਕੁਮਾਰ ਇੰਚਾਰਜ ਸਪੈਸ਼ਲ ਉਪਰੇਸ਼ਨ ਯੁਨਿਟ ਕਮਿਸ਼ਨਰੇਟ ਜਲੰਧਰ ਨੇ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਨਾਕਾਬੰਦੀ ਵਾਈ ਪੁਆਂਇੰਟ ਹਰਨਾਮਦਾਸਪੁਰਾ ਜਲੰਧਰ ਤੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 30 ਗ੍ਰਾਮ ਹੈਰੋਇਨ ਬ੍ਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁੱਕਦਮਾ ਨੰਬਰ 160 ਮਿਤੀ 17.12.2020 ਅ : ਧ 21/61/85 NDPS Act ਥਾਣਾ ਡਵੀਜ਼ਨ ਨੰਬਰ 2 ਕਮਿ : ਜਲੰਧਰ ਦਰਜ ਰਜਿਸਟਰ ਕਰਾਇਆ ਗਿਆ । ਗ੍ਰਿਫਤਾਰ ਦੋਸ਼ੀ : - ਅਮਿਤ ਕੁਮਾਰ ਉਰਫ ਮੀਤਾ ਪੁੱਤਰ ਨਰੇਸ਼ ਕੁਮਾਰ ਵਾਸੀ ਮਕਾਨ ਨੰ : 401 ਹਰਨਾਮਦਾਸਪੁਰਾ ਜਲੰਧਰ ਹਾਲ ਵਾਸੀ ਮਕਾਨ ਨੰਬਰ 12 ਗਲੀ ਨੰਬਰ 3 ਅਸ਼ੋਕ ਵਿਹਾਰ ਨੇੜੇ ਵੇਰਕਾ ਮਿਲਕ ਪਲਾਂਟ ਜਲੰਧਰ । ਗ੍ਰਿਫਤਾਰੀ ਦੀ ਜਗਾ : - ਵਾਈ ਪੁਆਂਇੰਟ ਹਰਨਾਮਦਾਸਪੁਰਾ ਜਲੰਧਰ । ਰਿਕਵਰੀ : - ਹੈਰੋਇਨ- 30 ਗ੍ਰਾਮ । ਅਮਿਤ ਕੁਮਾਰ ਉਰਫ ਮੀਤਾ ਖਿਲਾਫ ਦਰਜ ਮੁਕੱਦਮੇ 1. ਮੁਕੱਦਮਾ ਨੰਬਰ 110 ਮਿਤੀ 29.05.2020 ਅ / ਧ 21/61/85 NDPs Act ਥਾਣਾ ਕਰਤਾਰਪੁਰ ਜਿਲ੍ਹਾ ਜਲੰਧਰ । ਗ੍ਰਿਫਤਾਰ ਦੋਸ਼ੀ ਅਜੇ ਦੀ ਪੁੱਛਗਿੱਛ ਦਾ ਵੇਰਵਾ : ਅਮਿਤ ਕੁਮਾਰ ਉਰਫ ਮੀਤਾ ਦੀ ਉਮਰ ਕੀਥ 32 ਸਾਲ ਹੈ । ਇਹ ਦਸਵੀਂ ਕਲਾਸ ਪਾਸ ਹੈ । ਇਹ ਵਿਆਹਿਆ ਹੈ । ਇਸ ਦੇ 2 ਬੱਚੇ ਹਨ ਇਹ ਹਿੰਦੋਸਤਾਨ ਯੂਨੀਲਿਵਰ ਕੰਪਨੀ ਵਿੱਚ ਬਤੌਰ ਸੋਲਜਮੇਨ ਕੰਮ ਕਰਦਾ ਸੀ । ਦੌਰਾਨੇ ਪੁੱਛਗਿੱਛ ਦੋਸ਼ੀ ਅਮਿਤ ਕੁਮਾਰ ਉਰਫ ਮੀਤਾ ਨੇ ਦੱਸਿਆ ਕਿ ਉਹ ਕੀਬ 01 ਸਾਲ ਤੋਂ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ । ਦੋਸ਼ੀ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ।
Comments
Post a Comment