ਪੰਜਾਬ ' ਚ ਬਦਲਿਆ ਨਾਈਟ ਕਰਫਿਊ ਦਾ ਸਮਾਂ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ
ਚੰਡੀਗੜ੍ਹ ( ਮਦਨ ਸਿੰਘ ਕੋਰੋਟਾਨੇ ) : ਕੋਰੋਨਾ ਲੌਕਡਾਊਨ ਲਈ ਪੰਜਾਬ ਸਰਕਾਰ ਵਲੋਂ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ । ਸਰਕਾਰ ਵਲੋਂ ਨਾਈਟ ਕਰਫਿਊ ਦਾ ਸਮਾਂ ਬਦਲ ਦਿੱਤਾ ਗਿਆ ਹੈ । ਪੰਜਾਬ ' ਚ ਰਾਤ 9.30 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਰਹੇਗਾ । ਪਹਿਲਾਂ ਸ਼ਾਮ 6.30 ਵਜੇ ਤੱਕ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਸੀ , ਜਿਸ ਦਾ ਸਮਾਂ ਬਦਲ ਕੇ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ । ਹੁਣ ਸਾਰੀਆਂ ਦੁਕਾਨਾਂ ਰਾਤ 9 ਵਜੇ ਤੱਕ ਖੋਲ੍ਹੀਆਂ ਜਾ ਸਕਦੀਆਂ ਹਨ । ਹੁਣ ਵੀਕਐਂਡ ਕਰਫਿਊ ਵੀ ਸਿਰਫ ਐਤਵਾਰ ਹੀ ਹੋਵੇਗਾ । ਹੁਣ ਐਤਵਾਰ ਨੂੰ ਸਿਰਫ ਗੈਰ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਬੰਦ ਰਹਿਣਗੀਆਂ । ਸਾਰੀਆਂ ਜ਼ਰੂਰਤ ਦੇ ਸਮਾਨ ਦੀਆਂ ਦੁਕਾਨਾਂ ਐਤਵਾਰ ਵੀ ਖੁਲ੍ਹੀਆਂ ਰਹਿਣਗੀਆਂ । ਇਸ ਤੋਂ ਇਲਾਵਾ ਹੋਟਲ ਤੇ ਰੈਸਟੋਰੈਂਟ ਵੀ ਹਫਤੇ ਦੇ 7 ਦਿਨ ਖੁੱਲ੍ਹਣਗੇ । ਹੋਟਲ ਤੇ ਰੈਸਟੋਰੈਂਟ ਖੋਲ੍ਹਣ ਦਾ ਸਮਾਂ ਰਾਤ 9 ਵਜੇ ਤੱਕ ਕਰ ਦਿੱਤਾ ਗਿਆ ਹੈ ।
CHANDIGARH: The Punjab government has issued new guidelines for corona lockdown.
The government has changed the timing of the night curfew. There will be night curfew in Punjab from 9.30 pm to 5 am. Earlier, shops were allowed to open till 6.30 pm, which has been changed to 9 pm. Now all the shops can be opened till 9 pm. Now the weekend curfew will be only on Sundays. Only non-essential items will be closed on Sundays. All grocery stores will also be open on Sundays. In addition, hotels and restaurants will be open 7 days a week. The hotel and restaurant are scheduled to open until 9 p.m.
CHANDIGARH: पंजाब सरकार ने कोरोना लॉकडाउन के लिए नए दिशानिर्देश जारी किए हैं। सरकार ने रात के कर्फ्यू के समय में बदलाव किया है। पंजाब में रात 9.30 बजे से सुबह 5 बजे तक कर्फ्यू रहेगा। पहले दुकानों को शाम 6.30 बजे तक खोलने की अनुमति थी, जिसे बदलकर रात 9 बजे कर दिया गया है। अब सभी दुकानें रात 9 बजे तक खोली जा सकती हैं। अब सप्ताहांत कर्फ्यू केवल रविवार को होगा। रविवार को केवल गैर-जरूरी सामान ही बंद रहेगा। सभी किराना स्टोर रविवार को भी खुले रहेंगे। इसके अलावा, होटल और रेस्तरां सप्ताह में 7 दिन खुले रहेंगे। होटल और रेस्तरां रात 9 बजे तक खुलने वाले हैं।
Comments
Post a Comment