ਐੱਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੰਘਰਸ਼ ਦੀ ਚਿਤਾਵਨੀ
ਮਦਨ ਸਿੰਘ ਕੋਰੋਟਾਨੇ ਚੀਫ ਬਿਉਰੋ / ਜੀ.ਏ.ਨਿਊਜ਼ : 24 ਅਕਤੂਬਰ 2020, ਜਲੰਧਰ / ਐੱਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਦੀ ਨਵੀਂ ਚੁਣੀ ਟੀਮ ਦੀ ਪਲੇਠੀ ਮੀਟਿੰਗ ਪੰਜਾਬੀ ਭਵਨ ਲੁਧਿਆਣਾ ਵਿਖੇ ਨਵੇਂ ਚੁਣੇ ਸੂਬਾ ਪ੍ਰਧਾਨ ਸ. ਬਲਜੀਤ ਸਿੰਘ ਸਲਾਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਭਰਵੀਂ ਇਕੱਤਰਤਾ ਹੋਈ। ਮੀਟਿੰਗ ਵਿੱਚ 85 ਵੀਂ ਸੰਵਿਧਾਨਿਕ ਸੋਧ, ਤਰੱਕੀਆਂ/ਭਰਤੀ ਵਿਚ ਰਾਖਵਾਂਕਰਨ /ਰੋਸਟਰ ਨੀਤੀ, ਐੱਸ ਸੀ/ਬੀ ਸੀ ਵਰਗ ਦੇ ਵਿਦਿਆਰਥੀਆਂ ਦੇ ਵਜੀਫੇ, ਵਰਦੀਆਂ ਅਤੇ ਕਿਤਾਬਾਂ ਦੀ ਵੰਡ, ਐੱਸ ਸੀ ਸਮਾਜ ਤੇ ਹੋ ਰਹੇ ਅੱਤਿਆਚਾਰ ਬਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਕਰਿਸ਼ਨ ਸਿੰਘ ਦੁੱਗਾਂ ਸਕੱਤਰ ਜਨਰਲ ਪੰਜਾਬ ਅਤੇ ਸ. ਲਛਮਣ ਸਿੰਘ ਨਬੀਪੁਰ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਰੋਨਾ ਦੀ ਆੜ ਵਿੱਚ, ਇਸ ਸਮੇਂ ਦੌਰਾਨ ਕੀਤੀਆਂ ਤਰੱਕੀਆਂ/ਭਰਤੀ ਵਿੱਚ ਰਾਖਵਾਂਕਰਨ/ਰੋਸਟਰ ਨੀਤੀ ਦੀ ਸ਼ਰੇਆਮ ਉਲੰਘਣਾ, ਐੱਸ ਸੀ /ਬੀ ਸੀ ਵਰਗ ਦੇ ਵਿਦਿਆਰਥੀਆਂ ਦੇ ਵਜੀਫੇ ਵਿੱਚ ਘਪਲਾ ਕਰਕੇ ਸਮੁੱਚੇ ਐੱਸ ਸੀ ਵਰਗ ਨਾਲ ਧ੍ਰੋਹ ਕਮਾਇਆ ਹੈ। ਸਰਕਾਰ ਦੀਆਂ ਅਜਿਹੀਆਂ ਚਾਲਾਂ ਕਾਰਨ ਇਸਦਾ ਐੱਸ ਸੀ ਵਰਗ ਵਿਰੋਧੀ ਚਿਹਰਾ ਨੰਗਾ ਹੋ ਗਿਆ ਹੈ ਇਸ ਕਰਕੇ ਸਮੁੱਚੇ ਐੱਸ ਸੀ/ਬੀ ਸੀ ਭਾਈਚਾਰੇ ਵਿੱਚ ਸਰਕਾਰ ਖਿਲਾਫ ਬਹੁਤ ਜਿਆਦਾ ਰੋਸ ਪਾਇਆ ਜਾ ਰਿਹਾ ਹੈ। ਉਹਨਾਂ ਨੇ ਹੋਰ ਦੱਸਿਆ ਕਿ ਐੱਸ ਸੀ/ਬੀ ਸੀ ਵਰਗ ਦੇ ਵਿਦਿਆਰਥੀਆਂ ਦੇ ਵਜੀਫੇ ਸੰਬੰਧੀ ਹੋਏ ਘਪਲੇ ਦੇ ਦੋਸ਼ੀਆਂ ਨੂੰ ਸਰਕਾਰ ਵਲੋਂ ਸਜ਼ਾ ਨਾ ਦੇ ਕੇ, ਕਲੀਨ ਚਿੱਟ ਦੇਣਾ ਵੀ ਐੱਸ ਸੀ/ਬੀ ਸੀ ਵਰਗ ਦੇ ਵਿਦਿਆਰਥੀਆਂ ਨਾਲ ਧੋਖਾ ਹੈ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਨੇ ਦੱਸਿਆ ਕਿ ਖਾਸ਼ ਤੌਰ ਤੇ ਸਿੱਖਿਆ ਵਿਭਾਗ ਵਿੱਚ ਹੋ ਰਹੀਆਂ ਤਰੱਕੀਆਂ ਵਿੱਚ ਰਾਖਵਾਂਕਰਨ ਨੀਤੀ/ਰੋਸਟਰ ਨੁਕਤਿਆਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਜਿਸ ਸੰਬੰਧੀ ਸਕੱਤਰ ਸਿੱਖਿਆ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਉਨ੍ਹਾਂ ਵੱਲੋਂ ਇਸ ਸੰਬੰਧੀ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ। ਸਰਕਾਰ ਵੱਲੋਂ ਐੱਸ ਸੀ ਵਰਗ ਦੇ ਵਿਦਿਆਰਥੀਆਂ ਦਾ ਵਜੀਫਾ ਜਾਰੀ ਨਾ ਕੀਤੇ ਜਾਣ ਕਾਰਨ ਉਚੇਰੀ ਸਿੱਖਿਆ ਪੂਰੀ ਕਰ ਚੁੱਕੇ ਵਿਦਿਆਰਥੀਆਂ ਦੇ ਸਰਟੀਫਿਕੇਟ ਸੰਬੰਧਤ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵੱਲੋਂ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਉਹ ਕਿਸੇ ਵੀ ਨੌਕਰੀ ਆਦਿ ਲਈ ਅਪਲਾਈ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ ਭਵਿੱਖ ਖਤਰੇ ਵਿੱਚ ਹੈ। ਬੁਲਾਰਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਰ ਕਾਡਰ ਦੇ ਕੱਚੇ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕੀਤਾ ਜਾਵੇ। ਸਿੱਖਿਆ ਵਿਭਾਗ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਲੰਟੀਅਰਾਂ ਅਤੇ ਮਿੱਡ ਡੇ ਮੀਲਜ ਕੁੱਕ ਵਰਕਰਾਂ ਦੇ ਮਿਹਨਤਾਨੇ ਵਿੱਚ ਵਾਧਾ ਕਰਕੇ ਵਿਭਾਗ ਵਿੱਚ ਪੱਕਾ ਕੀਤਾ ਜਾਵੇ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ. ਬਲਜੀਤ ਸਿੰਘ ਸਲਾਣਾ ਪ੍ਰਧਾਨ ਪੰਜਾਬ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਸਰਕਾਰ ਵਲੋਂ 85ਵੀਂ ਸੰਵਿਧਾਨਕ ਸੋਧ ਲਾਗੂ ਨਹੀਂ ਕੀਤੀ ਜਾਂਦੀ, ਐੱਸ ਸੀ /ਬੀ ਸੀ ਵਰਗ ਦੇ ਵਿਦਿਆਰਥੀਆਂ ਦਾ ਵਜੀਫਾ ਜਾਰੀ ਨਹੀਂ ਕੀਤਾ ਜਾਂਦਾ, 10/10/2014 ਦਾ ਗੈਰ-ਸੰਵਿਧਾਨਿਕ ਪੱਤਰ ਵਾਪਿਸ ਨਹੀਂ ਲਿਆ ਜਾਂਦਾ, ਕੇਂਦਰੀ ਤਰਜ ਤੇ ਤਨਖਾਹ ਸਕੇਲਾਂ ਵਾਲਾ ਪੱਤਰ ਰੱਦ ਨਹੀਂ ਕੀਤਾ ਜਾਂਦਾ, ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਕੀਤੀ ਜਾਂਦੀ ਤਾਂ ਐੱਸ ਸੀ /ਬੀ ਸੀ ਅਧਿਆਪਕ ਯੂਨੀਅਨ ਪੰਜਾਬ ਸਮੁੱਚੇ ਐੱਸ ਸੀ/ਬੀ ਸੀ ਵਰਗ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਵਿਰੁੱਧ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ। ਹਰ ਪਿੰਡ-ਪਿੰਡ, ਸ਼ਹਿਰ-ਸ਼ਹਿਰ ਜਾ ਕੇ ਐੱਸ ਸੀ /ਬੀ ਸੀ ਵਰਗ ਵਿਰੋਧੀ ਚਿਹਰਾ ਨੰਗਾ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਆਉੰਦੀਆਂ ਚੋਣਾਂ ਵਿੱਚ ਇਸ ਲਈ ਖਮਿਆਜ਼ਾ ਜਰੂਰ ਭੁਗਤਣਾ ਪਵੇਗਾ।
