ਡੀਸੀ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ ਜਾਗਰੂਕਤਾ ਵੈਨਾਂ ਰਵਾਨਾ
ਡੀਸੀ ਵੱਲੋਂ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਵਾਉਣ ਲਈ ਜਾਗਰੂਕਤਾ ਵੈਨਾਂ ਰਵਾਨਾ
ਜਲੰਧਰ, 14 ਅਕਤੂਬਰ
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪਰਾਲੀ ਸਾੜਨ ਖਿਲਾਫ ਵਿੱਢੀ ਜੰਗ ਨੂੰ ਹੋਰ ਅੱਗੇ ਵਧਾਉਂਦਿਆਂ ਜ਼ਮੀਨੀ ਪੱਧਰ 'ਤੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ, ਜਿਨ੍ਹਾਂ ਕਰਕੇ ਕੋਵਿਡ ਕਾਰਨ ਪੈਦਾ ਹੋਈ ਸਥਿਤੀ ਹੋਰ ਵਿਗੜ ਸਕਦੀ ਹੈ, ਬਾਰੇ ਜਾਣਕਾਰੀ ਦੇਣ ਲਈ ਪੰਜ ਜਾਗਰੂਕਤਾ ਵੈਨਾਂ ਨੂੰ ਰਵਾਨਾ ਕੀਤਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਕਿਹਾ ਕਿ ਵੈਨਾਂ ਵਿੱਚ ਆਡੀਓ ਸੰਦੇਸ਼ ਚਲਾਏ ਜਾਣਗੇ ਅਤੇ ਲੋਕਾਂ ਨੂੰ ਝੋਨੇ ਦੀ ਪਰਾਲੀ ਸਾੜਨ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਕਿਸਾਨਾਂ ਲਈ ਬੇਹੱਦ ਫਾਇਦੇਮੰਦ ਹੈ ਅਤੇ ਇਸ ਨੂੰ ਕਿਸੇ ਵੀ ਕੀਮਤ 'ਤੇ ਸਾੜਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਫ਼ਸਲ ਦੀ ਰਹਿੰਦ-ਖੂੰਹਦ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨ ਨਾਲ ਵਾਤਾਵਰਣ ਨੂੰ ਖ਼ਤਰਾ ਪੈਦਾ ਹੋ ਰਿਹਾ ਹੈ ਅਤੇ ਇਸ ਰੁਝਾਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਇਹ ਅਤਿ-ਆਧੁਨਿਕ ਵੈਨਾਂ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੀ ਜ਼ਰੂਰਤ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਵਿੱਚ ਸਹਾਈ ਸਾਬਤ ਹੋਣਗੀਆਂ ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਡੀਓ ਸੰਦੇਸ਼ਾਂ ਤੋਂ ਇਲਾਵਾ ਇਹ ਵੈਨਾਂ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੇ ਪ੍ਰਭਾਵਸ਼ਾਲੀ ਤਰੀਕਿਆਂ ਅਤੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਪ੍ਰਦੂਸ਼ਣ ਬਾਰੇ ਜਾਗਰੂਕ ਕਰਨ ਲਈ ਕਿਸਾਨਾਂ ਤੱਕ ਪਰਚਿਆਂ ਅਤੇ ਪੋਸਟਰਾਂ ਰਾਹੀਂ ਵੀ ਜਾਣਕਾਰੀ ਪਹੁੰਚਾਉਣਗੀਆਂ।
ਉਨ੍ਹਾਂ ਕਿਹਾ ਕਿ ਇਸ ਸਾਲ ਪਰਾਲੀ ਸਾੜਨ ਦਾ ਗੈਰ-ਸਿਹਤਮੰਦ ਰੁਝਾਨ, ਜੋ ਜ਼ਹਿਰੀਲੀਆਂ ਗੈਸਾਂ ਪੈਦਾ ਕਰਦਾ ਹੈ, ਸੂਬੇ ਵਿਚ ਕੋਰੋਨਾਵਾਇਰਸ ਦੇ ਕੇਸਾਂ ਨੂੰ ਹੋਰ ਵਧਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੁਹਰਾਇਆ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਦੀ ਬਜਾਏ ਜ਼ਿਲ੍ਹੇ ਵਿਚ ਪਰਾਲੀ ਸਾੜਨ ਦੀ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਕਿਸਾਨਾਂ ਨੂੰ ਖੇਤੀ ਸੰਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਜ਼ਿਲ੍ਹੇ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਤਿ-ਆਧੁਨਿਕ ਉਪਕਰਣਾਂ ਦੀ ਖਰੀਦ ਲਈ ਕਿਸਾਨਾਂ ਨੂੰ ਭਾਰੀ ਸਬਸਿਡੀ ਪ੍ਰਦਾਨ ਕਰ ਰਹੀ ਹੈ, ਜੋ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਲਈ ਲਾਭਦਾਇਕ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਮਿੱਟੀ ਦੇ ਕਈ ਮੁੱਖ ਪੌਸ਼ਟਿਕ ਤੱਤ ਅਤੇ ਹੋਰ ਸੂਖਮ ਪੌਸ਼ਟਿਕ ਤੱਤ ਨਸ਼ਟ ਹੋ ਗਏ ਹਨ ਜਦਕਿ ਫ਼ਸਲ ਦੇ ਰਹਿੰਦ-ਖੂੰਹਦ ਮਿੱਟੀ ਵਿੱਚ ਮਿਲਾ ਦਿੱਤੀ ਜਾਵੇ ਤਾਂ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ।
ਇਸ਼ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਨਰੇਸ਼ ਗੁਲਾਟੀ ਅਤੇ ਹੋਰ ਵੀ ਮੌਜੂਦ ਸਨ।
DC flags off vans to sensitize farmers of harmful effects of stubble burning
Jalandhar, October 14- Further taking its battle against stubble burning menace to grassroots by educating the peasantry about harmful effects of practices which may worsen the Covid situation, Deputy Commissioner (DC) Ghanshyam Thori today flagged off five awareness vans to sensitize the farmers.
