ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ , ਜਲੰਧਰ ਵਿਖੇ ਮਨਾਇਆ ਗਿਆ ਅੰਤਰਾਸ਼ਟਰੀ ਮਾਤ - ਭਾਸ਼ਾ ਦਿਵਸ /*इनोसेंट हार्ट्स कॉलेज ऑफ एजुकेशन, जालंधर ने मनाया अंतर्राष्ट्रीय मातृभाषा दिवस*
ਇੰਨੋਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ , ਜਲੰਧਰ ਵਿਖੇ ਮਨਾਇਆ ਗਿਆ ਅੰਤਰਾਸ਼ਟਰੀ ਮਾਤ - ਭਾਸ਼ਾ ਦਿਵਸ ਜੀ.ਏ.ਨਿਊਜ਼, ਮੁੱਖ ਸਪਾਦਿਕ, ਮਦਨ ਸਿੰਘ ਕੋਰੋਟਾਣੇ,ਜਲੰਧਰ,21 ਫਰਵਰੀ 2022, ਇਨਸੈਂਟ ਹਾਰਟਸ ਕਾਲਜ ਆਫ਼ ਐਜੂਕੇਸ਼ਨ , ਜਲੰਧਰ ਦੀ ਐੱਨ ਐੱਸ ਐੱਸ ਯੂਨਿਟ ਨੇ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਪਵਿੱਤਰਤਾ ਅਤੇ ਸ਼ਾਨ ਨੂੰ ਅਮੀਰ ਅਤੇ ਸੁਰੱਖਿਅਤ ਰੱਖਣ ਦੇ ਉਦੇਸ਼ ਨਾਲ ' ਮਾਂ - ਬੋਲੀ ਦਿਵਸ ' ਮਨਾਇਆ । ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ , ਜਿਸ ਵਿੱਚ ਅਧਿਆਪਕਾਂ ਅਤੇ ਵਿਦਿਆਰਥੀ - ਅਧਿਆਪਕਾਂ ਨੇ ਆਪਣੀ ਮਾਂ - ਬੋਲੀ ਨੂੰ ਸ਼ੁੱਧ ਰੂਪ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਅਤੇ ਆਪਣੀ ਮਾਂ - ਬੋਲੀ ਨੂੰ ਸੱਭਿਆਚਾਰ ਨਾਲ ਜੋੜਨ ਦੀ ਸਹੁੰ ਚੁੱਕੀ । ਆਨਲਾਈਨ ਸਲੋਗਨ ਰਾਈਟਿੰਗ ਅਤੇ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ । ਵਿਦਿਆਰਥੀ ਅਧਿਆਪਕਾਂ ਨੇ ਆਪਣੇ ਕਲਾਤਮਕ ਪੋਸਟਰਾਂ ਰਾਹੀਂ ਮਾਂ - ਬੋਲੀ ਪ੍ਰਤੀ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ । ਪੋਸਟਰ ਮੇਕਿੰਗ ਮੁਕਾਬਲੇ ਵਿੱਚ ਸਾਕਸ਼ੀ ਠਾਕੁਰ ਅਤੇ ਵਿਸ਼ਾਲੀ ਅਰੋੜਾ ਨੂੰ ਪਹਿਲਾ ਅਤੇ ਵਸੁਧਾ ਖੰਨਾ ਨੂੰ ਦੂਜਾ ਇਨਾਮ ਮਿਲਿਆ । ਸਲੋਗਨ ਰਾਈਟਿੰਗ ਵਿੱਚ ਪੰਜਾਬੀ ਭਾਸ਼ਾ ਦੀ ਮਹੱਤਤਾ ਅਤੇ ਅਜੋਕੇ ਸਮੇਂ ਵਿੱਚ ਇਸ ਦੀ ਸਾਰਥਕਤਾ ਨੂੰ ਉਜਾਗਰ ਕੀਤਾ ਗਿਆ । ਸਲੋਗਨ ਲਿਖਣ ਮੁਕਾਬਲੇ ਵਿੱਚ ਨੰਦਿਨੀ ਲੂਥਰਾ ਨੇ ਪਹਿਲਾ , ਗਗਨਪ੍ਰੀਤ ਕੌਰ ਨੇ ਦੂ...
Comments
Post a Comment