ਮੀਟਿੰਗ ਨੂੰ ਸਫਲ ਬਣਾਉਣ ਲਈ ਜਿਲ੍ਹਾ ਲੁਧਿਆਣਾ ਦੀ ਕਮੇਟੀ ਦਾ ਵਿਸ਼ੇਸ਼ ਯੋਗਦਾਨ ਰਿਹਾ। ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਬਲਵਿੰਦਰ ਸਿੰਘ ਲਤਾਲਾ, ਹਰਬੰਸ ਲਾਲ ਪਰਜੀਆਂ,ਗੁਰਪ੍ਰੀਤ ਸਿੰਘ ਪਟਿਆਲਾ, ਪਰਵਿੰਦਰ ਭਾਰਤੀ, ਵਿਜੇ ਮਾਨਸਾ, ਗੁਰਸੇਵਕ ਸਿੰਘ ਕਲੇਰ, ਹਰਜਿੰਦਰ ਪੁਰਾਣੇ ਵਾਲਾ, ਹਰਪਾਲ ਸਿੰਘ ਤਰਨਤਾਰਨ, ਵੀਰ ਸਿੰਘ ਮੋਗਾ, ਗੁਰਜੈਪਾਲ ਲੁਧਿਆਣਾ, ਮਿਹਰ ਸਿੰਘ ਰਈਏਵਾਲ, ਦਰਸ਼ਨ ਸਿੰਘ ਡਾਂਗੋਂ, ਗੁਰਮੇਜ ਲਾਲ ਹੀਰ, ਜਰਨੈਲ ਸਿੰਘ ਸਹੋਤਾ, ਪਰਮਜੀਤ ਸਿੰਘ ਤਰਨਤਾਰਨ, ਜਗਨੰਦਨ ਸਿੰਘ, ਜਤਿੰਦਰ ਸਿੰਘ, ਬੇਅੰਤ ਸਿੰਘ, ਕਰਮਜੀਤ ਕੌਰ, ਯਾਦਵਿੰਦਰ ਕੌਰ, ਤਰਲੋਕ ਭੱਟੀ, ਸੁਖਜੀਤ ਸਾਬਰ, ਅੰਮ੍ਰਿਤਪਾਲ ਆਦਿ ਨੇ ਸੰਬੋਧਨ ਕੀਤਾ।
SC / BC Teachers Union Punjab warns of struggle
Madan Singh Korotane Chief Bureau / GA News: 24 October 2020, Jalandhar.) The first meeting of the newly elected team of SC / BC Teachers Union Punjab was held on 24/10/2020 at Punjabi Bhawan Ludhiana. Presided over by Baljit Singh Salana. The meeting was well attended. The meeting seriously discussed about the 85th Amendment to the Constitution, reservation / roster policy in promotions / recruitment, scholarships for SC / BC students, distribution of uniforms and books, atrocities against SC society. Addressing the meeting, Mr. Krishan Singh Duggan Secretary General Punjab and S. Lachhman Singh Nabipur General Secretary Punjab informed that the Punjab Government under the guise of Corona, blatant violation of reservation / roster policy in promotions / recruitments made during this period, scams in SC / BC students scholarship Has betrayed. Due to such moves of the government its anti-SC face has been exposed so there is a lot of protest against the government in the entire SC / BC community. He further said that by not punishing the culprits of SC / BC class scholarship scam, giving clean chit by the government was also a betrayal of SC / BC students.