Flagging off the vans from district administrative complex, DC accompanied by Additional Deputy Commissioner (G) Jasbir Singh, said that the vans have been fitted with audio messages and will sensitise people about hazardous effects of the burning of paddy stubble.
He said the paddy stubble was useful for the farmers and it should not be burnt at any cost as farm residue could play an important role in enhancing the fertility of the soil. He said burning of stubble poses a danger to the environment and must be avoided at every cost.
He said that these ultra-modern vans would be instrumental in awakening the farmers about the need for paddy straw management.
The Deputy Commissioner said that besides the audio messages, vans would also disseminate information to the farmers through the pamphlets and posters for making them aware of the pollution caused by paddy burning beside the ways and means of managing the paddy straw effectively.
He said that this year, the unhealthy practice of burning stubble which produces harmful gases, may exacerbate the coronavirus cases in the state.
The Deputy Commissioner also reiterated that instead of burning the paddy straw the farmers must use farm implements for efficaciously tackling the menace of stubble burning in the district thereby making the district pollution-free.
He said that the Punjab government led by the Chief Minister Captain Amarinder Singh was providing huge subsidies to the farmers for purchasing the ultra-modern equipment that could be useful in effective paddy straw management.
He said that due to the burning of paddy straw several major nutrients and other micronutrients of soil were destroyed whereas the soil health improves drastically if the residue of straw was mixed in the soil.
On the occasion, Chief Agriculture Officer Dr Surinder Singh, Agriculture officer, Dr Naresh Gulati and others were also present
डीसी ने किसानों को पराली जलाने के बुरे प्रभावों के प्रति जागरूक करने के लिए जागरूकता वैन को हरी झंडी देकर किया रवाना
जालंधर, 14 अकतूबर
डिप्टी कमिशनर घनश्याम थोरी ने पराली जलाने के ख़िलाफ़ चल रही जंग को और आगे बढ़ाते हुए ज़मीनी स्तर पर किसानों को पराली जलाने के बुरे प्रभावों के बारे में जागरूक करने के लिए बुधवार को पांच जागरूकता वैनों को हरी झंडी देकर रवाना किया।
डिप्टी कमिश्नर ने ज़िला प्रशासकीय कांपलैक्स से जागरूकता वैन को हरी झंडी देकर रवाना करते हुए कहा कि इन वैनों के जरिए ऑडियो संदेश द्वारा लोगों को धान की पराली जलाने के बुरे प्रभावों के बारे जागरूक किया जायेगा। उन्होंने कहा कि कोविड-19 से जूझ रहे मरीजों की सेहत पर पराली का धुआं और भी बुरा प्रभाव डाल सकता है। उनके साथ अतिरिक्त डिप्टी कमिशनर (ज) जसबीर सिंह भी मौजूद थे।
डिप्टी कमिश्नर ने कहा कि धान की पराली किसानों के लिए बेहद लाभप्रद है और इसको किसी भी कीमत पर जलाया नहीं जाना चाहिए। उन्होंने कहा कि फ़सल के अवशेष मिट्टी की उपजाऊ शक्ति को बढ़ाने में अहम भूमिका अदा करते हैं। डिप्टी कमिश्नर ने कहा कि पराली जलाने से वातावरण को ख़तरा पैदा हो रहा है।
उन्होने कहा कि यह अति-आधुनिक वैन धान की पराली के प्रबंधन की ज़रूरत के बारे किसानों को जागरूक करने में सहायक साबित होंगी।
डिप्टी कमिशनर ने कहा कि ऑडियो संदेशों के अलावा यह वैनें धान की पराली को संभालने के प्रभावशाली तरीकों और पराली को आग लगने से होने वाले प्रदूषण बारे जागरूक करने के लिए किसानों तक प्रचार सामग्री के जरिए भी जानकारी पहुंचाएंगी।
उन्होंने कहा कि पराली जलाने का रुझान इस बार वातावरण में ज़हरीली गैसें पैदा करने के साथ-साथ कोरोना वायरस के मामलों को और बढ़ा सकता है।
डिप्टी कमिशनर ने यह भी दोहराया कि धान की पराली को जलाने की बजाय जिले में पराली जलाने की समस्या से प्रभावशाली ढंग से निपटने के लिए किसानों को खेती यंत्रों का प्रयोग करना चाहिए, जिससे जिले को प्रदूषण मुक्त बनाया जा सकता है।
उन्होने कहा कि मुख्य मंत्री कैप्टन अमरिन्दर सिंह के नेतृत्व में पंजाब सरकार अति-आधुनिक उपकरणों की खरीद के लिए किसानों को भारी सब्सिडी प्रदान कर रही है, जोकि धान की पराली के प्रबंधन के लिए लाभदायक हो सकती है।
उन्होंने कहा कि धान की पराली को जलाने से मिट्टी की उपजाऊ शक्ति नष्ट हो जाती हैं जबकि फ़सल के अवशेष मिट्टी में मिलाने से मिट्टी की उपजाऊ शक्ति में सुधार होता है।




Comments
Post a Comment