Addressing the meeting various spokespersons said that especially in the progress being made in the education department the reservation policy / roster points were being flagrantly flouted which has been brought to the notice of the Secretary Education. No action is being taken. Due to non-issuance of scholarships to SC category students by the government, certificates of students who have completed higher education are not being issued by the concerned government and private colleges due to which they cannot apply for any job etc. and their future is at stake. Is in The spokespersons demanded from the government that the raw employees of each cadre should be confirmed in the department. Increase the remuneration of long serving volunteers and mid day meal cooks in the education department.
Addressing the meeting, Mr. Punjab President Baljit Singh Salana in a cautionary tone said that if the 85th constitutional amendment is not implemented by the government, scholarships for SC / BC students will not be issued, the unconstitutional letter of 10/10/2014 will not be returned. If the letter of central scale and pay scales is not canceled, the old pension scheme is not implemented on the employees recruited after the year 2004, then SC / BC Teachers Union Punjab along with the entire SC / BC category. Will be forced to wage a fierce struggle against the Punjab government. The anti-SC / BC class face will be exposed in every village, town and city and the government will have to pay the price in the coming elections.
The District Ludhiana Committee was instrumental in making the meeting a success. Mr. Balwinder Singh Latala, Mr. Harbans Lal Parjian, Mr. Gurpreet Singh Patiala, Mr. Parvinder Bharti, Mr. Vijay Mansa, Mr. Gursewak Singh Clare, Mr. Harjinder Purane Wala, Mr. Harpal Singh Tarn Taran, Mr. Vir Singh Moga, Mr. Gurjaipal Ludhiana, Mr. Mehar Singh Raiwal, Mr. Darshan Singh Dangon among others addressed the meeting. Gurmej Lal Heer, Jarnail Singh Sahota, Paramjit Singh Tarn Taran, Jagannandan Singh, Jatinder Singh, Beant Singh, Karamjit Kaur, Yadvinder Kaur, Tarlok Bhatti, Sukhjit Sabir, Amritpal addressed the gathering.
SC / BC शिक्षक संघ पंजाब संघर्ष की चेतावनी
मदन सिंह कोरोटने मुख्य ब्यूरो / जीए न्यूज़: 24 अक्टूबर 2020, जालंधर/SC / BC शिक्षक संघ पंजाब की नवनिर्वाचित टीम की पहली बैठक 24/10/2020 को पंजाबी भवन लुधियाना में हुई थी। अध्यक्षता बलजीत सिंह सलाना ने की। बैठक में अच्छी तरह से भाग लिया गया था। बैठक में संविधान के 85 वें संशोधन, पदोन्नति / भर्ती में आरक्षण / रोस्टर नीति, एससी / बीसी छात्रों के लिए छात्रवृत्ति, वर्दी और पुस्तकों के वितरण, एससी समाज के खिलाफ अत्याचार के बारे में गंभीरता से चर्चा की गई। बैठक को संबोधित करते हुए श्री। कृष्ण सिंह दुग्गन महासचिव पंजाब और एस। लछमन सिंह नबीपुर के महासचिव पंजाब ने बताया कि कोरोना की आड़ में पंजाब सरकार ने इस अवधि में पदोन्नति / भर्तियों में आरक्षण / रोस्टर नीति का घोर उल्लंघन किया, SC / BC वर्ग के छात्रों की छात्रवृत्ति में घोटाला किया ने धोखा दिया है। सरकार के ऐसे कदमों के कारण इसका SC-SC चेहरा उजागर हो गया है, इसलिए पूरे SC / BC समुदाय में सरकार के खिलाफ काफी विरोध प्रदर्शन हो रहा है। उन्होंने आगे कहा कि SC / BC के छात्रों के घोटाले के दोषियों को दंडित न करके, सरकार द्वारा क्लीन चिट देना भी SC / BC के छात्रों के साथ विश्वासघात था।
बैठक को संबोधित करते हुए विभिन्न प्रवक्ताओं ने कहा कि विशेष रूप से शिक्षा विभाग में की जा रही प्रगति में आरक्षण नीति / रोस्टर बिंदुओं को प्रमुखता से उछाला जा रहा है जिसे सचिव शिक्षा के संज्ञान में लाया गया है। कोई कार्रवाई नहीं की जा रही है। सरकार द्वारा अनुसूचित जाति के छात्रों को छात्रवृत्ति जारी नहीं करने के कारण, उच्च शिक्षा पूरी करने वाले छात्रों के प्रमाण पत्र संबंधित सरकारी और निजी कॉलेजों द्वारा जारी नहीं किए जा रहे हैं, जिसके कारण वे किसी भी नौकरी आदि के लिए आवेदन नहीं कर सकते हैं और उनका भविष्य दांव पर है। में है प्रवक्ताओं ने सरकार से मांग की कि विभाग में प्रत्येक कैडर के कच्चे कर्मचारियों की पुष्टि की जाए। स्वयंसेवकों और मिड डे मील के रसोइयों का पारिश्रमिक बढ़ाएं जो लंबे समय से शिक्षा विभाग में काम कर रहे हैं।
बैठक को संबोधित करते हुए श्री। पंजाब के अध्यक्ष बलजीत सिंह सलाना ने चेतावनी भरे लहजे में कहा कि यदि सरकार द्वारा 85 वां संवैधानिक संशोधन लागू नहीं किया जाता है, तो SC / BC छात्रों के लिए छात्रवृत्ति जारी नहीं की जाएगी, असंवैधानिक पत्र दिनांकित 10/10/2014 वापस नहीं किया जाएगा। यदि केंद्रीय पैमाने और वेतनमान के पत्र को रद्द नहीं किया जाता है, तो वर्ष 2004 के बाद भर्ती किए गए कर्मचारियों पर पुरानी पेंशन योजना लागू नहीं की जाती है, तो एससी / बीसी शिक्षक संघ पंजाब के साथ-साथ पूरे एससी / बीसी श्रेणी में। पंजाब सरकार के खिलाफ उग्र संघर्ष करने के लिए मजबूर किया जाएगा। एंटी-एससी / बीसी वर्ग का चेहरा हर गांव, कस्बे और शहर में सामने आएगा और सरकार को आने वाले चुनावों में इसकी कीमत चुकानी होगी।
बैठक को सफल बनाने में जिला लुधियाना कमेटी का महत्वपूर्ण योगदान रहा। श्री बलविंदर सिंह लताला, श्री हरबंस लाल परजियन, श्री गुरप्रीत सिंह पटियाला, श्री परविंदर भारती, श्री विजय मनसा, श्री गुरसेवक सिंह क्लेर, श्री हरजिंदर पुरने वाला, श्री हरपाल सिंह तरनतारन, श्री वीर सिंह मोगा, श्री गुरजिपाल लुधियाना, श्री मेहर सिंह रायवाल, श्री मेहरवान रायवाल और श्री। गुरमीत लाल हीर, जरनैल सिंह सहोता, परमजीत सिंह तरनतारन, जगनंदन सिंह, जतिंदर सिंह, बेअंत सिंह, करमजीत कौर, यदविंदर कौर, तरलोक भट्टी, सुखजीत साबिर, अमृतपाल ने सभा को संबोधित किया।
Comments
Post a Comment